Lisa Bunker | |
---|---|
New Hampshire ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (the Rockingham 18th ਜ਼ਿਲ੍ਹੇ ਤੋਂ) | |
ਦਫ਼ਤਰ ਸੰਭਾਲਿਆ December 5, 2018 | |
ਤੋਂ ਪਹਿਲਾਂ | Paula Francese |
ਨਿੱਜੀ ਜਾਣਕਾਰੀ | |
ਕੌਮੀਅਤ | American |
ਸਿਆਸੀ ਪਾਰਟੀ | Democratic |
ਰਿਹਾਇਸ਼ | Exeter, New Hampshire |
ਲੀਜ਼ਾ ਬੰਕਰ ਇੱਕ ਅਮਰੀਕੀ ਸਿਆਸਤਦਾਨ ਹੈ, ਜੋ 2018 ਵਿੱਚ ਨਿਊ ਹੈਂਪਸ਼ਾਇਰ ਹਾਊਸ ਆਫ਼ ਰਿਪ੍ਰਜ਼ੈਂਟੇਟਿਵ ਲਈ ਚੁਣੀ ਗਈ ਸੀ।[1] ਉਹ ਡੈਮੋਕਰੇਟਿਕ ਪਾਰਟੀ ਦੀ ਮੈਂਬਰ ਵਜੋਂ ਰੌਕਿੰਘਮ 18ਵੇਂ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੀ ਹੈ।
ਬੰਕਰ ਅਤੇ ਗੈਰੀ ਕੈਨਨ ਨੂੰ ਰਾਜ ਦੇ ਪਹਿਲੇ ਟਰਾਂਸਜੈਂਡਰ ਰਾਜ ਵਿਧਾਇਕ ਵਜੋਂ ਇੱਕੋ ਸਮੇਂ ਚੁਣਿਆ ਗਿਆ ਸੀ।[2]
ਵਿਧਾਨ ਸਭਾ ਲਈ ਆਪਣੀ ਚੋਣ ਤੋਂ ਪਹਿਲਾਂ, ਬੰਕਰ ਪੋਰਟਲੈਂਡ, ਮੇਨ ਵਿੱਚ ਇੱਕ ਕਮਿਊਨਿਟੀ ਰੇਡੀਓ ਸਟੇਸ਼ਨ ਦੀ ਪ੍ਰੋਗਰਾਮ ਡਾਇਰੈਕਟਰ ਸੀ। 2017 ਵਿੱਚ, ਉਸਨੇ ਇੱਕ ਮਿਡਲ-ਗ੍ਰੇਡ ਵਿਗਿਆਨ ਗਲਪ ਨਾਵਲ, ਫੇਲਿਕਸ ਯਜ਼, ਪ੍ਰਕਾਸ਼ਿਤ ਕੀਤਾ, ਇਸ ਵਿਚ ਇੱਕ ਲੜਕੇ ਨੂੰ ਇੱਕ ਪਰਦੇਸੀ ਨਾਲ ਜੋੜਿਆ ਗਿਆ ਅਤੇ ਉਹਨਾਂ ਨੂੰ ਵੱਖ ਕਰਨ ਦੀ ਜੋਖਮ ਭਰੀ ਪ੍ਰਕਿਰਿਆ ਬਾਰੇ ਦੱਸਿਆ ਗਿਆ ਹੈ।[3] ਉਸਦਾ ਦੂਜਾ ਮੱਧ-ਦਰਜੇ ਦਾ ਨਾਵਲ, ਜ਼ੇਨੋਬੀਆ ਜੁਲਾਈ (2019), ਇੱਕ ਨੌਜਵਾਨ ਟਰਾਂਸ ਕੁੜੀ ਬਾਰੇ ਹੈ, ਜੋ ਆਖਰਕਾਰ ਆਪਣੇ ਆਪ ਵਾਂਗ ਰਹਿੰਦੀ ਹੈ ਅਤੇ ਇੱਕ ਸਾਈਬਰ ਰਹੱਸ ਨੂੰ ਹੱਲ ਕਰਦੀ ਹੈ।[4] ਦੋਵੇਂ ਪੇਂਗੁਇਨ ਰੈਂਡਮ ਹਾਊਸ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਹਨ।