ਵਿੰਨੀ ਅਰੋੜਾ |
---|
ਜਨਮ | (1991-06-28) 28 ਜੂਨ 1991 (ਉਮਰ 33)
|
---|
ਪੇਸ਼ਾ | ਅਦਾਕਾਰਾ |
---|
ਸਰਗਰਮੀ ਦੇ ਸਾਲ | 2008 – ਹੁਣ |
---|
ਵਿੰਨੀ ਅਰੋੜਾ (ਜਨਮ ਨਾਮ ਹਰਮੀਤ ਕੌਰ) ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਉਸਨੇ ਆਠਵਾਂ ਵਚਨ ਵਿੱਚ ਉਰਮੀ ਦੇ ਰੂਪ ਵਿੱਚ ਸ਼ੁਰੂਆਤ ਕੀਤੀ। ਉਸ ਨੇ ਕਈ ਟੀਵੀ ਸ਼ੋਆਂ ਮਾਤ ਪਿਤਾ ਕੇ ਚਰਨੋਂ ਮੇਂ ਸਵਰਗ, ਦੋ ਦਿਲ ਏਕ ਜਾਨ, ਸ਼ੁਭ ਵਿਵਾਹ ਅਤੇ ਕਈ ਹੋਰ ਵਿੱਚ ਕਈ ਭੂਮਿਕਾਵਾਂ ਨਿਭਾਈਆਂ ਹਨ।
ਅਰੋੜਾ ਨੇ ਅਦਾਕਾਰ ਧੀਰਜ ਧੂਪੜ ਨਾਲ 16 ਨਵੰਬਰ 2016 ਨੂੰ ਦਿੱਲੀ ਵਿੱਚ ਵਿਆਹ ਕਰਵਾਇਆ।[1] ਉਨ੍ਹਾਂ ਦੀ ਪਹਿਲੀ ਮੁਲਾਕਾਤ 2009 ਵਿੱਚ "ਮਾਤ ਪਿਤਾ ਕੇ ਚਰਨੋਂ ਮੇਂ ਸਵਰਗ" ਦੇ ਸੈੱਟਾਂ 'ਤੇ ਹੋਈ ਸੀ।
ਅਰੋੜਾ ਨੇ ਬਹੁਤ ਛੋਟੀ ਉਮਰੇ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਟੈਲੀਵਿਜ਼ਨ 'ਤੇ ਉਸ ਦੀ ਪਹਿਲੀ ਦਿਖ 16 ਸਾਲ ਦੀ ਉਮਰ ਵਿੱਚ ਨਜ਼ਰ ਆਈ ਸੀ। ਉਸ ਨੇ ਅੱਜ ਤੱਕ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ। ਉਹ ਸਟਾਰ ਪਲੱਸ, ਸੋਨੀ ਟੀਵੀ, ਕਲਰਜ਼ ਟੀਵੀ ਅਤੇ ਲਾਈਫ ਓਕੇ ਵਰਗੇ ਕਈ ਮਨੋਰੰਜਨ ਚੈਨਲਾਂ ਦਾ ਹਿੱਸਾ ਰਹੀ ਹੈ। ਉਸ ਨੂੰ ਬਿੰਦਾਸ 'ਤੇ 'ਯੇ ਹੈ ਆਸ਼ਿਕੀ' ਵਿੱਚ ਇੱਕ ਐਪੀਸੋਡ "ਦਿ ਅਦਰ ਮੰਮੀ ਐਜ਼ ਸਾਚੀ" ਦੇ ਰੂਪ ਵਿੱਚ ਦੇਖਿਆ ਗਿਆ ਸੀ। ਟੀ.ਵੀ. ਸੋਪ ਤੋਂ ਇਲਾਵਾ, ਅਰੋੜਾ 2015 ਵਿੱਚ "ਸੋਨਾਟਾ ਵਾਚਜ਼ ਵੈਡਿੰਗ ਕੁਲੈਕਸ਼ਨ" ਲਈ ਇੱਕ ਟੀ.ਵੀ. ਕਮਰਸ਼ੀਅਲ ਉੱਤੇ ਵੀ ਦਿਖਾਈ ਦਿੱਤੀ ਸੀ। ਉਸ ਨੇ ਸਾਲ 2016 ਵਿੱਚ ਅਵਾਰਡ ਜੇਤੂ ਫ਼ਿਲਮ "ਧਨਕ" ਵਿੱਚ ਇੱਕ ਅਧਿਆਪਕਾ ਆਸ਼ਾ ਦੀ ਭੂਮਿਕਾ ਨਿਭਾਈ ਸੀ। ਉਹ ਆਖਰੀ ਵਾਰ ਜੂਹੀ ਸੇਠੀ ਦੀ ਭੂਮਿਕਾ ਨਿਭਾਉਂਦੀ ਦੇਖੀ ਗਈ ਸੀ। "ਲਾਡੋ - ਵੀਰਪੁਰ ਕੀ ਮਰਦਾਨੀ" ਕਲਰਜ਼ ਟੀ.ਵੀ. 'ਤੇ ਸੁਰਭੀ ਵੈੱਬ ਸੀਰੀਜ਼ "ਪਤੀ-ਪਤਨੀ ਔਰ ਵੋਹ" ਵਿੱਚ ਕਿਰਦਾਰ ਨਿਭਾਉਂਦੀ ਨਜ਼ਰ ਆਈ।[2][3]
ਸਾਲ
|
ਸਿਰਲੇਖ
|
ਭੂਮਿਕਾ
|
ਚੈਨਲ
|
2008
|
ਕਸਤੂਰੀ
|
ਅਣਜਾਣ
|
ਸਟਾਰ ਪਲੱਸ
|
2008
|
ਕੁਛ ਇਸ ਤਰਾ
|
ਅਣਜਾਣ
|
ਸੋਨੀ ਟੀ. ਵੀ.
|
2008-09
|
ਆਠਵਾਂ ਵਚਨ
|
ਉਰਮੀ
|
ਸੋਨੀ ਟੀ. ਵੀ.
|
2009-10
|
ਮਾਤ ਪਿਤਾ ਕੇ ਚਰਨੋਂ ਮੇਂ ਸਵਰਗ
|
ਗਾਯਤ੍ਰੀ
|
ਰੰਗ ਟੀ. ਵੀ.
|
2012
|
ਸ਼ੁਭ ਵਿਵਾਹ
|
ਨੀਲੂ ਸਕਸੈਨਾ ਨੀਗਮ
|
ਸੋਨੀ ਟੀ. ਵੀ.
|
2012
|
ਮੈਂ ਲਕਸ਼ਮੀ ਤੇਰੇ ਆਂਗਨ ਕੀ
|
ਗਿੰਨੂ
|
ਲਾਇਫ਼ ਓਕੇ
|
2013
|
ਦੋ ਦਿਲ ਏਕ ਜਾਨ
|
ਰੁਕਸਾਨਾ
|
ਲਾਇਫ਼ ਓਕੇ
|
2014
|
ਯੇ ਹੈ ਆਸ਼ਿਕੀ
|
ਸਾਚੀ
|
Bindass
|
2014
|
ਸਰਸਵਤੀਚੰਦਰ(ਦੀ ਲੜੀ)
|
ਖੁਸ਼ੀ
|
ਸਟਾਰ ਪਲੱਸ
|
2014-15
|
ਹਮ ਹੈ ਨਾ
|
ਸੱਤਿਆ
|
ਸੋਨੀ ਟੀ. ਵੀ.
|
2015
|
ਇਤਨਾ ਕਰੋ ਨਾ ਮੁਝੇ ਪਿਆਰ
|
ਨਿਸ਼ੀ
|
ਸੋਨੀ ਟੀ. ਵੀ.
|
2016
|
ਉਡਾਨ (2014 ਟੀਵੀ ਦੀ ਲੜੀ)
|
ਟੀਨਾ ਰਾਏਚੰਦ
|
ਰੰਗ ਟੀ. ਵੀ.
|
ਸਾਲ |
ਮੂਵੀ |
ਭੂਮਿਕਾ |
ਨੋਟਸ
|
2020 |
ਪਤੀ ਪਤਨੀ ਔਰ ਵੋਹ |
ਸੁਰਭੀ |
ਮੈਕਸ ਪਲੇਅਰ
|
ਸਾਲ |
ਟਾਇਟਲ |
ਭੂਮਿਕਾ |
ਨੋਟਸ
|
2017 |
ਲਵ ਟਾਲਕਿਸ |
ਧੀਰਜ ਧੂਪੜ ਨਾਲ |
ਪਿੰਕਵਿਲਾ
|
2019 |
ਵਟ'ਸ ਇਨ ਮਾਈ ਬੈਗ |
ਸਿਗਮੈਂਟ ਵਿਦ ਪਿੰਕਵਿਲਾ |
ਪਿੰਕਵਿਲਾ
|
2020 |
ਫ਼ਾਇਟ ਲਾਇਕ ਏ ਗਰਲ |
ਫ਼ਾਇਟ ਕਾਨਸੈਪਟ ਵੀਡੀਓ |
ਫੋਰਸ ਸਕੂਏਅਰ
|