![]() | ||||||||||||||||||||||||||||||||||||||||||||||||||||||||||||||||||
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਵਿਜੇ ਸ਼ੰਕਰ | |||||||||||||||||||||||||||||||||||||||||||||||||||||||||||||||||
ਜਨਮ | ਤਿਰੁਨੇਲਵੇਲੀ, ਤਾਮਿਲਨਾਡੂ, ਭਾਰਤ | 26 ਜਨਵਰੀ 1991|||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜਾ ਹੱਥ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜਾ ਹੱਥ ਮੱਧਮ | |||||||||||||||||||||||||||||||||||||||||||||||||||||||||||||||||
ਭੂਮਿਕਾ | ਆਲ-ਰਾਊਂਡਰ ਬੱਲੇਬਾਜ਼ | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 226) | 18 ਜਨਵਰੀ 2019 ਬਨਾਮ ਆਸਟਰੇਲੀਆ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 27 ਜੂਨ 2019 ਬਨਾਮ ਵੈਸਟਇੰਡੀਜ਼ | |||||||||||||||||||||||||||||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 74) | 6 ਮਾਰਚ 2018 ਬਨਾਮ ਸ਼੍ਰੀਲੰਕਾ | |||||||||||||||||||||||||||||||||||||||||||||||||||||||||||||||||
ਆਖ਼ਰੀ ਟੀ20ਆਈ | 27 ਫ਼ਰਵਰੀ 2019 ਬਨਾਮ ਆਸਟਰੇਲੀਆ | |||||||||||||||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||||||||||||||||||||||||||||
2012–ਚਲਦਾ | ਤਾਮਿਲਨਾਡੂ | |||||||||||||||||||||||||||||||||||||||||||||||||||||||||||||||||
2014 | ਚੇਨੱਈ ਸੂਪਰ ਕਿੰਗਜ਼ | |||||||||||||||||||||||||||||||||||||||||||||||||||||||||||||||||
2016–2017 | ਸਨਰਾਈਜ਼ਰਸ ਹੈਦਰਾਬਾਦ | |||||||||||||||||||||||||||||||||||||||||||||||||||||||||||||||||
2018 | ਦਿੱਲੀ ਡੇਅਰਡੈਵਿਲਜ਼ | |||||||||||||||||||||||||||||||||||||||||||||||||||||||||||||||||
2019 | ਸਨਰਾਈਜ਼ਰਸ ਹੈਦਰਾਬਾਦ | |||||||||||||||||||||||||||||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: ESPNcricinfo, 29 ਜੂਨ 2019 |
ਵਿਜੇ ਸ਼ੰਕਰ (ਜਨਮ 26 ਜਨਵਰੀ 1991) ਭਾਰਤੀ ਕ੍ਰਿਕਟਰ ਹੈ ਜੋ ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਅਤੇ ਤਾਮਿਲਨਾਡੂ ਲਈ ਖੇਡਦਾ ਹੈ। ਉਹ ਆਲਰਾਊਂਡਰ ਖਿਡਾਰੀ ਜੋ ਸੱਜੇ ਹੱਥ ਨਾਲ ਬੱਲੇਬਾਜ਼ੀ ਅਤੇ ਸੱਜੇ ਹੱਥ ਨਾਲ ਮੱਧਮ ਤੇਜ਼ ਰਫਤਾਰ ਗੇਂਦਬਾਜ਼ੀ ਕਰਦਾ ਹੈ। ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਸਨੇ 2014 ਵਿੱਚ ਚੇਨਈ ਸੁਪਰਕਿੰਗਜ਼ ਦੇ ਲਈ ਇੱਕ ਮੈਚ ਅਤੇ 2017 ਅਤੇ 2018 ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਚਾਰ ਮੈਚ ਖੇਡੇ ਸਨ। ਅਪ੍ਰੈਲ 2019 ਵਿੱਚ ਉਸਨੂੰ 2019 ਕ੍ਰਿਕਟ ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[1]
ਤਾਮਿਲਨਾਡੂ ਲਈ ਖੇਡਦੇ ਹੋਏ ਉਸਨੇ 2014-15 ਰਣਜੀ ਟਰਾਫੀ ਦੇ ਨਾੱਕਆਊਟ ਗੇੜ ਵਿੱਚ ਵਿੱਚ ਦੋ ਵਾਰ ਮੈਨ ਆਫ਼ ਦ ਮੈਚ ਜਿੱਤਿਆ ਹੈ। ਵਿਦਰਭ ਵਿਰੁੱਧ ਕੁਆਰਟਰ ਫਾਈਨਲ ਵਿੱਚ ਉਸਨੇ 111 ਅਤੇ 82 ਦੌੜਾਂ ਬਣਾਈਆਂ ਜਿਸ ਲਈ ਉਸ ਨੂੰ ਮੈਨ ਆਫ ਦ ਮੈਚ ਮਿਲਿਆ। ਮੈਚ ਡਰਾਅ ਹੋ ਗਿਆ ਪਰ ਤਾਮਿਲਨਾਡੂ ਨੇ ਪਹਿਲੀ ਪਾਰੀ ਦੀ ਲੀਡ ਕਰਕੇ ਅਗਲੇ ਗੇੜ' 'ਚ ਵਾਧਾ ਕੀਤਾ। ਸੈਮੀਫਾਈਨਲ ਵਿੱਚ ਮਹਾਂਰਾਸ਼ਟਰ ਵਿਰੁੱਧ ਉਸਨੇ 91 ਦੌੜਾਂ ਬਣਾਈਆਂ ਅਤੇ ਗੇਂਦਬਾਜ਼ੀ ਵਿੱਚ 2/47 ਦੇ ਪ੍ਰਦਰਸ਼ਨ ਨਾਲ ਉਸਨੇ ਆਪਣਾ ਦੂਜਾ ਮੈਨ ਆਫ਼ ਦ ਮੈਚ ਅਵਾਰਡ ਜਿੱਤਿਆ। ਇਹ ਮੈਚ ਵੀ ਡਰਾਅ ਹੋ ਗਿਆ ਸੀ ਪਰ ਤਾਮਿਲਨਾਡੂ ਪਹਿਲੀ ਪਾਰੀ ਦੀ ਲੀਡ ਕਰਕੇ ਫਾਈਨਲ ਵਿੱਚ ਪਹੁੰਚ ਗਈ ਸੀ। ਕਰਨਾਟਕ ਦੇ ਖਿਲਾਫ਼ ਫਾਈਨਲ ਮੈਚ ਵਿੱਚ ਉਸਨੇ ਦੋਵਾਂ ਪਾਰੀਆਂ ਵਿੱਚ ਕ੍ਰਮਵਾਰ 5 ਅਤੇ 103 ਦੌੜਾਂ ਬਣਾਈਆਂ ਅਤੇ ਗੇਂਦਬਾਜ਼ੀ ਵਿੱਚ 92 ਦੌੜਾਂ ਦੇ ਕੇ 1 ਵਿਕਟ ਲਈ। ਹਾਲਾਂਕਿ ਕਰਨਾਟਕ ਦੀ ਟੀਮ ਪਾਰੀ ਦੀ ਜਿੱਤ ਦੇ ਕਾਰਨ ਟੂਰਨਾਮੈਂਟ ਜਿੱਤ ਗਈ।[2]
ਅਕਤੂਬਰ 2018 ਵਿੱਚ ਉਸਨੂੰ 2018-19 ਦੀ ਦੇਵਧਰ ਟਰਾਫੀ ਲਈ ਇੰਡੀਆ-ਸੀ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ।[3] ਉਹ ਇਸ ਟੂਰਨਾਮੈਂਟ ਵਿੱਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਖਿਡਾਰੀ ਸੀ, ਜਿਸ ਵਿੱਚ ਉਸਨੇ ਤਿੰਨ ਮੈਚਾਂ ਵਿੱਚ ਸੱਤ ਵਿਕਟਾਂ ਲਈਆਂ ਸਨ।[4] ਅਗਲੇ ਮਹੀਨੇ ਉਸਨੂੰ 2018-19 ਦੀ ਰਣਜੀ ਟਰਾਫ਼ੀ ਵਿੱਚ ਉਸਨੂੰ ਅੱਠ ਖਿਡਾਰੀਆਂ ਵਿੱਚੋਂ ਇੱਕ ਦਾ ਨਾਂ ਦਿੱਤਾ ਗਿਆ ਸੀ ਜਿਨ੍ਹਾਂ ਦੇ ਪ੍ਰਦਰਸ਼ਨ ਉੱਪਰ ਨਜ਼ਰ ਰੱਖੀ ਜਾਣੀ ਸੀ।[5]
2014 ਦੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਸਨੇ ਚੇਨਈ ਸੁਪਰਕਿੰਗਜ਼ ਲਈ ਇੱਕ ਮੈਚ ਖੇਡਿਆ।[6] ਅਤੇ 2017 ਵਿੱਚ ਉਸਨੇ ਸਨਰਾਈਜ਼ਰਜ਼ ਹੈਦਰਾਬਾਦ ਲਈ ਚਾਰ ਮੈਚ ਖੇਡੇ। ਉਸਨੇ ਸਭ ਤੋਂ ਵੱਧ ਸਕੋਰ ਗੁਜਰਾਤ ਲਾਇਨਜ਼ ਵਿਰੁੱਧ ਬਣਾਇਆ ਸੀ ਜਿਸ ਵਿੱਚ ਉਸਨੇ 63 ਦੌੜਾਂ ਦੀ ਨਾਬਾਦ ਬੱਲੇਬਾਜ਼ੀ ਕੀਤੀ।[7][8]
ਜਨਵਰੀ 2018 ਵਿੱਚ ਉਸਨੂੰ ਆਈਪੀਐਲ 2018 ਦੀ ਨਿਲਾਮੀ ਵਿੱਚ ਦਿੱਲੀ ਡੇਅਰਡੇਵਿਲਜ਼ ਨੇ ਖਰੀਦਿਆ ਸੀ।[9]
2019 ਆਈਪੀਐਲ ਸੀਜ਼ਨ ਵਿੱਚ ਉਹ ਸਨਰਾਈਜਰਸ ਹੈਦਰਾਬਾਦ ਵਿੱਚ ਵਾਪਸ ਚਲਾ ਗਿਆ। ਮਾਰਚ 2019 ਵਿੱਚ ਉਸਨੂੰ 2019 ਇੰਡੀਅਨ ਪ੍ਰੀਮੀਅਰ ਲੀਗ ਤੋਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਦੀ ਨਿਗਰਾਨੀ ਹੇਠਾਂ ਅੱਠ ਖਿਡਾਰੀਆਂ ਵਿੱਚੋਂ ਇੱਕ ਦਾ ਨਾਂ ਦਿੱਤਾ ਗਿਆ ਸੀ।[10]
20 ਨਵੰਬਰ 2017 ਨੂੰ ਸ਼੍ਰੀਲੰਕਾ ਦੇ ਖਿਲਾਫ਼ ਹੋਣ ਵਾਲੀ ਸੀਰੀਜ਼ ਲਈ ਭਾਰਤ ਦੀ ਟੈਸਟ ਟੀਮ ਵਿੱਚ ਭੁਵਨੇਸ਼ਵਰ ਕੁਮਾਰ ਦੀ ਥਾਂ 'ਤੇ ਉਸਨੂੰ ਸ਼ਾਮਿਲ ਕੀਤਾ ਗਿਆ ਸੀ, ਪਰ ਉਹ ਕੋਈ ਮੈਚ ਨਹੀਂ ਖੇਡ ਸਕਿਆ।[11] 2018 ਫਰਵਰੀ ਵਿੱਚ ਉਸਨੂੰ 2018 ਨਿਦਾਹਸ ਟਰਾਫੀ ਲਈ ਭਾਰਤ ਦੀ ਟਵੰਟੀ -20 ਅੰਤਰਰਾਸ਼ਟਰੀ ਟੀਮ ਵਿੱਚ ਰੱਖਿਆ ਗਿਆ ਸੀ।[12] ਉਸਨੇ 6 ਮਾਰਚ 2018 ਨੂੰ ਨਿਦਾਹਸ ਟਰਾਫੀ ਵਿੱਚ ਸ਼੍ਰੀਲੰਕਾ ਦੇ ਖਿਲਾਫ਼ ਭਾਰਤ ਲਈ ਆਪਣੇ ਟੀ-20 ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।[13] ਉਸਨੇ ਟੀ20ਆਈ ਵਿੱਚ ਆਪਣੀ ਪਹਿਲੀ ਵਿਕਟ ਇਸ ਟੂਰਨਾਮੈਂਟ ਦੇ ਦੂਜੇ ਮੈਚ ਵਿੱਚ ਮੁਸ਼ਫਿਕਰ ਰਹੀਮ ਨੂੰ ਆਊਟ ਕਰਕੇ ਹਾਸਿਲ ਕੀਤੀ।[14] 2018 ਨਿਦਾਹਸ ਟਰਾਫੀ ਦੇ ਦੂਜੇ ਮੈਚ ਵਿੱਚ ਉਸਨੇ 32 ਦੌੜਾਂ ਦੇ ਕੇ ਦੋ ਵਿਕਟ ਲਏ ਅਤੇ ਭਾਰਤ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ ਅਤੇ ਉਸਨੂੰ ਉਸਦੇ ਵਧੀਆ ਪ੍ਰਦਰਸ਼ਨ ਲਈ ਮੈਨ ਆਫ਼ ਦ ਮੈਚ ਦਾ ਇਨਾਮ ਵੀ ਮਿਲਿਆ।[15]
ਜਨਵਰੀ 2019 ਵਿੱਚ ਸ਼ੰਕਰ ਨੂੰ ਹਾਰਦਿਕ ਪਾਂਡਿਆ ਦੀ ਥਾਂ ਤੇ ਟੀਮ ਵਿੱਚ ਜਗ੍ਹਾ ਮਿਲੀ ਜਿਸ ਉੱਪਰ ਇੱਕ ਟੀਵੀ ਪ੍ਰੋਗਰਾਮ ਵਿੱਚ ਵਿਵਾਦਪੂਰਨ ਟਿੱਪਣੀਆਂ ਦੇਣ ਕਰਕੇ ਪਾਬੰਦੀ ਲਗਾ ਦਿੱਤੀ ਗਈ ਸੀ।[16]
18 ਜਨਵਰੀ 2019 ਨੂੰ ਉਸਨੇ ਮੈਲਬਰਨ ਕ੍ਰਿਕਟ ਗਰਾਊਂਡ 'ਤੇ ਆਸਟ੍ਰੇਲੀਆ ਵਿਰੁੱਧ ਆਪਣੇ ਇੱਕ ਦਿਨਾ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ ਕੀਤੀ।[17]
5 ਮਾਰਚ 2019 ਨੂੰ ਉਸਨੇ ਆਸਟ੍ਰੇਲੀਆ ਦੇ ਖਿਲਾਫ ਆਪਣੀ ਪਹਿਲੀ ਇੱਕ ਦਿਨਾ ਵਿਕਟ ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਮਾਰਕਸ ਸਟੋਇਨਿਸ ਨੂੰ ਆਊਟ ਕਰਕੇ ਹਾਸਿਲ ਕੀਤੀ ਅਤੇ ਫਿਰ ਮੈਚ ਦੇ ਆਖਰੀ ਓਵਰ ਵਿੱਚ ਐਡਮ ਜੈਂਪਾ ਨੂੰ ਆਊਟ ਕਰਕੇ ਉਸਨੇ ਭਾਰਤ ਨੂੰ 8 ਦੌੜਾਂ ਨਾਲ ਜਿੱਤ ਦਵਾਈ ਅਤੇ ਇਸ ਤੋਂ ਇਲਾਵਾ ਉਸਨੇ ਬੱਲੇਬਾਜ਼ੀ ਕਰਦਿਆਂ 46 ਦੌੜਾਂ ਵੀ ਬਣਾਈਆਂ।[18]
ਅਪ੍ਰੈਲ 2019 ਵਿੱਚ ਉਸਨੂੰ 2019 ਕ੍ਰਿਕਟ ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[19][20] ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ (ਆਈਸੀਸੀ) ਨੇ ਉਸਨੂੰ ਇਸ ਟੂਰਨਾਮੈਂਟ ਵਿੱਚ ਪੰਜ ਹੈਰਾਨ ਕਰਨ ਵਾਲੀਆਂ ਚੋਣਾਂ ਵਿੱਚੋਂ ਇੱਕ ਦਾ ਨਾਂ ਦਿੱਤਾ।[21] ਉਸਨੇ ਪਾਕਿਸਤਾਨ ਵਿਰੁੱਧ ਖੇਡਦਿਆਂ ਆਪਣੀ ਪਹਿਲੀ ਗੇਂਦ ਨਾਲ ਵਿਕਟ ਲਿਆ ਅਤੇ ਵਿਸ਼ਵ ਕੱਪ ਵਿੱਚ ਅਜਿਹਾ ਕਰਨ ਵਾਲਾ ਉਹ ਤੀਜਾ ਖਿਡਾਰੀ ਬਣਿਆ।[22]
{{cite web}}
: Unknown parameter |dead-url=
ignored (|url-status=
suggested) (help)