ਵਾਤਰੂ ਇਸ਼ੀਜ਼ਕਾ | |
---|---|
ਜਨਮ | 1976 (ਉਮਰ 47–48) |
ਰਾਸ਼ਟਰੀਅਤਾ | ਜਪਾਨੀ |
ਪੇਸ਼ਾ | ਸਿਆਸਤਦਾਨ |
ਵਾਤਰੂ ਇਸ਼ੀਜ਼ਕਾ (石坂 わたる ਵਾਤਰੂ ਇਸ਼ੀਜ਼ਕਾ , ਜਨਮ 1976) ਇੱਕ ਜਪਾਨੀ ਰਾਜਨੇਤਾ, ਸਮਾਜ ਸੇਵਕ ਅਤੇ ਅਪੰਗਾਂ ਲਈ ਸਕੂਲ ਦਾ ਸਾਬਕਾ ਅਧਿਆਪਕ ਹੈ। ਉਹ ਅਪ੍ਰੈਲ 2011 ਵਿੱਚ ਜਪਾਨੀ ਇਤਿਹਾਸ ਵਿੱਚ ਅਹੁਦੇ ਲਈ ਚੁਣੇ ਗਏ ਪਹਿਲੇ ਦੋ ਖੁੱਲ੍ਹੇ ਗੇਅ ਮਰਦ ਰਾਜਨੇਤਾਵਾਂ ਵਿਚੋਂ ਇੱਕ ਬਣ ਗਿਆ ਸੀ ਜਦੋਂ ਉਹ ਟੋਕਿਓ ਵਾਰਡ ਕੌਂਸਲ ਦੇ ਨੈਕਾਨੋ ਲਈ ਚੁਣਿਆ ਗਿਆ ਸੀ।[1] ਦੂਸਰਾ ਤਾਇਗਾ ਇਸ਼ੀਕਵਾ ਸੀ, ਜੋ ਤੋਸ਼ੀਮਾ ਵਾਰਡ ਕੌਂਸਲ ਲਈ ਚੁਣਿਆ ਗਿਆ ਸੀ।
ਇਸ਼ੀਜ਼ਕਾ ਦਾ ਜਨਮ ਓਟਾ-ਕੂ, ਟੋਕਿਓ ਵਿੱਚ ਹੋਇਆ ਸੀ ਅਤੇ ਉਸਦੀ ਪਰਵਰਿਸ਼ ਇਨਾਗੀ ਸਿਟੀ ਵਿੱਚ ਹੋਈ ਸੀ।
ਮਾਰਚ 2000 ਵਿੱਚ, ਉਸਨੇ ਸਕਾਈ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੀ ਫੈਕਲਟੀ, ਅਰਥ ਸ਼ਾਸਤਰ ਵਿਭਾਗ, ਅੰਤਰਰਾਸ਼ਟਰੀ ਸੁਸਾਇਟੀ ਕੋਰਸ ਦੇ ਹਿੱਸੇ ਵਜੋਂ ਗ੍ਰੈਜੂਏਸ਼ਨ ਕੀਤੀ। 2001 ਵਿੱਚ ਉਸਨੇ ਚੀਬਾ ਯੂਨੀਵਰਸਿਟੀ ਦੇ ਵਿਕਾਸ ਸਬੰਧੀ ਵਿਕਾਰ ਸਿੱਖਿਆ ਵਿਭਾਗ, ਵਿਸ਼ੇਸ਼ ਸਿੱਖਿਆ ਦਾ ਵਿਸ਼ੇਸ਼ ਕੋਰਸ ਪੂਰਾ ਕੀਤਾ। 2002 ਵਿੱਚ ਉਹ ਆਸ਼ੀ ਯੋਗੋ ਸਕੂਲ ਵਿੱਚ ਅਧਿਆਪਕ ਵਜੋਂ ਪੜ੍ਹਾਉਣ ਲੱਗਾ।
2010 ਵਿੱਚ ਉਸਨੇ ਗ੍ਰੈਜੂਏਟ ਸਕੂਲ ਆਫ ਸੋਸ਼ਲ ਡਿਜ਼ਾਈਨ 21 ਵੀ ਸਦੀ, ਰਿਕਯਕੋ ਯੂਨੀਵਰਸਿਟੀ ਵਿੱਚ ਮਾਸਟਰ ਪ੍ਰੋਗਰਾਮ ਪੂਰਾ ਕੀਤਾ।
24 ਅਪ੍ਰੈਲ, 2011 ਨੂੰ ਹੋਈ ਚੋਣ ਵਿਚ, ਉਹ ਜਪਾਨ ਦਾ ਤਾਇਗਾ ਇਸ਼ੀਕਵਾ ਨਾਲ ਖੁੱਲ੍ਹ ਕੇ ਸਮਲਿੰਗੀ ਜਨਤਕ ਅਧਿਕਾਰੀ ਬਣ ਗਿਆ, ਜੋ ਉਸੇ ਦਿਨ ਤੋਸ਼ੀਮਾ ਵਾਰਡ ਸੰਸਦ ਲਈ ਪਹਿਲੀ ਵਾਰ ਚੁਣਿਆ ਗਿਆ ਸੀ।[2] ਉਹ ਮਾਨਸਿਕ ਸਿਹਤ ਕਰਮਚਾਰੀ ਦੀ ਯੋਗਤਾ ਪ੍ਰਾਪਤ ਕਰਨ ਵਾਲਾ ਨੈਕਾਨੋ ਵਾਰਡ ਦਾ ਪਹਿਲਾ ਮੈਂਬਰ ਵੀ ਹੈ।[3]
6 ਜੁਲਾਈ 2017 ਵਿੱਚ ਉਸਨੇ "ਐਲ.ਜੀ.ਬੀ.ਟੀ. ਮਿਊਂਸਪੈਲਿਟੀ ਪਾਰਲੀਮੈਂਟਰੀ ਲੀਗ" ਸਥਾਪਤ ਕਰਨ ਵਿੱਚ ਸਹਾਇਤਾ ਕੀਤੀ। ਇਸਦਾ ਉਦੇਸ਼ ਸਥਾਨਕ ਅਸੈਂਬਲੀ ਦੇ ਜ਼ਰੀਏ ਦੇਸ਼ ਭਰ ਦੀਆਂ ਸਥਾਨਕ ਸਰਕਾਰਾਂ ਨੂੰ ਜਿਨਸੀ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਨਿਯਮਾਂ ਅਤੇ ਉਪਾਵਾਂ ਨੂੰ ਫੈਲਾਉਣਾ ਹੈ।[4]