ਲਾਭਸ਼ੰਕਰ ਜਾਦਵਜੀ ਠਾਕਰ, ਜਿਸ ਨੂੰ ਉਸਦੇ ਕਲਮੀ ਨਾਵਾਂ ਲਘਾਰੋ ਅਤੇ ਵੈਦਿਆ ਪੁਨਰਵਾਸੁ (14 ਜਨਵਰੀ 1935 - 6 ਜਨਵਰੀ 2016) ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦਾ ਇੱਕ ਗੁਜਰਾਤੀ ਕਵੀ, ਨਾਟਕਕਾਰ ਅਤੇ ਕਹਾਣੀਕਾਰ ਸੀ। ਉਸ ਨੇ ਭਾਸ਼ਾਵਾਂ ਅਤੇ ਆਯੁਰਵੇਦ ਦੀ ਸਿੱਖਿਆ ਪ੍ਰਾਪਤ ਕੀਤੀ। ਉਸਨੇ ਆਯੁਰਵੈਦ ਦੀ ਪਰੈਕਟਿਸ ਸ਼ੁਰੂ ਕਰਨ ਤੋਂ ਪਹਿਲਾਂ ਕਾਲਜਾਂ ਵਿੱਚ ਪੜ੍ਹਾਇਆ। ਸਾਹਿਤ ਪ੍ਰਤੀ ਉਸਦੀ ਆਧੁਨਿਕਵਾਦੀ ਪਹੁੰਚ ਸੀ ਅਤੇ ਉਹ ਅਬਸਰਡ ਥੀਏਟਰ ਅਤੇ ਪ੍ਰਯੋਗਵਾਦੀ ਸਾਹਿਤ ਦੀਆਂ ਪਰੰਪਰਾਵਾਂ ਤੋਂ ਬਹੁਤ ਪ੍ਰਭਾਵਤ ਸੀ। ਉਸਨੇ ਮੁੱਖ ਤੌਰ ਤੇ ਨਾਟਕ ਅਤੇ ਕਵਿਤਾਵਾਂ ਲਿਖੀਆਂ।
ਠਾਕਰ ਦਾ ਜਨਮ 14 ਜਨਵਰੀ 1935 ਨੂੰ ਗੁਜਰਾਤ ਦੇ ਸੁਰੇਂਦਰਨਗਰ ਨੇੜੇ ਸੇਡਲਾ ਪਿੰਡ ਵਿੱਚ ਹੋਇਆ ਸੀ। ਉਹ ਸੁਰੇਂਦਰਨਗਰ ਜ਼ਿਲ੍ਹੇ ਦੇ ਪੱਟੀ ਪਿੰਡ ਦਾ ਮੂਲ ਵਸਨੀਕ ਸੀ। ਉਸਨੇ, ਗੁਜਰਾਤ ਯੂਨੀਵਰਸਿਟੀ ਤੋਂ 1957 ਵਿਚ ਗੁਜਰਾਤੀ ਵਿਚ ਆਰਟ ਦੀ ਬੈਚਲਰ,1959 ਵਿਚ ਮਾਸਟਰ ਆਫ਼ ਆਰਟਸ ਦੀ ਪੜ੍ਹਾਈ ਪੂਰੀ ਕੀਤੀ । ਉਸਨੇ ਸੱਤ ਸਾਲ ਅਹਿਮਦਾਬਾਦ ਦੇ ਵੱਖ-ਵੱਖ ਕਾਲਜਾਂ ਵਿੱਚ ਪੜ੍ਹਾਇਆ ਅਤੇ ਇਸਦੇ ਨਾਲ ਹੀ ਆਯੁਰਵੈਦ ਦਾ ਅਧਿਐਨ ਕੀਤਾ। ਉਸਨੇ 1964 ਵਿਚ ਸੁਧਾ ਆਯੁਰਵੈਦ ਵਿਚ ਡਿਪਲੋਮਾ ਪ੍ਰਾਪਤ ਕੀਤਾ. ਬਾਅਦ ਵਿੱਚ ਉਸਨੇ ਇੱਕ ਆਯੁਰਵੈਦਿਕ ਕਲੀਨਿਕ ਕਾਇਆਚਿਕਿਤਸਾ ਸ਼ੁਰੂ ਕੀਤਾ ਅਤੇ ਆਪਣੀ ਪਰੈਕਟਿਸ ਸ਼ੁਰੂ ਕਰ ਦਿੱਤੀ।[1] [2] [3] [4]
ਲੰਬੀ ਬਿਮਾਰੀ ਤੋਂ ਬਾਅਦ 6 ਜਨਵਰੀ, 2016 ਨੂੰ ਅਹਿਮਦਾਬਾਦ ਵਿਖੇ ਉਸ ਦੀ ਮੌਤ ਹੋ ਗਈ। [5] [6]
ਠਾਕਰ ਗੁਜਰਾਤੀ ਸਾਹਿਤ ਦਾ ਇੱਕ ਆਧੁਨਿਕਵਾਦੀ ਲੇਖਕ ਸੀ। ਉਹ, ਮਧੂ ਰਾਈ ਦੇ ਨਾਲ, ਗੁਜਰਾਤੀ ਸਾਹਿਤ ਦੀ ਇਕ ਆਧੁਨਿਕ ਪਰੰਪਰਾ ਰੇ ਸਕੂਲ ਨਾਲ ਸਬੰਧਤ ਹੈ। ਇਹ ਸਕੂਲ ਹੋਂਦਵਾਦ ਦੇ ਪ੍ਰਭਾਵ ਅਧੀਨ ਰਵਾਇਤੀ ਸਾਹਿਤ ਸ਼ੈਲੀਆਂ ਨੂੰ ਚੁਣੌਤੀ ਦਿੰਦਾ ਹੈ। [1] [2]
ਉਸਨੇ ਵੱਖ-ਵੱਖ ਸ਼ੈਲੀਆਂ ਦੀਆਂ ਲਗਭਗ 56 ਕਿਤਾਬਾਂ ਅਤੇ ਆਯੁਰਵੈਦਿਕ ਇਲਾਜਾਂ ਉੱਤੇ 21 ਕਿਤਾਬਾਂ ਲਿਖੀਆਂ ਸਨ। [6]
ਠਾਕਰ ਨੇ ਸ਼ੁਰੂ ਵਿਚ ਰਵਾਇਤੀ ਛੰਦਾਂ ਵਿਚ ਕਵਿਤਾ ਲਿਖੀ ਅਤੇ ਹੌਲੀ ਹੌਲੀ ਵਧੇਰੇ ਪ੍ਰਯੋਗਾਵਾਦ ਵੱਲ ਤਬਦੀਲ ਹੋ ਗਿਆ। ਉਸਨੇ ਕਵਿਤਾ ਦੇ ਅੰਤਮ ਟੁਕੜੇ ਦੀ ਬਜਾਏ ਕਵਿਤਾ ਦੀ ਪ੍ਰਕਿਰਿਆ ਉੱਤੇ ਜ਼ੋਰ ਦਿੱਤਾ। ਉਹ ਯਥਾਰਥਵਾਦ ਨਾਲੋਂ ਊਲਜਲੂਲਵਾਦ ਵਿੱਚ ਵਧੇਰੇ ਰੁਚੀ ਰੱਖਦਾ ਸੀ। [1] [2] [7] [8] [9]
ਉਸਨੇ 1962 ਵਿੱਚ ਕੁਮਾਰ ਚੰਦਰਕ ਅਤੇ ਨਰਮਦ ਸੁਵਰਨਾ ਚੰਦਰਕ ਇਨਾਮ ਪ੍ਰਾਪਤ ਕੀਤੇ। 1980 ਵਿਚ ਉਸ ਨੂੰ ਰਣਜੀਤਰਾਮ ਸੁਵਰਨਾ ਚੰਦਰਕ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਜੋ ਉਹ ਨਿੱਜੀ ਕਾਰਨਾਂ ਕਰਕੇ ਵਾਪਸ ਕਰ ਦਿੱਤਾ ਸੀ ਅਤੇ ਬਾਅਦ ਵਿਚ ਇਸਨੂੰ 1994 ਵਿਚ ਸਵੀਕਾਰ ਕਰ ਲਿਆ। ਉਸ ਨੂੰ ਆਪਣੀ ਕਵਿਤਾ, ਤੋਲਾ ਅਵਾਜ ਘੋਂਘਾਟ ਲਈ 1991 ਵਿੱਚ ਸਾਹਿਤ ਅਕਾਦਮੀ ਦਾ ਪੁਰਸਕਾਰ ਦਿੱਤਾ ਗਿਆ ਸੀ। ਉਸਨੇ 2002 ਵਿਚ ਗੁਜਰਾਤੀ ਸਾਹਿਤ ਅਕਾਦਮੀ ਤੋਂ ਸਾਹਿਤ ਗੌਰਵ ਪੁਰਸਕਾਰ ਵੀ ਪ੍ਰਾਪਤ ਕੀਤਾ। [4] [1] [2]
{{cite web}}
: Unknown parameter |dead-url=
ignored (|url-status=
suggested) (help)