ਵਾਰ | |
---|---|
ਨਿਰਦੇਸ਼ਕ | ਬਿਲਾਲ ਲਾਸ਼ਰੀ |
ਲੇਖਕ | ਹਸਨ ਵਕ਼ਾਸ ਰਾਣਾ |
ਨਿਰਮਾਤਾ | ਹਸਨ ਵਕ਼ਾਸ ਰਾਣਾ |
ਸਿਤਾਰੇ | ਸ਼ਾਨ ਸ਼ਾਹਿਦ ਸ਼ਮੂਨ ਅੱਬਾਸੀ ਅਲੀ ਅਜ਼ਮਤ ਆਇਸ਼ਾ ਖਾਨ ਮੀਸ਼ਾ ਸ਼ਫੀ |
ਸਿਨੇਮਾਕਾਰ | ਬਿਲਾਲ ਲਾਸ਼ਰੀ |
ਸੰਪਾਦਕ | ਬਿਲਾਲ ਲਾਸ਼ਰੀ |
ਸੰਗੀਤਕਾਰ | ਆਮਿਰ ਮੁਨਾਵੱਰ[1] |
ਪ੍ਰੋਡਕਸ਼ਨ ਕੰਪਨੀਆਂ | MindWorks Media Off Road Studios |
ਡਿਸਟ੍ਰੀਬਿਊਟਰ | ARY Films Mandviwalla Entertainment |
ਰਿਲੀਜ਼ ਮਿਤੀ |
|
ਮਿਆਦ | 130 ਮਿੰਟ[3] |
ਦੇਸ਼ | ਪਾਕਿਸਤਾਨ |
ਭਾਸ਼ਾਵਾਂ | ਅੰਗ੍ਰੇਜ਼ੀ, ਉਰਦੂ |
ਬਜ਼ਟ | Rs. 17 ਕਰੋੜ (US$5,90,000) |
ਬਾਕਸ ਆਫ਼ਿਸ | Rs. 23 ਕਰੋੜ (US$8,00,000)[4] |
ਵਾਰ ੨੦੧੩ ਵਰ੍ਹੇ ਦੀ ਇੱਕ ਪਾਕਿਸਤਾਨੀ ਫਿਲਮ ਹੈ ਜੋ ਇੱਕ ਰਾਜਨੀਤਕ ਅਤੇ ਆਤੰਕੀ ਹਮਲੇ ਨੂੰ ਆਧਾਰ ਬਣਾ ਕੇ ਬਣਾਈ ਗਈ ਫਿਲਮ ਹੈ। ਇਹ ਪਾਕਿਸਤਾਨ ਦੀ ਅੱਜ ਤੱਕ ਦੀ ਸਭ ਤੋਂ ਵਧ ਕਮਾਈ ਕਰਨ ਵਾਲੀ ਫਿਲਮ ਹੈ।[5] ਇਹ ਫਿਲਮ ਅਸਲ ਵਿਚ ਉਹਨਾਂ ਸਾਰੇ ਪ੍ਰਤੀਕਰਮਾਂ ਦਾ ਜਵਾਬ ਸੀ ਜੋ ਪਾਕਿਸਤਾਨ ਉੱਪਰ ਆਤੰਕਵਾਦ ਦੇ ਕੇਂਦਰ ਵਜੋਂ ਹੁੰਦੇ ਸਨ। ਫਿਲਮ ਵਿਚ ਸਾਫ਼ ਦਿਖਾਇਆ ਗਿਆ ਹੈ ਜਿਸ ਨੂੰ ਦੁਨੀਆ ਆਤੰਕਵਾਦ ਦਾ ਕੇਂਦਰ ਮੰਨਦੀ ਹੈ, ਉਹ ਅਸਲ ਵਿਚ ਆਪ ਅਜਿਹੇਆਂ ਹਮਲਿਆਂ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ।
ਮੇਜਰ ਮੁਜਤਬਾ ਰਿਜ਼ਵੀ ਇੱਕ ਰਿਟਾਇਰਡ ਪਾਕਿਸਤਾਨੀ ਆਰਮੀ ਅਫ਼ਸਰ ਹੈ| ਫਿਲਮ ਦਾ ਪਲਾਟ ਇੱਕ ਆਤੰਕੀ ਹਮਲੇ ਉੱਪਰ ਅਧਾਰਿਤ ਹੈ ਜੋ ਭਾਰਤੀ ਖੂਫੀਆ ਏਜੰਸੀ “ਰਾਅ” ਦੁਆਰਾ ਆਪਣੇ ਅਫ਼ਸਰ ਰਮਲ ਰਾਹੀਂ ਪਾਕਿਸਤਾਨ ਦੇ ਇੱਕ ਕਬੀਲਾਈ ਇਲਾਕੇ ਕੀਤਾ ਜਾਣਾ ਹੈ| ਇਸ ਹਮਲੇ ਦੀ ਖਬਰ ਪਾਕਿਸਤਾਨੀ ਖੂਫੀਆ ਏਜੰਸੀ ਦੇ ਅਫਸਰ ਅਹਿਤਸ਼ਾਮ ਖੱਤਕ ਅਤੇ ਉਸਦੀ ਭੈਣ ਜਾਵੇਰਿਆ ਖੱਤਕ ਨੂੰ ਹੋ ਜਾਂਦੀ ਹੈ| ਅਹਿਤਸ਼ਾਮ ਖੱਤਕ ਅਤੇ ਜਾਵੇਰਿਆ ਖੱਤਕ ਜਾਣਦੇ ਹਨ ਕਿ ਇਸ ਹਮਲੇ ਨੂੰ ਅੰਜਾਮ ਸਿਰਫ ਮੁਜਤਬਾ ਦੀ ਮਦਦ ਨਾਲ ਹੀ ਦਿੱਤਾ ਜਾ ਸਕਦਾ ਹੈ| ਰਮਲ ਅਤੇ ਉਸਦੇ ਸਾਥੀ ਇੱਕ ਪੁਲਿਸ ਚੋੰਕੀ ਉੱਪਰ ਹਮਲਾ ਕਰਦੇ ਹਨ ਤਾਂਕਿ ਸੁਰੱਖਿਆ ਏਜੰਸੀਆਂ ਦਾ ਧਿਆਨ ਭਟਕ ਜਾਵੇ| ਮੁਜਤਬਾ ਰਿਜ਼ਵੀ ਦਾ ਪਰਿਵਾਰ ਰਮਲ ਦੁਆਰਾ ਖਤਮ ਕਰ ਦਿੱਤਾ ਗਿਆ ਸੀ| ਮੁਜਤਬਾ ਰਿਜ਼ਵੀ ਹੁਣ ਉਸ ਤੋਂ ਬਦਲਾ ਲੈਣਾ ਚਾਹੁੰਦਾ ਹੈ| ਰਮਲ ਦੀ ਮਦਦ ਤਾਲਿਬਾਨ ਦਾ ਇੱਕ ਅਨਸਰ ਮੁੱਲਾ ਸਿਰਾਜ਼ ਕਰਦਾ ਹੈ| ਮੁੱਲਾ ਉਸਨੂੰ ਦੋ ਬੰਬ ਦਿੰਦਾ ਹੈ ਜੋ ਰਮਲ ਇੱਕ ਵਾਹਨ ਅਤੇ ਦੂਜਾ ਜਿੰਨਾਹ ਕਨਵੈਂਸ਼ਨ ਸੈਂਟਰ ਵਿਚ ਲਗਾ ਦਿੰਦਾ ਹੈ| ਆਖਿਰਕਾਰ ਬੰਬਾਂ ਦੇ ਸਥਾਨਾਂ ਬਾਰੇ ਪਤਾ ਲੱਗ ਜਾਂਦਾ ਹੈ| ਅਹਿਤਸ਼ਾਮ ਵਾਹਨ ਨੂੰ ਆਬਾਦੀ ਤੋਂ ਦੂਰ ਲੈ ਜਾਂਦਾ ਹੈ ਪਰ ਉਹ ਇਸ ਦੇ ਧਮਾਕੇ ਵਿਚ ਖੁਦ ਸ਼ਹੀਦ ਹੋ ਜਾਂਦਾ ਹੈ ਅਤੇ ਦੂਜੇ ਬੰਬ ਨੂੰ ਮੁਜਤਬਾ ਰੋਕ ਦਿੰਦਾ ਹੈ ਅਤੇ ਰਮਲ ਨੂੰ ਮਾਰ ਉਸਤੋਂ ਬਦਲਾ ਲੈ ਲੈਂਦਾ ਹੈ| ਫਿਲਮ ਦੇ ਆਖਰੀ ਸੰਵਾਦ ਹਨ, “ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ” ਅਤੇ ਫਿਲਮ ਵਿਚ ਵੀ ਇਸੇ ਗੱਲ ਨੂੰ ਸੱਚ ਹੁੰਦੇ ਦਿਖਾਇਆ ਗਿਆ ਹੈ|