ਵਿਜੇ ਸ਼ੇਖਰ ਸ਼ਰਮਾ | |
---|---|
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਪੇਅਟੀਐੱਮ ਤੇ ਵਨ97 ਕਮਿਊਨੀਕੇਸ਼ਨਸ ਦੇ ਸੰਸਥਾਪਕ |
ਜੀਵਨ ਸਾਥੀ | ਮ੍ਰਿਦੁਲਾ ਸ਼ਰਮਾੰ |
ਵਿਜੇ ਸ਼ੇਖਰ ਸ਼ਰਮਾ is ਇੱਕ ਭਾਰਤੀ ਉੱਦਮੀ ਤੇ ਪੇਅਟੀਐੱਮ ਕੰਪਨੀ ਦਾ ਸੰਸਥਾਪਕ ਹੈ।ਸ਼ਰਮੇ ਦਾ ਜਨਮ ਅਲੀਗੜ੍ਹ ਉੱਤਰ ਪ੍ਰਦੇਂਸ ਦੇ ਇੱਕ ਮੱਧਵਰਗੀ ਪਰਵਾਰ ਦੇ ਘਰ ਹੋਇਆ। ਸ਼ਰਮਾ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਤੇ ਸਾਫਟਬੈਂਕ ਦੇ ਮਾਸਾਯੋਸ਼ੀ ਸੋਨ ਨੂੰ ਆਪਣੇ ਪ੍ਰੇਰਨਾ ਸਰੋਤ ਦੱਸਦਾ ਹੈ[1]।[2]
ਦਿਲੀ ਕਾਲਜ ਆਫ ਇੰਜੀਅਨਰਿੰਗ ਵਿੱਚ ਪੜ੍ਹਾਈ ਦੌਰਾਨ, ਜਦ ਕਿ ਅੰਗਰੇਜ਼ੀ ਬੋਲਣ ਸਮਝਨ ਵਿੱਚ ਕਮਜ਼ੋਰ ਹੋਣ ਦੇ ਬਾਵਜੂਦ ਹਿੰਮਤ ਨਹੀਂ ਹਾਰੀ, ਤੇ ੧੭ ਸਾਲ ਦੀ ਉਮਰ ਵਿੱਚ ਇੱਕ ਕੰਪਨੀ XS Corps ਦੇ ਨਾਂ ਦੀ ਬਣਾ ਕੇ, ਸਾਫਟਵੇਅਰ ਬਣਾ ਕੇ ਵੇਚਣਾ ਔਰ ਇੰਟਰਨੈੱਟ ਵੈੱਬਸਾਈਟਾਂ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ।[2] 1997 ਵਿੱਚ ਉਸ ਨੇ indiasite.net ਨਾਂ ਦੀ ਵੈੱਬਸਾਈਟ ਬਣਾਈ ਜਿਸ ਨੂੰ ੨ ਸਾਲ ਬਾਦ $ 1 ਮਿਲੀਅਨ ਵਿੱਚ ਵੇਚ ਦਿੱਤਾ।[3]
ਕਾਲਜ ਦੇ ਆਖਰੀ ਸਾਲ ਵਿੱਚ ਪਲੇਸਮੈਂਟ ਇੰਟਰਵੀਊ ਦੌਰਾਨ ਬੇਬਾਕੀ ਨਾਲ ਆਪਣੀਆਂ ਸਮਰੱਥਾਵਾਂ ਤੇ ਕਮਜ਼ੋਰੀਆਂ ਸੱਚ ਸੱਚ ਦੱਸਣ ਕਾਰਨ ਇੱਕ ਅਮੈਰੀਕਨ ਕੰਪਨੀ ਦੇ ਪਹਿਲੇ ਇੰਟਰਵਿਊ ਵਿੱਚ ਹੀ ਉਸ ਨੂੰ ਚੰਗੀ ਨੌਕਰੀ ਮਿਲ ਗਈ।ਪ੍ਰੰਤੂ ਉਸ ਦਾ ਮਨ ਤਾਂ ਆਪਣੀ ਕੰਪਨੀ ਬਣਾ ਕੇ ਉੱਚੀਆਂ ਉਡਾਰੀਆਂ ਲਾਣ ਦਾ ਹੈ ਇਸ ਲਈ ੬ ਮਹੀਨਿਆਂ ਬਾਦ ਹੀ ਚੰਗੀ ਨੌਕਰੀ ਬਿਨਾਂ ਬੋਨਸ ਵਸੂਲ ਕੀਤੇ ਛੱਡ ਦਿੱਤੀ।[2]
੨੦੦੫ ਵਿੱਚ ਉਸ ਨੇ ਵਨ97 ਕਮਿਊਨੀਕੇਸ਼ਨਸ ਦੀ ਸ਼ੁਰੂਆਤ ਕੀਤੀ ਜੋ ਇਸ ਵੇਲੇ ਪੇਅਟੀਐੱਮ ਦੀ ਮਾਂ ਕੰਪਨੀ ਹੈ[3][4]।15 ਸਾਲ ਦੀ ਉਮਰ ਵਿੱਚ ਉਸ ਨੇ ਕਾਲਜ ਦੀ ਪੜ੍ਹਾਈ ਸ਼ੁਰੂ ਕੀਤੀ ਤੇ ਇਸ ਵੇਲੇ 37 ਸਾਲ ਦੀ ਉਮਰ ਵਿੱਚ ਇੱਕ ਬਿਲੀਅਨ ਡਾਲਰ ਕੰਪਨੀ ਦਾ ਮਾਲਕ ਹੈ।[5]
ਪੇਅਟੀਐੱਮ ਜੋ ਕਿ ਇੱਕ ਵੈਲਟ ਦਾ ਵਪਾਰ ਕਰਨ ਵਾਲੀ ਵਿੱਤੀ ਕੰਪਨੀ ਹੈ ਤੇ ਜਿਸ ਵਿੱਚ ਅਲੀਬਾਬਾ ਜਿਹੀ ਮਸ਼ਹੂਰੀ ਕੰਪਨੀ ਨੇ ਹਿੱਸੇਦਾਰੀ ਖਰੀਦੀ ਹੈ, ਉਸ ਨੇ ੨੦੧੦ ਵਿੱਚ ਲਾਂਚ ਕੀਤੀ।[4] ਉਹ ਐਨ ਡੀ ਟੀ ਵੀ ਦੀ ਗੈਜਟਸ 360 ਕੰਪਨੀ ਦਾ ਵੀ ਹਿੱਸੇਦਾਰ ਹੈ।[4]