ਲੀ ਗਰੀਅਰ ਬ੍ਰੀਸਟਰ | |
---|---|
![]() ਬ੍ਰੀਸਟਰ ਡਰੈਗ ਵਿਚ | |
ਜਨਮ | ਹੋਨਕਰ, ਵਰਜੀਨੀਆ | ਅਪ੍ਰੈਲ 27, 1943
ਮੌਤ | ਮਈ 19, 2000 | (ਉਮਰ 57)
ਰਾਸ਼ਟਰੀਅਤਾ | ਅਮਰੀਕੀ |
ਲਈ ਪ੍ਰਸਿੱਧ | ਡਰੈਗ ਕੂਈਨ ਅਤੇ ਨਿਊਯਾਰਕ ਸਿਟੀ ਬੂਟੀਕ |
ਲਹਿਰ | ਐਲ.ਜੀ.ਬੀ.ਟੀ ਰਾਇਟਸ |
ਲੀ ਗਰੀਅਰ ਬ੍ਰੀਸਟਰ (ਅਪ੍ਰੈਲ 27, 1943 - ਮਈ 19, 2000) ਇਕ ਅਮਰੀਕੀ ਡਰੈਗ ਕੂਈਨ, ਟ੍ਰਾਂਸਿਸਵਟਾਈਟ ਐਕਟੀਵਿਸਟ ਅਤੇ ਰਿਟੇਲਰ ਸੀ। ਉਹ ਕੂਈਨ ਲਿਬਰੇਸ਼ਨ ਫਰੰਟ ਦਾ ਸੰਸਥਾਪਕ ਮੈਂਬਰ ਸੀ ਅਤੇ 1970 ਅਤੇ 1980 ਵੇਂ ਦਹਾਕੇ ਵਿੱਚ 'ਡਰੈਗ' ਮੈਗਜ਼ੀਨ ਛਾਪਿਆ।
ਬ੍ਰੀਸਟਰ ਦਾ ਜਨਮ ਵਰਜੀਨੀਆ ਦੇ ਹੋਨਕਰ ਵਿਚ 27 ਅਪ੍ਰੈਲ 1943 ਨੂੰ ਹੋਇਆ। ਉਹ ਜ਼ਿਆਦਾ ਪੱਛਮੀ-ਵਰਜੀਨੀਆ ਹੀ ਰਿਹਾ, ਜਿਥੇ ਉਸਦੇ ਪਿਤਾ ਇਕ ਕੋਲੇ ਦੀ ਖਾਨ ਵਿਚ ਕੰਮ ਕਰਦੇ ਸਨ।[1][2]
ਸਮਲਿੰਗੀ ਹੋਣ ਕਰਕੇ ਉਹ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਤੋਂ ਕਢਿਆ ਗਿਆ, ਜਿਸ ਤੋਂ ਬਾਅਦ ਉਹ 1960 ਦੇ ਦਹਾਕੇ ਵਿਚ ਨਿਊਯਾਰਕ ਸ਼ਹਿਰ ਚਲਾ ਗਿਆ।[1]
ਬ੍ਰੀਸਟਰ ਦੀ ਮੌਤ 19 ਮਈ 2000 ਨੂੰ ਨਿਊਯਾਰਕ ਸ਼ਹਿਰ 'ਚ ਕੈਂਸਰ ਕਾਰਨ ਹੋਈ।[2] ਉਸਨੂੰ ਉਸਦੇ ਤਿੰਨ ਭਰਾਵਾਂ ਅਤੇ ਇਕ ਭੈਣ ਵੱਲੋਂ ਬਹੁਤ ਤੰਗ ਕੀਤਾ ਗਿਆ।[1]
ਬ੍ਰੀਸਟਰ 1960 ਦੇ ਆਰੰਭ ਤੱਕ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ 'ਚ ਕਲਰਕ ਵਜੋਂ ਕੰਮ ਕਰਦਾ ਰਿਹਾ, ਜਿਥੋਂ ਉਸਨੂੰ ਸਮਲਿੰਗੀ ਹੋਣ ਕਰਕੇ ਕੱਢ ਦਿੱਤਾ ਗਿਆ।[1]
ਉਸਨੇ 1970 ਅਤੇ 1980 ਵੇਂ ਦਹਾਕੇ ਵਿੱਚ 'ਡਰੈਗ' ਮੈਗਜ਼ੀਨ ਛਾਪਿਆ[1]