ਵਾਮਿਕਾ ਗੱਬੀ | |
---|---|
ਜਨਮ | ਚੰਡੀਗੜ੍ਹ, ਭਾਰਤ | 29 ਸਤੰਬਰ 1993
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2007–ਹੁਣ ਤੱਕ |
ਵਾਮਿਕਾ ਗੱਬੀ ਇੱਕ ਭਾਰਤੀ ਫ਼ਿਲਮ ਅਭਿਨੇਤਰੀ ਹੈ। ਜੋ ਪੰਜਾਬੀ ਹਿੰਦੀ ਅਤੇ ਮਲਿਆਲਮ, ਤਾਮਿਲ, ਤੇਲਗੂ ਫ਼ਿਲਮਾਂ ਵਿੱਚ ਕੰਮ ਕਰਦੀ ਹੈ।
ਵਾਮਿਕਾ ਗੱਬੀ ਦਾ ਜਨਮ ਚੰਡੀਗੜ੍ਹ ਦੇ ਪੰਜਾਬੀ ਪਰਿਵਾਰ ਵਿਚ ਹੋਇਆ ਸੀ। ਉਸਦੇ ਪਿਤਾ ਗੋਵਰਧਨ ਗੱਬੀ ਪੰਜਾਬੀ ਲੇਖਕ ਅਤੇ ਮਾਤਾ ਰਾਜ ਕੁਮਾਰੀ ਸਿੱਖਿਆ ਵਿਗਿਆਨੀ ਹੈ। ਉਸਨੇ ਹਮੇਸ਼ਾ ਅਭਿਨੇਤਰੀ ਬਣਨਾ ਚਾਹਿਆ, ਉਹ ਸਿਰਫ ਅਠੱ ਸਾਲ ਦੀ ਸੀ, ਜਦੋਂ ਉਸਨੇ ਇੱਕ ਪੰਜਾਬੀ ਸੀਰੀਅਲ ਵਿੱਚ ਅਭਿਨੈ ਕੀਤਾ ਸੀ।
ਇਕ ਮਾਹਿਰ ਕੱਥਕ ਨ੍ਰਿਤਕੀ ਹੈ। ਉਹ ਓਸ ਡਾਂਸ ਸ਼ੋਅ ਦੇ ਸਿਖ਼ਰ ਦੇ ਪੰਜ ਪ੍ਰਤੀਯੋਗੀਆਂ ਵਿਚੋਂ ਇੱਕ ਸੀ ਜਿਸਨੂੰ ਆਮਿਰ ਖ਼ਾਨ ਨੇ ਜੱਜ ਕੀਤਾ। ਇਸੇ ਡਾਂਸ ਸ਼ੋਅ ਦੌਰਾਨ ਉਸ ਨੇ ਆਪਣੇ ਕਰੀਅਰ ਦੀ ਫ਼ਿਲਮ 'ਜਬ ਵੀ ਮਿਟ' ਵਿਚ ਕੰਮ ਕੀਤਾ।
ਉਸਦੇ ਪੰਜਾਬੀ ਕਰੀਅਰ ਦੀ ਵੱਡੀ ਸ਼ੁਰੂਆਤ ਯੋ ਯੋ ਹਨੀ ਸਿੰਘ ਅਤੇ ਅਮਰਿੰਦਰ ਗਿੱਲ ਨਾਲ 'ਤੂੰ ਮੇਰਾ 22 ਮੈਂ ਤੇਰਾ 22' ਫ਼ਿਲਮ ਨਾਲ ਹੋਈ। ਉਹ ਦੋ ਹੋਰ ਪੰਜਾਬੀ ਫ਼ਿਲਮਾਂ 'ਇਸ਼ਕ ਬ੍ਰਾਂਡੀ' ਅਤੇ 'ਇਸ਼ਕ ਹਾਜ਼ਿਰ ਹੈ' ਵਿਚ ਅਭਿਨੇਤਾ ਦਿਲਜੀਤ ਦੁਸਾਂਝ ਨਾਲ ਕੰਮ ਕਰ ਚੁੱਕੀ ਹੈ।
ਉਸਨੇ 'ਸਿਕਸਟੀਨ' ਵਿੱਚ ਤਨੀਸ਼ਾ ਦੀ ਭੂਮਿਕਾ ਵਿੱਚ ਆਪਣੀ ਪਹਿਲੀ ਮਹਿਲਾ ਮੁੱਖ ਭੂਮਿਕਾ ਦਿੱਤੀ। ਉਸਨੇ ਤੇਲਗੂ ਫ਼ਿਲਮ 'ਭਾਲੇ ਮੰਚੀ ਰੋਜੂ' ਵਿੱਚ ਮੁੱਖ ਭੂਮਿਕਾ ਨਿਭਾਈ।
ਗੱਬੀ ਨੇ ਤਾਮਿਲ ਫ਼ਿਲਮ ਮਾਲਾਈ ਨੇਰਥੂ ਮਾਇਆਕਮ (2016) ਵਿੱਚ ਮੁੱਖ ਭੂਮਿਕਾ ਵਜੋਂ ਅਭਿਨੈ ਕੀਤਾ ਸੀ।[1] ਉਹ ਟੋਵੀਨੋ ਥਾਮਸ ਦੇ ਨਾਲ ਮਲਿਆਲਮ ਫ਼ਿਲਮ 'ਗੋਧਾ' ਵਿੱਚ ਵੀ ਮੁੱਖ ਕਿਰਦਾਰ ਸੀ।[2] ਮਾਰਚ 2017 ਵਿੱਚ ਵਾਮਿਕਾ ਨੇ ਇੱਕ ਨਵੀਂ ਤਾਮਿਲ ਫ਼ਿਲਮ, ਇਰਾਵਾਕਾਲਮ, ਜੋ ਅਸ਼ਵਿਨ ਸਰਾਵਾਨਨ ਦੁਆਰਾ ਨਿਰਦੇਸ਼ਤ ਕੀਤੀ ਗਈ ਸੀ, ਵਿੱਚ ਅਦਾਕਾਰ ਸ਼ਸ਼ੀਵਾੜਾ ਅਤੇ ਸ. ਜੇ. ਸੂਰਿਆ ਨੇ ਵੀ ਕੰਮ ਕੀਤਾ ਹੈ।[3] ਵਾਮਿਕਾ ਨੇ 9 ਵਿੱਚ ਪ੍ਰਿਥਵੀ ਰਾਜ ਸੁਕੁਮਰਨ ਅਤੇ ਮਮਤਾ ਮੋਹਨਦਾਸ ਦੀ ਭੂਮਿਕਾ ਨਿਭਾਈ ਸੀ।[4]
ਸਾਲ | ਸਿਰਲੇਖ | ਭੂਮਿਕਾ | ਭਾਸ਼ਾ | ਨੋਟਸ |
---|---|---|---|---|
2007 | ਜਬ ਵੀ ਮਿਟ | ਗੀਤ ਅਤੇ ਰੂਪ ਦੀ ਕਜਿਨ | ਹਿੰਦੀ | |
2009 | ਲਵ ਆਜ ਕਲ | ਹਿੰਦੀ | ||
2011 | ਮੌਸਮ | ਲਾਲਾ ਦੁਰਗਾਧਾ ਦੀ ਧੀ | ਹਿੰਦੀ | [5] |
2012 | ਬਿੱਟੂ ਬੌਸ | ਮੁੱਖ ਅਦਾਕਾਰਾ ਦੀ ਭੈਣ | ਹਿੰਦੀ | |
2013 | ਸਿਕਸਟੀਨ | ਤਨੀਸ਼ਾ | ਹਿੰਦੀ | |
ਤੂੰ ਮੇਰਾ 22 ਮੈਂ ਤੇਰਾ 22 | ਨਿਕੀ | ਪੰਜਾਬੀ | ||
2014 | ਇਸ਼ਕ ਬ੍ਰਾਂਡੀ | ਕਿਮੀ | ਪੰਜਾਬੀ | |
2015 | ਇਸ਼ਕ ਹਾਜ਼ਿਰ ਹੈ | ਸਿਮਰ | ਪੰਜਾਬੀ | |
ਭਾਲੇ ਮੰਚੀ ਰੋਜੂ | ਸੀਤਾ | ਤੇਲਗੂ | ||
2016 | ਮਾਲਾਈ ਨੇਰਥੂ ਮਾਇਆਕਮ | ਮਾਨੋਜਾ | ਤਾਮਿਲ | |
2017 | ਗੋਧਾ | ਅਦਿਤੀ ਸਿੰਘ | ਮਲਿਆਲਮ | |
ਨਿੱਕਾ ਜੈਲਦਾਰ 2 | ਸਾਵਨ ਕੌਰ | ਪੰਜਾਬੀ | ||
2018 | ਪ੍ਰ੍ਹਾਉਣਾ | ਮਾਨੋ | ਪੰਜਾਬੀ | |
2019 | ਨਾਇਨ | ਏਵਾ | ਮਲਿਆਲਮ | |
ਬੋਧੀ ਗਧੀ ਮੁਕਤੀ | ਮੁਕਤੀ | ਮਲਿਆਲਮ | ਸੰਗੀਤਕ ਐਲਬਮ | |
ਨਾਢੂ ਖਾਨ | ਪੰਜਾਬੀ | |||
ਦਿਲ ਦੀਆਂ ਗੱਲਾਂ | ਨਤਾਸ਼ਾ | ਪੰਜਾਬੀ | ||
ਨਿੱਕਾ ਜੈਲਦਾਰ 3 | ਪਲਪ੍ਰੀਤ | ਪੰਜਾਬੀ | ||
ਦੂਰਬੀਨ | ਪੰਜਾਬੀ | |||
2020 | ਗਲਵੱਕੜੀ | ਅੰਬਰਦੀਪ ਕੌਰ | ਪੰਜਾਬੀ[6] | |
2021 | 83 | ਅਨੂੰ ਲਾਲ, ਮਦਨ ਲਾਲ ਦੀ ਪਤਨੀ | ਹਿੰਦੀ | |
2023 | ਕਲੀ ਜੋਟਾ | ਅਨੰਤ | ਪੰਜਾਬੀ | |
ਖੂਫੀਆ | ਚਾਰੂ ਰਵੀ ਮੋਹਨ | ਹਿੰਦੀ | [7] | |
ਕਿੱਕਲੀ † | TBA | ਪੰਜਾਬੀ | ਸ਼ੂਟਿੰਗ ਪੂਰੀ ਹੋ ਗਈ[8] | |
2024 | ਜੀਨੀ † | ਤਮਿਲ | ਸ਼ੂਟਿੰਗ ਚੱਲ ਰਹੀ ਹੈ[9] | |
VD18 † | ਹਿੰਦੀ | ਸ਼ੂਟਿੰਗ ਚੱਲ ਰਹੀ ਹੈ[10] |
ਸਾਲ | ਅਵਾਰਡ | ਸ਼੍ਰੇਣੀ | ਨਾਮਜ਼ਦਗੀ ਕੰਮ | ਨਤੀਜਾ |
---|---|---|---|---|
2014 | ਪੀਟੀਸੀ ਪੰਜਾਬੀ ਫ਼ਿਲਮ ਅਵਾਰਡ | ਬੇਸਟ ਸਪੋਰਟਿੰਗ ਐਕਟਰਸ | ਤੂੰ ਮੇਰਾ 22 ਮੈਂ ਤੇਰਾ 22 | ਨਾਮਜ਼ਦ |
2014 | ਲਾਈਫ ਓਕੇ ਸਕ੍ਰੀਨ ਅਵਾਰਡ | ਬੇਸਟ ਏਂਸੇਂਬਲ ਕਾਸਟ | ਸਿਕਸਟੀਨ | ਨਾਮਜ਼ਦ |
2015 | ਪੀਟੀਸੀ ਪੰਜਾਬੀ ਫ਼ਿਲਮ ਅਵਾਰਡ | ਬੇਸਟ ਐਕਟਰਸ | ਇਸ਼ਕ ਬ੍ਰਾਂਡੀ | ਨਾਮਜ਼ਦ |
2017 | ਮਲੇਸ਼ੀਆ ਐਡੀਸਨ ਅਵਾਰਡ | ਬੇਸਟ ਡੈਬੀਉ ਐਕਟਰਸ | ਮਾਲਾਈ ਨੇਰਥੂ ਮਾਇਆਕਮ | ਨਾਮਜ਼ਦ |
ਫ਼ਿਲਮਫੇਅਰ ਅਵਾਰਡ ਸਾਉਥ | ਨਾਮਜ਼ਦ | |||
ਸਾਉਥ ਇੰਡੀਅਨ ਇੰਟਰਨੈਸ਼ਨਲ ਫ਼ਿਲਮ ਅਵਾਰਡ | ਨਾਮਜ਼ਦ | |||
2018 | ਫਲਵਰ ਇੰਡੀਅਨ ਫ਼ਿਲਮ ਅਵਾਰਡ | ਬੇਸਟ ਡੈਬੀਉ ਐਕਟਰਸ | ਗੋਧਾ | ਜੇਤੂ |
{{cite news}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)