ਵਿਕੀ ਕਾਨਫਰੰਸ ਭਾਰਤ ਵਿਕੀਪੀਡੀਆ ਦੀ ਭਾਰਤ ਵਿੱਚ ਕਾਰਵਾਈ ਜਾਂਦੀ ਇੱਕ ਰਾਸ਼ਟਰੀ ਕਾਨਫਰੰਸ ਹੈ[1]। ਪਹਿਲੀ ਵਿਕੀ ਕਾਨਫਰੰਸ ਨਵੰਬਰ 2011 ਵਿੱਚ ਮੁੰਬਈ ਵਿੱਚ ਹੋਈ ਸੀ। ਇਹ ਮੁੰਬਈ ਵਿਕੀਪੀਡੀਆ ਭਾਈਚਾਰੇ ਅਤੇ ਵਿਕੀਮੀਡੀਆ ਚੈਪਟਰ ਭਾਰਤ[2][3] ਦੀ ਮਦਦ ਨਾਲ ਕਰਵਾਈ ਗਈ। ਇਹ ਸਲਾਨਾ ਕਰਵਾਇਆ ਜਾਣ ਵਾਲਾ ਸਮਾਗਮ ਹੈ। ਇਸ ਵਿੱਚ ਦੇਸ਼ ਦਾ ਕੋਈ ਵੀ ਨਾਗਰਿਕ ਭਾਗ ਲੈ ਸਕਦਾ ਹੈ। ਇਸਦਾ ਮੁੱਖ ਕੰਮ ਭਾਰਤ ਵਿੱਚ ਵਿਕੀਪੀਡੀਆ ਅਤੇ ਇਸਦੇ ਹੋਰ ਸਹਾਇਕ ਪ੍ਰੋਜੈਕਟਾਂ ਨੂੰ ਅੰਗਰੇਜ਼ੀ ਅਤੇ ਸਥਾਨਕ ਭਾਸ਼ਾਵਾਂ ਵਿੱਚ ਉਤਸ਼ਾਹ ਦੇਣਾ ਹੈ।[3][4][5]
ਵਿਕੀ ਕਾਨਫਰੰਸ ਭਾਰਤ | |
---|---|
![]() | |
Venue | ਮੁੰਬਈ ਯੂਨੀਵਰਸਿਟੀ (Fort Campus) |
Location(s) | ਮੁੰਬਈ, ਭਾਰਤ (2011) |
Inaugurated | 2011 |
Organized by | ਮੁੰਬਈ ਵਿਕੀਪੀਡਿਆ ਭਾਈਚਾਰਾ, ਵਿਕੀਮੀਡੀਆ ਭਾਰਤੀ ਸ਼ਾਖਾ ਵਿਕੀਮੀਡੀਆ ਫ਼ਾਊਂਡੇਸ਼ਨ |
Filing status | ਗੈਰ-ਮੁਨਾਫਾ |
Website | |
ਵਿਕੀ ਕਾਨਫਰੰਸ ਭਾਰਤ 2011 |
ਪਹਿਲੀ ਵਿਕੀ ਭਾਰਤ ਕਾਨਫਰੰਸ 2011 ਵਿੱਚ 18 ਤੋਂ 20 ਨਵੰਬਰ ਦੌਰਾਨ ਮੁੰਬਈ ਵਿੱਚ ਹੋਈ ਸੀ।
ਵਿਕੀ ਕਾਨਫਰੰਸ ਭਾਰਤ, ਭਾਰਤ ਦੀਆਂ ਭਾਸ਼ਾਈ ਭਾਈਚਾਰਿਆਂ ਲਈ ਇੱਕ ਸਾਂਝਾ ਮੰਚ ਹੈ ਜਿੱਥੇ ਉਹ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ ਅਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ। ਇਹ ਕਾਨਫਰੰਸ ਦੱਖਣੀ ਮੁੰਬਈ ਵਿੱਚ ਮੁੰਬਈ ਯੂਨੀਵਰਸਿਟੀ ਵਿੱਚ 18 ਤੋਂ 20 ਨਵੰਬਰ 2011 ਦੌਰਾਨ ਹੋਈ। ਇਹ ਯੂਨੀਵਰਸਿਟੀ ਦੇ ਇਤਿਹਾਸਕ ਸਭਾ ਹਾਲ ਵਿੱਚ ਵੱਡੇ ਪੱਧਰ ਦੀ ਗੱਲ-ਬਾਤ ਲਈ ਆਯੋਜਿਤ ਕੀਤੀ ਗਈ।[2][6][7]
ਇਸ ਕਾਨਫਰੰਸ ਦਾ ਉਦਘਾਟਨ ਜਿੰਮੀ ਵੇਲਸ ਅਤੇ ਅਰਨਬ ਗੋਸਵਾਮੀ ਦੁਆਰਾ ਕੀਤਾ ਗਿਆ। ਅਰਨਬ ਗੋਸਵਾਮੀ ਨੂੰ ਇਸ ਲਈ ਮਹਿਮਾਨ ਵੱਜੋਂ ਸੱਦਾ ਦਿੱਤਾ ਗਿਆ ਸੀ ਅਤੇ ਉਸਨੇ "ਨਿਰਪੱਖਤਾ" ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਬੈਰੀ ਨਿਊਸਟੇਡ ਨੇ ਆਖਰੀ ਦਿਨ ਆਪਣੇ ਵਿਚਾਰ ਸਾਂਝੇ ਕੀਤੇ।
ਦੂਜੀ ਵਿਕੀ ਕਾਨਫਰੰਸ ਭਾਰਤ 2016 ਮੋਹਾਲੀ, ਪੰਜਾਬ ਵਿੱਚ ਕਾਰਵਾਈ ਗਈ। ਇਹ ਕਾਨਫਰੰਸ ਸੀ.ਜੀ.ਸੀ ਲਾਂਡਰਾਂ ਕਾਲਜ, ਮੋਹਾਲੀ ਵਿੱਚ ਹੋਈ ਸੀ। ਇਹ ਕਾਨਫਰੰਸ 5 ਤੋਂ 7 ਅਗਸਤ 2016 ਦੌਰਾਨ ਕਾਰਵਾਈ ਗਈ ਸੀ। ਇਸ ਕਾਨਫਰੰਸ ਵਿੱਚ ਵਿਕੀਮੀਡੀਆ ਫ਼ਾਊਂਡੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਕੈਥਰੀਨ ਮਹੇਰ ਅਤੇ ਬੋਰਡ ਮੈਂਬਰ ਨਤਾਲੀਆ ਤਿਮਕਿਵ ਨੇ ਭਾਗ ਲਿਆ ਸੀ। ਇਸ ਤੋਂ ਇਲਾਵਾ ਵਿਕੀਮੀਡੀਆ ਫਾਊਂਡੇਸ਼ਨ ਦੇ ਕੁਝ ਹੋਰ ਮੈਂਬਰਾਂ ਨੇ ਵੀ ਹਿੱਸਾ ਲਿਆ।
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)