ਲੱਕੀ ਸੈਮੂਅਲ ਬੈਕਟ ਦੇ ਨਾਟਕ ਗੋਦੋ ਦੀ ਉਡੀਕ ਦਾ ਇੱਕ ਪਾਤਰ ਹੈ। ਉਹ ਪੋਜ਼ੋ (ਨਾਟਕ ਦਾ ਇੱਕ ਹੋਰ ਪਾਤਰ) ਦਾ ਗੁਲਾਮ ਹੈ। ਲੱਕੀ ਨਾਟਕ ਦਾ ਇੱਕ ਵਿਲੱਖਣ ਪਾਤਰ ਹੈ। ਨਾਟਕ ਦੇ ਬਾਕੀ ਪਾਤਰ ਜਿੱਥੇ ਨਿਰੰਤਰ ਗੱਲਾਂ ਕਰਦੇ ਹਨ: ਇਸ ਨੇ ਸਿਰਫ ਦੋ ਵਾਕ (ਇੱਕ ਸੱਤ ਸੌ ਤੋਂ ਵੱਧ ਸ਼ਬਦ ਲੰਬਾ ਹੈ) ਬੋਲੇ ਹਨ।