ਲਾਲ ਬੰਗਲਾ ਦਿੱਲੀ, ਭਾਰਤ ਵਿੱਚ ਸਥਿਤ ਦੋ ਸ਼ਾਹੀ ਮੁਗਲ ਮਕਬਰੇ ਹਨ, ਜੋ ਕਿ ਭਾਰਤ ਦੇ ਪੁਰਾਤੱਤਵ ਸਰਵੇਖਣ ਤਹਿਤ ਸੁਰੱਖਿਅਤ ਸਮਾਰਕ ਹਨ। [1]
ਲਾਲ ਬੰਗਲਾ ਵਿੱਚ ਲਾਲ ਅਤੇ ਪੀਲੇ ਰੇਤਲੇ ਪੱਥਰ ਦੇ ਬਣੇ ਦੋ ਮਕਬਰੇ ਹਨ। ਜਿਨ੍ਹਾਂ ਵਿੱਚੋਂ ਇੱਕ ਮੁਗਲ ਬਾਦਸ਼ਾਹ ਜਹਾਂਦਰ ਸ਼ਾਹ (1661 - 1713) ਦੀ ਪਤਨੀ ਲਾਲ ਕੁੰਵਰ (ਇਮਤਿਆਜ਼ੀ ਮਹਿਲ) ਦਾ ਹੈ ਅਤੇ ਦੂਜਾ ਉਸਦੀ ਧੀ ਬੇਗਮ ਜਾਨ ਦਾ।
ਦੋਵੇਂ ਮਕਬਰੇ ਵਿਕਰਨਾਂ 'ਤੇ ਵਰਗ ਕਮਰੇ ਹਨ ਜਿਨ੍ਹਾਂ ਦੇ ਵਿਚਕਾਰ ਆਇਤਾਕਾਰ ਹਾਲ ਹਨ। ਮਕਬਰਾ ਲਾਲ ਰੇਤਲੇ ਪੱਥਰ ਦੇ ਪਲੇਟਫਾਰਮ 'ਤੇ ਬਣਿਆ ਹੈ ਜਿਸ ਦੇ ਕੋਨਿਆਂ 'ਤੇ ਕਮਰੇ ਹਨ। ਮਕਬਰੇ ਦਾ ਗੁੰਬਦ ਬਾਅਦ ਵਾਲ਼ੀ ਮੁਗਲ ਸ਼ੈਲੀ ਵਿਚ ਹੈ ਅਤੇ ਸਿਖਰ 'ਤੇ ਇਕ ਕਲਸ਼ ਹੈ। ਲਾਲ ਅਤੇ ਪੀਲੇ ਰੇਤਲੇ ਪੱਥਰ ਦੀ ਵਰਤੋਂ ਸਫਦਰਜੰਗ ਦੇ ਮਕਬਰੇ ਦੇ ਆਰਕੀਟੈਕਚਰਲ ਸਾਂਝ ਦਰਸਾਉਂਦੀ ਹੈ।
ਨਾਲ ਲੱਗਦੇ ਵਾਗਲੇ ਵਿੱਚ ਬਾਦਸ਼ਾਹ ਅਕਬਰ ਦੂਜੇ (1806-1837) ਦੇ ਪਰਿਵਾਰ ਨਾਲ ਸੰਬੰਧਤ ਤਿੰਨ ਮਕਬਰੇ ਹਨ। ਇਹ ਇਮਾਰਤਾਂ ਦਿੱਲੀ ਗੋਲਫ ਕਲੱਬ ਦੇ ਅਹਾਤੇ ਦੇ ਅੰਦਰ ਹਨ ਅਤੇ ਆਮ ਲੋਕਾਂ ਲਈ ਖੁਲ੍ਹੀਆਂ ਨਹੀਂ ਹਨ। [2]
ਕੰਪਲੈਕਸ ਦੇ ਅੰਦਰ ਸਈਅਦ ਆਬਿਦ ਦੀ ਕਬਰ ਵੀ ਹੈ, ਜੋ ਕਿ 1036 ਏ. ਐਚ. (ਲਗਭਗ 1626 ਈ.) ਵਿੱਚ ਬਣਾਈ ਗਈ ਸੀ। ਦਿੱਲੀ ਦੇ ਸਮਾਰਕਾਂ 'ਤੇ ਸਰ ਸਈਅਦ ਅਹਿਮਦ ਖ਼ਾਨ ਦੀ ਲਿਖਤ, ਆਸਰ ਉਸ ਸਨਾਦੀਦ ਵਿੱਚ ਸੱਯਦ ਆਬਿਦ ਦਾ ਜ਼ਿਕਰ ਸ਼ਾਹਜਹਾਂ ਦੇ ਪ੍ਰਮੁੱਖ ਸਿਪਾਹੀਆਂ ਵਿੱਚੋਂ ਇੱਕ ਖ਼ਾਨ ਦੌਰਾਨ ਖ਼ਾਨ ਦੇ ਇੱਕ ਸਾਥੀ ਵਜੋਂ ਕੀਤਾ ਹੈ।
ਲਾਲ ਬੰਗਲਾ ਮੁਗਲ ਕਾਲ ਦੇ ਸਭ ਤੋਂ ਮਹੱਤਵਪੂਰਨ ਅਤੇ ਦਿਲਚਸਪ ਇਤਿਹਾਸਕ ਸਮਾਰਕਾਂ ਵਿੱਚੋਂ ਇੱਕ ਹੈ। ਲਾਲ ਬੰਗਲਾ ਦੇ ਢਾਂਚੇ ਹੇਠ ਦੱਬੇ ਪਾਤਰ ਦੀ ਪਛਾਣ ਨੂੰ ਲੈ ਕੇ ਬਹਿਸ ਦਾ ਮਾਮਲਾ ਹੈ। ਵੱਡੀ ਗਿਣਤੀ ਵਿੱਚ ਇਤਿਹਾਸਕ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਇਹ ਮਕਬਰਾ ਸ਼ਾਹ ਆਲਮ ਨਾਮ ਦੇ ਇੱਕ ਮੁਗਲ ਬਾਦਸ਼ਾਹ ਦੀ ਧੀ ਅਤੇ ਮਾਂ ਦਾ ਹੈ। ਸ਼ਾਹ ਆਲਮ ਦੀ ਧੀ ਦਾ ਨਾਮ ਬੇਗਮ ਜਾਨ ਅਤੇ ਉਸਦੀ ਮਾਂ ਦਾ ਨਾਮ ਜ਼ੀਨਤ ਮਹਿਲ ਸਾਹਿਬਾ ਜਾਂ ਲਾਲ ਕੁੰਵਰ ਵਜੋਂ ਜਾਣਿਆ ਜਾਂਦਾ ਹੈ। [3]