ਲਵੰਨਮ | |
---|---|
ਜਨਮ | ਗੋਪਾਰਾਜੂ ਰਾਮਚੰਦਰ ਲਵੰਨਮ 10 ਅਕਤੂਬਰ 1930 |
ਮੌਤ | 14 ਅਗਸਤ 2015(ਉਮਰ 84) ਵਿਜੇਵਾੜਾ, ਆਂਧਰਾ ਪ੍ਰਦੇਸ਼, ਭਾਰਤ |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਜੀ. ਲਵੰਨਮ, ਗੋਰਾ ਲਵੰਨਮ |
ਪੇਸ਼ਾ | ਸਮਾਜ ਸੁਧਾਰਕ |
ਲਈ ਪ੍ਰਸਿੱਧ | ਨਾਸਤਿਕ ਕੇਂਦਰ ਦਾ ਸੰਸਥਾਪਕ, ਸੰਸਕਾਰ |
ਜੀਵਨ ਸਾਥੀ | ਹੇਮਲਤਾ ਲਵੰਨਮ(1960–2008;ਮੌਤ) |
Parent(s) | ਗੋਪਾਰਾਜੂ ਰਾਮਚੰਦਰ ਰਾਓ (father) ਸਰਸਵਤੀ ਗੋਰਾ (mother) |
ਰਿਸ਼ਤੇਦਾਰ | ਜੀ. ਸਮਾਰਾਮ (ਭਰਾ) ਚੇਨੁਪਾੱਟੀ ਵਿਦਿਆ (ਭੈਣ) ਗੁਰ੍ਰਮ ਜੌਸ਼ੁਆ (ਸਹੁਰਾ) |
ਗੋਪਾਰਾਜੂ ਰਾਮਚੰਦਰ ਲਵੰਨਮ (10 ਅਕਤੂਬਰ 1930 - 14 ਅਗਸਤ 2015), ਜੀ. ਲਵੰਨਮ ਜਾਂ ਲਵੰਨਮ ਦੇ ਤੌਰ ਤੇ ਜਾਣੇ ਜਾਂਦੇ ਪ੍ਰਸਿੱਧ ਭਾਰਤੀ ਸਮਾਜ ਸੁਧਾਰਕ ਅਤੇ ਗਾਂਧੀਵਾਦੀ ਸਨ। ਉਨ੍ਹਾਂ ਨੇ ਭਾਰਤੀ ਸਮਾਜ ਵਿੱਚ ਛੂਤ-ਛਾਤ ਨੂੰ ਖ਼ਤਮ ਕਰਨ ਲਈ ਕੰਮ ਕੀਤਾ।[1] ਉਹ ਇੱਕ ਨਾਸਤਿਕ[1] ਸਨ ਅਤੇ ਉਨ੍ਹਾਂ ਨੇ ਆਪਣੀ ਪਤਨੀ ਹੇਮਲੇਤਾ ਲਵੰਨਮ ਨਾਲ ਮਿਲ ਕੇ ਸੰਸਕਾਰ ਸੰਸਥਾਨ ਦੀ ਸਥਾਪਨਾ ਕੀਤੀ।[2] ਉਹ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਸਨ. ਉਨ੍ਹਾਂ ਦੇ ਪਰਿਵਾਰ ਵਿੱਚ ਮਾਤਾ-ਪਿਤਾ, ਇੱਕ ਭਰਾ ਅਤੇ ਇੱਕ ਭੈਣ ਸਨ।
ਉਨ੍ਹਾਂ ਦਾ ਜਨਮ 10 ਅਕਤੂਬਰ 1930 ਨੂੰ ਨਾਸਤਿਕ ਆਗੂ [[ਗੋਪਾਰਾਜੂ ਰਾਮਚੰਦਰ ਰਾਓ[3] ]]"ਗੋਰਾ" ਅਤੇ ਸਰਸਵਤੀ ਗੋਰਾ ਦੇ ਘਰ ਹੋਇਆ ਸੀ।[4] ਉਸਨੇ ਆਪਣੇ ਪਿਤਾ ਦੀ ਅਗਵਾਈ ਹੇਠ 12 ਸਾਲ ਦੀ ਉਮਰ ਵਿੱਚ ਸਮਾਜਿਕ ਕਾਰਜ ਸ਼ੁਰੂ ਕੀਤਾ। ਉਹ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਕੁਝ ਹਿੱਸਿਆਂ ਵਿੱਚ ਜ਼ਮੀਨੀ ਸੁਧਾਰ ਅੰਦੋਲਨ ਦੌਰਾਨ ਵਿਨੋਬਾ ਭਾਵੇ ਦਾ ਦੁਭਾਸ਼ੀਆ ਸੀ। ਉਨ੍ਹਾਂ ਦਾ ਵਿਆਹ ਆਪਣੀ ਜਾਤ ਦੇ ਬਾਹਰ ਹੇਮਲਾਤਾ ਲਵੰਨਮ, ਜੋ ਮਸ਼ਹੂਰ ਕਵੀ ਗੁਰਰਾਮ ਜੌਸ਼ੁਆ ਦੀ ਪੁੱਤਰੀ ਸੀ, ਨਾਲ 1960 ਵਿੱਚ ਸੇਵਾਗ੍ਰਾਮ ਵਿੱਚ ਹੋਇਆ।[5][6]
1977 ਦੇ ਆਂਧਰਾ ਪ੍ਰਦੇਸ਼ ਚੱਕਰਵਾਤ ਪ੍ਰਭਾਵ ਤੋਂ ਬਾਅਦ, ਲਵੰਨਮ ਨੇ ਮੁੜ ਵਸੇਬੇ ਦੇ ਕੰਮ ਵਿਚ ਸਹਾਇਤਾ ਕੀਤੀ।[7]
ਉਹ ਅਤੇ ਉਨ੍ਹਾਂ ਦੀ ਪਤਨੀ ਆਂਧਰਾ ਪ੍ਰਦੇਸ਼ ਵਿੱਚ ਆਪਣੇ ਸੰਗਠਨ, ਸੰਸਕਾਰ ਦੁਆਰਾ ਜੋਗਿਨੀ ਪ੍ਰਣਾਲੀ ਦੇ ਸੁਧਾਰਾਂ ਵਿੱਚ ਕੰਮ ਕਰਦੇ ਸਨ।[8][9] ਉਸਦੀ ਪਤਨੀ, ਇਕ ਜਾਣੀ-ਪਛਾਣੀ ਨਾਸਤਿਕ ਅਤੇ ਸਮਾਜ ਸੁਧਾਰਕ ਸੀ। 19 ਮਾਰਚ 2008 ਨੂੰ 75 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ, ਉਹ ਅੰਡਕੋਸ਼ ਕੈਂਸਰ ਤੋਂ ਪੀੜਤ ਸੀ.[8] 14 ਅਗਸਤ 2015 ਨੂੰ ਲਵੰਨਮ ਦੀ ਮੌਤ ਵਿਜੈਵਾੜਾ, ਆਂਧਰਾ ਪ੍ਰਦੇਸ਼ ਦੇ ਇਕ ਹਸਪਤਾਲ ਵਿੱਚ ਕਈ ਅੰਗ ਅਸਫਲ ਹੋਣ ਕਾਰਨ ਹੋ ਗਈ।
ਲਵੰਨਮ ਨੇ ਨਵੇਂ ਰਾਜ ਤੇਲੰਗਾਨਾ ਦੇ ਗਠਨ ਨੂੰ ਸਮਰਥਨ ਦਿੱਤਾ. ਉਨ੍ਹਾਂ ਦੇ ਅਨੁਸਾਰ, ਤੇਲੰਗਾਨਾ ਅਤੇ ਆਂਧਰਾ ਵਿਚਕਾਰ ਕੁਝ ਸਭਿਆਚਾਰਕ ਅਤੇ ਸਮਾਜਕ ਸਬੰਧ ਸਨ। ਉਸਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਨੂੰ ਭਾਰਤੀ ਜਨਗਣਨਾ ਵਿੱਚ ਇੱਕ ਨਾਸਤਿਕ ਚੋਣ ਸ਼ਾਮਲ ਕਰਨ ਲਈ ਇੱਕ ਪਟੀਸ਼ਨ ਲਿਖੀ।[10]
ਉਨ੍ਹਾਂ ਦੁਆਰਾ ਕੀਤੇ ਗਏ ਸਮਾਜ ਸੁਧਾਰ ਦੇ ਵੱਖ ਵੱਖ ਕੰਮਾਂ ਲਈ ਉਨ੍ਹਾਂ ਨੂੰ ਕਈ ਪੁਰਸਕਾਰ ਮਿਲੇ ਜਿਨ੍ਹਾਂ ਵਿੱਚੋਂ ਕੁਝੇ ਹੇਠ ਲਿਖੇ ਹਨ-
ਉਨ੍ਹਾਂ ਵੱਲੋਂ ਪ੍ਰਕਾਸ਼ਿਤ ਅੰਗ੍ਰੇਜ਼ੀ ਦੀ ਕਿਤਾਬ ਦਾ ਸਿਰਲੇਖ ਹੈ-
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)