20ਵੀਂ ਸ਼ਤਾਬਦੀ ਦੀ ਆਧੁਨਿਕ ਕਲਾ 'ਤੇ ਅਮਿੱਟ ਛਾਪ ਛੱਡਣ ਵਾਲੇ ਨੀਦਰਲੈਂਡ ਦੇ ਅਤਿਅੰਤ ਪ੍ਰਤਿਭਾਸ਼ੀਲ ਅਤੇ ਉੱਤਰ-ਪ੍ਰਭਾਵਵਾਦੀ ਚਿੱਤਰਕਾਰ ਵਿੰਸੇਂਟ ਵੈਨ ਗਾਗ ਦੀ ਮੌਤ 29 ਜੁਲਾਈ 1890 ਨੂੰ ਉੱਤਰੀ ਫ੍ਰਾਂਸ ਦੇ ਔਵਰਜ-ਸੁਰ-ਓਇਸੇ ਪਿੰਡ ਵਿੱਚ ਉਸ ਦੇ ਔਵੇਰਜ ਰੇਵਾਉਕਸ ਭਵਨ ਵਿੱਚ ਉਸ ਦੇ ਕਮਰੇ ਵਿੱਚ ਹੋਈ ਸੀ। ਦੋ ਦਿਨ ਪਹਿਲਾਂ ਭਵਨ ਦੇ ਐਨ ਨੇੜੇ ਤੋਂ ਉਸ ਨੂੰ ਗੋਲੀ ਵੱਜੀ ਸੀ। ਆਮ ਖਬਰ ਇਹ ਫੈਲ ਗਈ ਕਿ ਉਸ ਨੇ ਆਪਣੇ ਜੀਵਨ ਦਾ ਅੰਤ ਕਰਨ ਲਈ ਆਪਣੀ ਹਿੱਕ ਵਿੱਚ ਗੋਲੀ ਮਾਰ ਲਈ ਸੀ।[1]