ਵੀਲਕਕਤੋ ਸ਼ੰਕਰਨ ਅਚੁਤਾਨੰਦਨ (ਮਲਿਆਲਮ:വേലിക്കകത്ത് ശങ്കരന് അച്യുതാനന്ദന്) (ਜਨਮ 20 ਅਕਤੂਬਰ 1923) ਇੱਕ ਭਾਰਤੀ ਰਾਜਨੀਤੀਵੇਤਾ ਹੈ। ਉਹ 2006 ਤੋਂ 2011 ਤੱਕ ਕੇਰਲ ਦਾ ਮੁੱਖ ਮੰਤਰੀ ਸੀ। ਵਰਤਮਾਨ ਵਿੱਚ ਉਹ ਕੇਰਲ ਵਿਧਾਨ ਸਭਾ ਵਿੱਚ ਵਿਰੋਧੀ ਪੱਖ ਦੇ ਨੇਤਾ ਦੇ ਰੂਪ ਵਿੱਚ ਕਾਰਜ ਕਰਦਾ ਹੈ। ਉਹ 2011 ਦੇ ਬਾਅਦ ਕੇਰਲਾ 'ਚ ਵਿਰੋਧੀ ਧਿਰ ਦਾ ਨੇਤਾ ਹੈ। ਅਛੂਤਾਨੰਦਨ 1985 ਵਿੱਚ ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਪੋਲਿਟਬਿਊਰੋ ਦਾ ਮੈਂਬਰ ਬਣਿਆ ਸੀ ਅਤੇ ਜੁਲਾਈ 2009 ਤੱਕ ਇਸ ਰੁਤਬੇ ਤੇ ਰਿਹਾ ਜਦ ਉਸ ਨੂੰ ਵਿਚਾਰਧਾਰਕ ਕਾਰਨਾਂ ਕਰਕੇ ਪਾਰਟੀ ਦੀ ਕੇਂਦਰੀ ਕਮੇਟੀ ਤੱਕ ਹੀ ਵਾਪਿਸ ਕੀਤਾ ਗਿਆ ਸੀ।[1] ਉਹ ਇੱਕ ਜਨਤਕ ਆਗੂ ਹੈ, ਜਿਸ ਨੂੰ ਦ੍ਰਿੜਤਾ ਅਤੇ ਇਮਾਨਦਾਰੀ ਲਈ ਬੜੇ ਆਦਰ ਨਾਲ ਜਾਣਿਆ ਜਾਂਦਾ ਹੈ।[2]
ਅਚੁਤਾਨੰਦਨ ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੰਸਥਾਪਕ ਨੇਤਾਵਾਂ ਵਿੱਚੋਂ ਇੱਕ ਹੈ। ਕੇਰਲ ਰਾਜ ਵਿੱਚ ਪਾਰਟੀ ਕਾਡਰ ਦੇ ਨਿਰਮਾਣ ਵਿੱਚ ਉਸ ਨੇ ਪ੍ਰਮੁੱਖ ਭੂਮਿਕਾ ਨਿਭਾਈ।[3]
{{cite web}}
: Unknown parameter |dead-url=
ignored (|url-status=
suggested) (help)
{{cite web}}
: Check date values in: |archive-date=
(help); Unknown parameter |dead-url=
ignored (|url-status=
suggested) (help)