ਲੂਈਜ਼ ਰੌਬਰਟੋ ਡੀ ਬੈਰੋਸ ਮੌਟ ਜਾਂ ਲੂਈਜ਼ ਮੋਟ (6 ਮਈ 1946 ਸਾਓ ਪੌਲੋ, ਬ੍ਰਾਜ਼ੀਲ ਵਿਚ) ਖੋਜਕਰਤਾ, [1] ਮਾਨਵ-ਵਿਗਿਆਨੀ, ਇਤਿਹਾਸਕਾਰ ਅਤੇ ਬ੍ਰਾਜ਼ੀਲ ਵਿੱਚ ਇੱਕ ਸਭ ਤੋਂ ਮਹੱਤਵਪੂਰਨ ਗੇ ਨਾਗਰਿਕ ਅਧਿਕਾਰ ਕਾਰਕੁੰਨ ਹੈ।
ਉਸ ਦੇ ਕੰਮ ਦਾ ਅਕਾਰ ਵਿਆਪਕ ਹੈ, ਖ਼ਾਸ ਤੌਰ 'ਤੇ ਉਸਦੀ ਸਮਲਿੰਗਤਾ ਬਾਰੇ ਕੈਥੋਲਿਕ ਪਵਿੱਤਰ ਧਾਰਮਿਕ ਬ੍ਰਾਜ਼ੀਲ ਦੌਰਾਨ ਕੀਤੀ ਖੋਜ, ਸਮਲਿੰਗਤਾ ਅਤੇਗੁਲਾਮੀ ਦੀ ਖੋਜ ਬਸਤੀਵਾਦੀ ਬ੍ਰਾਜ਼ੀਲ ਦੌਰਾਨ ਆਦਿ। ਇਸ ਤੋਂ ਇਲਾਵਾ ਲੂਈਜ਼ ਮੋਟ ਨੇ ਅਜੋਕੇ ਸਮਿਆਂ ਵਿਚ ਸਮਲਿੰਗਤਾ ਬਾਰੇ ਵਿਆਪਕ ਤੌਰ 'ਤੇ ਕੰਮ ਪ੍ਰਕਾਸ਼ਤ ਕੀਤਾ ਹੈ, ਜੋ ਇੰਟਰਵਿਉਆਂ, ਸਮਾਰੋਹਾਂ ਅਤੇ ਪ੍ਰਦਰਸ਼ਨਾਂ ਵਿਚ ਜਾਹਿਰ ਹੁੰਦੇ ਰਹਿੰਦੇ ਹਨ।
ਲੂਈਜ਼ ਮੋਟ ਨੇ ਦਮਨਕਾਰੀ ਫੌਜੀ ਸ਼ਾਸਨ ਦੌਰਾਨ ਸਾਓ ਪਾਓਲੋ (ਯੂਐਸਪੀ) ਤੋਂ ਸੋਸ਼ਲ ਸਾਇੰਸਜ਼ ਵਿਚ ਗ੍ਰੈਜੂਏਟ ਕੀਤੀ, ਸੋਬਰੋਨ / ਪੈਰਿਸ ਤੋਂ ਐਥਨੋਗ੍ਰਾਫੀ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਅਤੇ ਕੈਂਪਿਨਾਸ / ਯੂਨੀਕੈਮਪ (ਸਾਓ ਪੌਲੋ, ਬ੍ਰਾਜ਼ੀਲ) ਤੋਂ ਐਂਥਰੋਪੋਲੋਜੀ ਵਿਚ ਡਾਕਟਰੇਟ ਪ੍ਰਾਪਤ ਕੀਤੀ। ਲੂਈਜ਼ ਮੋਟ ਫੈਡਰਲ ਯੂਨੀਵਰਸਿਟੀ ਦੇ ਮਾਨਵ-ਵਿਗਿਆਨ ਵਿਭਾਗ ਵਿਚ ਪ੍ਰੋਫੈਸਰ ਐਮਰੀਟਸ ਹਨ।
ਲੂਈਜ਼ ਮੋਟ ਗਰੂਪੋ ਗੇ ਦ ਬਹੀਆ ਦੇ ਸੰਸਥਾਪਕ ਹਨ, ਜੋ ਦੇਸ਼ ਵਿੱਚ ਸਰਗਰਮ ਅਤੇ ਪ੍ਰਮੁੱਖ ਸਮਲਿੰਗੀ ਅਧਿਕਾਰ ਸੰਸਥਾਵਾਂ ਵਿੱਚੋਂ ਇੱਕ ਹੈ। ਉਹ ਬ੍ਰਾਜ਼ੀਲੀਅਨ ਐਸੋਸੀਏਸ਼ਨ ਆਫ ਗੇਅਜ਼ ਐਂਡ ਟ੍ਰਾਂਸਵੈਟਾਈਟਸ (ਐਸੋਸੀਏਓ ਬ੍ਰਾਸੀਲੀਰਾ ਡੀ ਗੇਜ਼ ਈ ਟ੍ਰੈਵੇਸਟੀਸ / ਏਬੀਜੀਐਲਟੀ) ਦੇ ਮਨੁੱਖੀ ਅਧਿਕਾਰ ਸਕੱਤਰ ਅਤੇ ਸਿਹਤ ਮੰਤਰਾਲੇ ਦੇ ਏਡਜ਼ ਬਾਰੇ ਕੌਮੀ ਕਮਿਸ਼ਨ ਅਤੇ ਨਿਆਂ ਮੰਤਰਾਲੇ ਦੇ ਵਿਤਕਰੇ ਵਿਰੁੱਧ ਨੈਸ਼ਨਲ ਕੌਂਸਲ [2] ਦੇ ਮੈਂਬਰ ਸਨ।