Current season, competition or edition: 2014 ਵਿਸ਼ਵ ਕਬੱਡੀ ਲੀਗ | |
ਖੇਡ | ਕਬੱਡੀ |
---|---|
ਸਥਾਪਿਕ | 2014 |
ਪ੍ਰਧਾਨ | ਸੁਖਬੀਰ ਸਿੰਘ ਬਾਦਲ |
ਕਮਿਸ਼ਨਰ | ਪਰਗਟ ਸਿੰਘ |
ਉਦਘਾਟਨ ਸਮਾਂ | 2014 |
ਟੀਮਾਂ ਦੀ ਗਿਣਤੀ | 8 |
ਦੇਸ਼ | ਭਾਰਤ ਸੰਯੁਕਤ ਰਾਜ ਕੈਨੇਡਾ ਫਰਮਾ:Country data ਸੰਯੁਕਤ ਬਾਦਸ਼ਾਹੀ ਪਾਕਿਸਤਾਨ |
ਟੀਵੀ ਸੰਯੋਜਕ | ਸੋਨੀ ਸਿਕਸ (ਭਾਰਤ) ਪੀਟੀਸੀ ਪੰਜਾਬੀ (ਅੰਤਰਰਾਸ਼ਟਰੀ) |
ਖਰਚਾ ਕਰਨ ਵਾਲਾ | ਲੀ ਨਿੰਗ(ਕੰਪਨੀ) |
ਵੈੱਬਸਾਈਟ | worldkabaddileague |
ਵਿਸ਼ਵ ਕਬੱਡੀ ਲੀਗ ਇੱਕ ਪ੍ਰੋਫੈਸ਼ਨਲ ਸਰਕਲ ਕਬੱਡੀ ਦਾ ਭਾਰਤ, ਅਮਰੀਕਾ, ਕੈਨੇਡਾ, ਪਾਕਿਸਤਾਨ ਅਤੇ ਸੰਯੁਕਤ ਬਾਦਸ਼ਾਹੀ ਵਿੱਚ ਮੁਕਾਬਲਾ ਹੈ। 2014 ਦੇ ਮੁਕਾਬਲੇ ਵਿੱਚ 8 ਅੰਤਰਰਾਸ਼ਟਰੀ ਟੀਮਾਂ ਚਾਰ ਦੇਸ਼ਾਂ ਦੇ 14 ਸ਼ਹਿਰਾ ਵਿੱਚ ਖੇਡੀਆਂ। 144 ਅੰਤਰਰਾਸ਼ਟਰੀ ਖਿਡਾਰੀਆਂ ਦਾ ਇਹ ਕਬੱਡੀ ਕੁੰਭ ਮੇਲਾ ਹੈ ਜਿਸ ਵਿੱਚ ਖਿਡਾਰੀਆਂ ਤੇ ₹15 ਕਰੌਡ ਦੀ ਬੋਲੀ ਲੱਗੀ ਹੈ। ਲੀਗ ਵਿੱਚ ਪਹਿਲਾਂ 10 ਟੀਮਾਂ ਨੇ ਹਿੱਸਾ ਲੈਣਾ ਸੀ ਪ੍ਰੰਤੂ ਦੋ ਟੀਮਾਂ ਨੇ ਹੱਥ ਖਿੱਚ ਲਿਆ। ਹਾਲਾਂਕਿ 10 ਟੀਮਾਂ ਲਈ ਖਿਡਾਰੀਆਂ ਦੀਆਂ ਲਿਸਟਾਂ ਵੀ ਤਿਆਰ ਹੋ ਚੁੱਕੀਆਂ ਸਨ। ਵਿਚਾਲਿਓਂ ਜਾਣ ਵਾਲੀਆਂ ਟੀਮਾਂ ’ਚ ਪਾਕਿਸਤਾਨ ਦੀ ਟੀਮ ਵੀ ਸ਼ਾਮਲ ਸੀ। ਪਹਿਲਾਂ ਪਾਕਿਸਤਾਨੀ ਖਿਡਾਰੀਆਂ ਨੂੰ ਦੂਸਰੀਆਂ ਟੀਮਾਂ ’ਚ ਵੰਡਿਆ ਗਿਆ। ਲੀਗ ’ਚ ਸ਼ਾਮਲ 144 ਖਿਡਾਰੀਆਂ ਵਿੱਚ ਆਪੋ-ਆਪਣੀਆਂ ਟੀਮਾਂ ਨੂੰ ਜਿਤਾਉਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਹੁਣ ਵੇਖਣਾ ਇਹ ਹੈ ਕਿ ਕਿਹੜੀ ਟੀਮ ਦੇ ਗੱਭਰੂ ਹਿੱਕ ਦੇ ਜ਼ੋਰ ਨਾਲ ਵਿਰੋਧੀਆਂ ਨੂੰ ਮਧੋਲਦੇ ਹੋਏ ਲਿਸ਼ਕਦੇ ਕੱਪ ਨੂੰ ਚੁੰਮਣਗੇ।
ਵਿਸ਼ਵ ਕਬੱਡੀ ਲੀਗ ਦੇ ਗ੍ਰੈਂਡ ਫਾਈਨਲ 'ਚ ਅੱਜ ਖਾਲਸਾ ਵਾਰੀਅਰਜ਼ ਅਤੇ ਯੂਨਾਈਟਿਡ ਸਿੰਘਸ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਪਹਿਲੇ ਕੁਆਰਟਰ ਤੱਕ ਖਾਲਸਾ ਵਾਰੀਅਰਜ਼ 18-11 ਨਾਲ ਅੱਗੇ ਰਿਹਾ। ਦੂਜੇ ਕੁਆਰਟਰ ਫਾਈਨਲ 'ਚ ਵੀ ਖਾਲਸਾ ਵਾਰੀਅਰਜ਼ 29-27 ਨਾਲ ਅੱਗੇ ਚੱਲ ਰਿਹਾ ਸੀ। ਤੀਜੇ ਕੁਆਰਟਰ ਫਾਈਨਲ ਤੱਕ ਵੀ ਖਾਲਸਾ ਵਾਰੀਅਰਜ਼ 43-42 ਨਾਲ ਅੱਗੇ ਚੱਲ ਰਿਹਾ ਸੀ। ਚੌਥੇ ਕੁਆਰਟਰ ਫਾਈਨਲ 'ਚ ਯੂਨਾਈਟਿਡ ਸਿੰਘਸ ਨੇ 58-55 ਦੇ ਫਰਕ ਨਾਲ ਵਿਸ਼ਵ ਕੱਬਡੀ ਲੀਗ ਦਾ ਪਹਿਲਾ ਪੜਾਅ ਆਪਣੇ ਨਾਂ ਕਰ ਲਿਆ ਹੈ ਇਸ ਫਾਈਨਲ ਦੇ ਨਾਲ ਹੀ 106 ਦਿਨ ਅਤੇ 88 ਮੈਚਾਂ ਤੋਂ ਬਾਅਦ ਵਿਸ਼ਵ ਕਬੱਡੀ ਲੀਗ ਦੇ ਪਹਿਲੇ ਸੈਸ਼ਨ ਦੀ ਅੱਜ ਸਮਾਪਤੀ ਹੋ ਗਈ। ਤੀਜੇ ਤੇ ਚੌਥੇ ਸਥਾਨ ਲਈ ਮੋਹਾਲੀ ਦੇ ਹਾਕੀ ਸਟੇਡੀਅਮ 'ਚ ਕੈਲਫੌਰਨੀਆ ਈਗਲਸ ਅਤੇ ਵੈਨਕੂਵਰ ਲਾਇਨਜ਼ ਵਿਚਾਲੇ ਤੀਜੇ ਸਥਾਨ ਲਈ ਪਲੇਅ-ਆਫ ਮੁਕਾਬਲਾ ਖੇਡਿਆ ਗਿਆ ਜਿਸ 'ਚ ਵੈਨਕੂਵਰ ਲਾਇਨਜ਼ ਨੇ 66-57 ਨਾਲ ਬਾਜ਼ੀ ਮਾਰੀ। ਇਸ ਮੈਚ ਤੋਂ ਬਾਅਦ ਬਾਲੀਵੁੱਡ ਦੀ ਧੜਕਨ ਅਕਸ਼ੈ ਕੁਮਾਰ ਨੇ ਗੀਤ-ਸੰਗੀਤ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਪੰਜਾਬੀ ਗਾਇਕ ਅਮਰਿੰਦਰ ਗਿੱਲ, ਗੁਰਪ੍ਰੀਤ ਘੁੱਗੀ ਤੇ ਹੰਸ ਰਾਜ ਹੰਸ ਨੇ ਵੀ ਪ੍ਰਫਾਰਮੈਂਸ ਦੇ ਕੇ ਚੰਗਾ ਰੰਗ ਬੰਨ੍ਹਿਆ।
ਕਲੱਬ ਦਾ ਨਾਂ | ਦੇਸ਼ | ਸ਼ਹਿਰ | ਮਾਲਕ |
---|---|---|---|
ਖਾਲਸਾ ਵਾਰੀਅਰਜ਼ | ਫਰਮਾ:Country data ਸੰਯੁਕਤ ਬਾਦਸ਼ਾਹੀ | ਲੰਡਨ, ਸੰਯੁਕਤ ਬਾਦਸ਼ਾਹੀ | ਅਕਸ਼ੈ ਕੁਮਾਰ[1] |
ਯੋ-ਯੋ ਟਾਈਗਰ | ਕੈਨੇਡਾ | ਟਰਾਂਟੋ, ਓਂਟਾਰੀਓ, ਕੈਨੇਡਾ | ਹਨੀ ਸਿੰਘ[2] |
ਵੈਨਕੂਵਰ ਲਾਇਨਜ਼ | ਕੈਨੇਡਾ | ਅਬਸਫੋਰਡ, ਕੈਨੇਡਾ | ਗੁਰਜੀਤ ਸਿੰਘ ਪੂਰੇਵਾਲ |
ਪੰਜਾਬ ਥੰਡਰਜ਼ | ਕੈਨੇਡਾ | ਬ੍ਰਿਟਿਸ਼ ਕੋਲੰਬੀਆ, ਕੈਨੇਡਾ | ਥਿੰਦ ਪ੍ਰੋਪਰਟੀਜ਼ ਅਤੇ ਰਜਤ ਬੇਦੀ |
ਲਾਹੌਰ ਲਾਇਨਜ਼ | ਪਾਕਿਸਤਾਨ | ਲਹੌਰ, ਪਾਕਿਸਤਾਨ | ਪਾਕਿਸਤਾਨ ਦੀ ਸਰਕਾਰ |
ਯੁਨਾਈਟਿਡ ਸਿੰਘਜ਼ | ਫਰਮਾ:Country data ਸੰਯੁਕਤ ਬਾਦਸ਼ਾਹੀ | ਬਰਮਿੰਘਮ, ਸੰਯੁਕਤ ਬਾਦਸ਼ਾਹੀ | ਸੋਨਾਕਸ਼ੀ ਸਿਨਹਾ[3] |
ਕੈਲੀਫੋਰਨੀਆ ਈਗਲਜ਼ | ਸੰਯੁਕਤ ਰਾਜ | ਸਟਾਕਹੋਮ, ਅਮਰੀਕਾ | ਟੁਟ ਗਰੁੱਪ |
ਰੋਇਲ ਕਿੰਗਜ਼ | ਸੰਯੁਕਤ ਰਾਜ | ਕੈਲੀਫ਼ੋਰਨੀਆ, ਅਮਰੀਕਾ | ਥਿਆਰਾ ਕੰਪਨੀ |
{{cite web}}
: Unknown parameter |dead-url=
ignored (|url-status=
suggested) (help)