ਲਿੰਡਾ ਵਾਂਗ | |
---|---|
ਤਸਵੀਰ:Linda Wong.jpg | |
ਜਨਮ | [1] | ਸਤੰਬਰ 13, 1951
ਮੌਤ | ਦਸੰਬਰ 7, 1987[1] | (ਉਮਰ 36)
ਰਾਸ਼ਟਰੀਅਤਾ | ਅਮਰੀਕੀ[1] |
ਹੋਰ ਨਾਮ | ਸੈਂਡੀ ਸਟਰਾਮ, ਲਿੰਡਾ ਚਾਂਗ[1] |
No. of adult films | 66 (per IAFD) |
ਲਿੰਡਾ ਵਾਂਗ (13 ਸਤੰਬਰ, 1951 – 7 ਦਸੰਬਰ, 1987) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਅਤੇ ਪਹਿਲੀ ਏਸ਼ੀਆਈ ਅਦਾਕਾਰਾਵਾਂ ਵਿਚੋਂ ਇੱਕ ਹੈ ਜਿਸਨੇ ਅਡਲਟ ਫ਼ਿਲਮ ਇੰਡਸਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ।[2] 1999 ਵਿੱਚ, ਇਸਨੂੰ ਐਕਸਆਰਸੀਓ ਹਾਲ ਆਫ਼ ਫੇਮ ਵਿਚ ਸ਼ਾਮਲ ਕੀਤਾ ਗਿਆ ਸੀ।[3]
ਵਾਂਗ ਦਾ ਪਾਲਣ-ਪੋਸ਼ਣ ਸਨ ਫ੍ਰਾਂਸਿਸਕੋ, ਕੈਲੀਫੋਰਨੀਆ ਵਿੱਚ ਹੋਇਆ ਸੀ, ਉਹ ਇੱਕ ਸਾਬਕਾ 'ਹੋਮਕਮਿੰਗ ਕੁਇਨ' ਸੀ[4] ਅਤੇ ਬਾਅਦ ਵਿੱਚ ਕਾਲਜ ਵਿੱਚ ਨ੍ਰਿਤ ਦੀ ਡਿਗਰੀ ਹਾਸਲ ਕਰਨ ਲਈ ਗਈ ਸੀ। ਉਸ ਨੇ ਬੈਲੇਰੀਨਾ ਵਜੋਂ ਕੰਮ ਕੀਤਾ ਅਤੇ ਕਿਸੇ ਸਮੇਂ ਇੱਕ ਅਟਾਰਨੀ ਨਾਲ ਵਿਆਹ ਕਰਵਾਇਆ ਸੀ।[5]
ਵਾਂਗ, ਇੱਕ ਸਾਬਕਾ ਹੌਮਕੰਮਿਗ ਕੁਇਨ ਰਹੀ,[6] ਪਹਿਲੀ ਵਾਰ ਇਸਨੂੰ ਅਡਲਟ ਫ਼ਿਲਮ ਕਾਰੋਬਾਰ ਵਿੱਚ 1976 ਵਿੱਚ ਓਰੀਐਂਟਲ ਬੇਬੀਸੀਟਰ ਅਤੇ ਦ ਜੇਡ ਪੂਸੀਕੈਟ ਵਿੱਚ ਪਹਿਲਾਬ੍ਰੇਕ ਮਿਲਿਆ, ਜਿਸ ਵਿੱਚ ਇਸਨੇ ਜੋਰਜੀਨਾ ਸਪੇਲਵਿਨ ਅਤੇ ਜੌਹਨ ਹੋਲੇਜ਼ ਨਾਲ ਸਹਿ-ਕਲਾਕਾਰ ਵਜੋਂ ਕੰਮ ਕੀਤਾ। ਪਲੇਬੌਏ ਦੇ ਅਕਤੂਬਰ 1977 ਵਿੱਚ "ਲੇਡੀਜ਼ ਆਫ਼ ਜੋਏ" ਅਤੇ ਪਲੇਬੌਏ ਦੀ 1980ਵਿਆਂ ਦੇ ਗਰਲਜ਼ ਆਫ਼ ਪਲੇਬੌਏ 4 ਦੇ ਅਨੁਸਾਰ, ਉਸਨੇ "ਲਿੰਡਾ ਚਿੰਗ" ਨਾਮ ਦੇ ਤਹਿਤ ਥੋੜੇ ਸਮੇਂ ਲਈਲਾਸ ਵੇਗਾਸ[7] ਵਿੱਚ ਇੱਕ ਕਾਨੂੰਨੀ ਵੇਸਵਾਵਜੋਂ ਕੰਮ ਕੀਤਾ।
1981 ਵਿੱਚ, ਇਸਨੇ ਰਿਟਾਇਰ ਹੋਣ ਦਾ ਫੈਸਲਾ ਕੀਤਾ। ਇਹ ਚਾਰ ਸਾਲ ਬਾਅਦ ਵਾਪਿਸ ਆਈ ਅਤੇ ਦ ਐਰੋਟਿਕ ਵਰਲਡ ਆਫ਼ ਲਿੰਡਾ ਵਾਂਗ ਵਿੱਚ ਕੰਮ ਕੀਤਾ। ਉਹ 1987 ਵਿੱਚ ਇਕ ਹੋਰ ਵਾਪਸੀ ਦੀ ਯੋਜਨਾ ਬਣਾ ਰਹੀ ਸੀ ਜਦੋਂ ਉਹ ਇੱਕ ਨਸ਼ੀਲੇ ਪਦਾਰਥ ਦੇ ਵੱਧ ਸੇਵਨ ਦੇ ਕਾਰਨ ਇਸਦੀ ਮੌਤ ਹੋ ਗਈ।
2011 ਵਿੱਚ ਕੰਪਲੈਕਸ ਮੈਗਜ਼ੀਨ ਨੇ ਇਸਨੂੰ ਆਪਣੀ ਸੂਚੀ "ਮੂਹਰਲੇ 50 ਹੋਟੈਸਟ ਏਸ਼ੀਆਈ ਪੌਰਨ ਸਟਾਰਸ ਆਫ਼ ਆਲ ਟਾਈਮ" ਵਿੱਚ #25ਵੇਂ ਸਥਾਨ ਉੱਪਰ ਰੱਖਿਆ।
{{cite web}}
: Unknown parameter |deadurl=
ignored (|url-status=
suggested) (help)
{{cite web}}
: Italic or bold markup not allowed in: |publisher=
(help)
{{cite web}}
: Unknown parameter |dead-url=
ignored (|url-status=
suggested) (help)