ਹੇਤਿਜ ਡਾਨ ਰੁਮੇਸ਼ ਲਹਿਰੂ ਥਿਰਿਮੰਨੇ, ਜਿਸਨੂੰ ਕਿ ਲਹਿਰੂ ਥਿਰਿਮੰਨੇ (ਸਿੰਹਾਲਾ: ළහිරු තිරිමාන්න; ਜਨਮ 9 ਅਗਸਤ 1989) ਦੇ ਨਾਂਮ ਨਾਲ ਜਾਣਿਆ ਜਾਂਦਾ ਹੈ, ਇੱਕ ਕ੍ਰਿਕਟ ਖਿਡਾਰੀ ਹੈ, ਜੋ ਕਿ ਸ੍ਰੀ ਲੰਕਾ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ। ਉਹ ਸ੍ਰੀ ਲੰਕਾ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਵੀ ਹੈ। ਲਹਿਰੂ ਖੱਬੂ ਹੱਥ ਦਾ ਬੱਲੇਬਾਜ ਹੈ ਅਤੇ ਉਹ ਸੱਜੇ ਹੱਥ ਨਾਲ ਮੱਧਮ-ਤੇਜ ਗਤੀ ਨਾਲ ਗੇਂਦਬਾਜੀ ਕਰਦਾ ਹੈ। ਇਸ ਤੋਂ ਇਲਾਵਾ ਲਹਿਰੂ ਥਿਰਿਮੰਨੇ ਸ੍ਰੀ ਲੰਕਾ ਟੀਮ ਦਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਪਤਾਨ ਵੀ ਰਹਿ ਚੁੱਕਾ ਹੈ, ਉਸਦੀ ਕਪਤਾਨੀ ਹੇਠ ਸ੍ਰੀ ਲੰਕਾ ਕ੍ਰਿਕਟ ਟੀਮ ਕੁਝ ਜਿਆਦਾ ਨਾਂ ਕਰ ਸਕੀ ਅਤੇ ਉਸਨੂੰ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ।[1]
2010 ਦੇ ਸ਼ੁਰੂ ਵਿੱਚ ਲਹਿਰੂ ਥਿਰਿਮੰਨੇ ਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ।[2]ਉਸਨੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ ਇੰਗਲੈਂਡ ਕ੍ਰਿਕਟ ਟੀਮ ਖਿਲਾਫ਼ ਜੂਨ 2011 ਵਿੱਚ ਰੋਜ਼ ਬਾਲ ਵਿਖੇ ਖੇਡਿਆ ਸੀ।[3]ਤਿਲਕਰਾਤਨੇ ਦਿਲਸ਼ਾਨ ਨੂੰ ਸੱਟ ਲੱਗਣ ਕਾਰਨ ਲਹਿਰੂ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[4]ਆਪਣੇ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਉਹ ਜਿਮੀ ਐਂਡਰਸਨ ਦੀ ਗੇਂਦ ਤੇ 10 ਦੌੜਾਂ ਬਣਾ ਕੇ ਕੈਚ ਆਊਟ ਹੋ ਗਿਆ ਸੀ।[5]
ਥਿਰਿਮੰਨੇ ਨੇ ਆਪਣਾ ਪਹਿਲਾ ਓ.ਡੀ.ਆਈ. ਸੈਂਕੜਾ 2012-13 ਕਾਮਲਵੈਲਥ ਬੈਂਕ ਸੀਰੀਜ਼ ਦੌਰਾਨ ਦੂਸਰੇ ਮੈਚ ਵਿੱਚ ਐਡੇਲੇਡ ਓਵਲ ਦੇ ਮੈਦਾਨ ਵਿਖੇ ਬਣਾਇਆ ਸੀ। ਇਹ ਮੁਕਾਬਲਾ ਆਸਟਰੇਲੀਆਈ ਕ੍ਰਿਕਟ ਟੀਮ ਖਿਲਾਫ਼ ਹੋ ਰਿਹਾ ਸੀ।[6]
2014 ਏਸ਼ੀਆ ਕੱਪ ਜੋ ਕਿ ਬੰਗਲਾਦੇਸ਼ ਵਿੱਚ ਹੋ ਰਿਹਾ ਸੀ, ਦੌਰਾਨ ਲਹਿਰੂ ਥਿਰਿਮੰਨੇ ਨੇ ਕੁਸਲ ਪਰੇਰਾ ਨਾਲ ਮਿਲਕੇ ਬੱਲੇਬਾਜੀ ਦੀ ਸ਼ੁਰੂਆਤ ਕੀਤੀ, ਕਿਉਂਕਿ ਤਿਲਕਰਾਤਨੇ ਦਿਲਸ਼ਾਨ ਦੇ ਸੱਟ ਲੱਗੀ ਹੋਈ ਸੀ। ਉਸਨੇ ਪਾਕਿਸਤਾਨ ਖਿਲਾਫ਼ ਦੋ ਸੈਂਕੜੇ ਬਣਾਏ ਅਤੇ ਟੂਰਨਾਮੈਂਟ ਵਿੱਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ ਬਣਿਆ। ਉਸਦੀ ਬੱਲੇਬਾਜੀ ਔਸਤ 55.80 ਸੀ। ਸੋ ਇਸ ਸ਼ਾਨਦਾਰ ਪ੍ਰਦਰਸ਼ਨ ਬਦਲੇ ਸ੍ਰੀ ਲੰਕਾ ਨੇ ਪੰਜਵੀਂ ਵਾਰ ਏਸ਼ੀਆ ਕੱਪ ਜਿੱਤ ਲਿਆ ਸੀ।
ਫਿਰ 2014 ਏਸ਼ੀਆਈ ਖੇਡਾਂ ਜੋ ਕਿ ਇੰਚਿਆਨ ਵਿਖੇ ਹੋਈਆਂ ਸਨ, ਦੌਰਾਨ ਥਿਰਿਮੰਨੇ ਨੇ ਸ੍ਰੀ ਲੰਕਾ ਦੀ ਟੀਮ ਦੀ ਕਪਤਾਨੀ ਕੀਤੀ ਅਤੇ ਫ਼ਾਈਨਲ ਮੁਕਾਬਲੇ ਵਿੱਚ ਇਸ ਟੀਮ ਨੇ ਅਫ਼ਗ਼ਾਨਿਸਤਾਨ ਕ੍ਰਿਕਟ ਟੀਮ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ।
{{cite web}}
: Unknown parameter |dead-url=
ignored (|url-status=
suggested) (help)