'ਲੌਰੇਨੀ ਸੇਦ ਬਸਕਰਵਿਲੇ ਇਕ ਅਮਰੀਕੀ ਸਮਾਜ ਸੇਵਕ, ਕਾਰਕੁੰਨ ਅਤੇ ਟਰਾਂਸ ਮਹਿਲਾ ਹੈ, ਜਿਸਨੂੰ ਟਰਾਂਸਜੈਂਡਰ ਐਡਵੋਕੇਸੀ ਗਰੁੱਪ ਟਰਾਂਸਜੇਨੇਸਿਸ ਦੀ ਸਥਾਪਨਾ ਲਈ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ।[1]
ਸ਼ਿਕਾਗੋ 'ਚ ਇਕ ਮੁੰਡੇ ਵਜੋਂ ਜਨਮੀ ਬਸਕਰਵਿਲੇ ਸੱਤ ਬੱਚਿਆਂ 'ਚੋਂ ਸਭ ਤੋਂ ਵੱਡੀ ਸੀ, 1970 ਦੇ ਦਹਾਕੇ ਵਿਚ ਉਹ ਔਰਤੀ ਪਹਿਰਾਵਾ ਪਹਿਨਣ 'ਤੇ ਰੋਕ ਅਤੇ ਜਿਨਸੀ ਕਾਮਿਆਂ ਦੀਆਂ ਸ਼ਰਤਾਂ ਅਤੇ ਕਾਨੂੰਨਾਂ ਤੋਂ ਜਾਣੂ ਹੋ ਗਈ ਸੀ। ਜਦੋਂ 1980 ਦੇ ਦਹਾਕੇ ਵਿਚ ਏਡਜ਼ ਨੇ ਉਸਦੇ ਪਰਿਵਾਰ ਦੇ ਇਕ ਮੈਂਬਰ ਦੀ ਜਾਨ ਲੈ ਲਈ ਤਾਂ ਬਸਕਰਵਿਲੇ ਨੇ ਹਾਵਰਡ ਬਰਾਊਨ ਹੈਲਥ ਸੈਂਟਰ ਅਤੇ ਹੋਰੀਜ਼ਾਨਸ ਕਮਿਊਨਿਟੀ ਸਰਵਿਸਿਜ਼ ਵਿਚ ਵਲੰਟੀਅਰ ਬਣ ਗਈ। ਅਖੀਰ ਉਹ ਐਚ.ਆਈ.ਵੀ. / ਏਡਜ਼ ਕੇਸ ਮੈਨੇਜਰ ਬਣ ਗਈ।[2]
1994 ਵਿਚ ਉਸਨੇ ਉੱਤਰ-ਪੂਰਬੀ ਇਲਿਆਸ ਯੂਨੀਵਰਸਿਟੀ ਤੋਂ ਸਮਾਜਿਕ ਕਾਰਜ 'ਚ ਬੈਚਲਰ ਡਿਗਰੀ ਹਾਸਿਲ ਕੀਤੀ। ਫਿਰ ਉਸਨੇ ਲਿੰਗ ਪਛਾਣ, ਜਿਨਸੀ ਸ਼ੋਸਣ, ਐਚ.ਆਈ.ਵੀ./ਏਡਜ਼, ਦੇਹ-ਵਪਾਰ, ਸਵੈ-ਸ਼ਕਤੀਕਰਨ ਲਈ ਟ੍ਰਾਂਸ-ਜੇਨੇਸਿਸ ਦੀ ਸਥਾਪਨਾ ਕੀਤੀ।[3]