ਵੀਣਾਈ ਧਨਾਮਲ | |
---|---|
![]() ਵੀਣਾਈ ਧਨਾਮਲ, circa mid-1930s | |
ਜਾਣਕਾਰੀ | |
ਜਨਮ | 1867 ਜਾਰਜਟਾਉਨ, ਚੇਨਈ |
ਵੀਣਾਈ ਧਨਾਮਲ ( ਤਮਿਲ਼: வீணை தனம்மாள் ) (1867–1938) ਇੱਕ ਬਹੁਤ ਹੀ ਉੱਤਮ ਕਾਰਨਾਟਿਕ ਸੰਗੀਤਕਾਰ ਸੀ ਅਤੇ ਕਾਰਨਾਟਿਕ ਸੰਗੀਤ ਸਕੂਲ ਦੀ ਮਸ਼ਾਲ ਸੀ ਜੋ ਉਸਦੇ ਨਾਮ ਨਾਲ ਚਲਦਾ ਹੈ। ਉਹ ਸਰਸਵਤੀ ਵੀਨਾ ਵਿਚ ਇਕ ਗਾਇਕਾ ਅਤੇ ਪੇਸ਼ਕਾਰ ਦੋਨੋਂ ਸੀ। ਉਸਦੇ ਨਾਮ ਦਾ ਅਗੇਤਰ "ਵੀਨਾਈ" ਇਸ ਸਾਜ ਵਿਚ ਉਸਦੀ ਬੇਮਿਸਾਲ ਮੁਹਾਰਤ ਦਾ ਸੂਚਕ ਹੈ।
ਧਨਾਮਲ ਦਾ ਜਨਮ ਜਾਰਜ ਟਾਊਨ, ਮਦਰਾਸ (ਹੁਣ ਚੇਨਈ ) ਵਿੱਚ, ਪੇਸ਼ੇਵਰ ਸੰਗੀਤਕਾਰਾਂ ਅਤੇ ਨ੍ਰਿਤਕਾਂ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ। ਉਸਦੀ ਦਾਦੀ ਕਮਕਸ਼ੀ ਇਕ ਨਾਮੀ ਡਾਂਸਰ ਸੀ ਅਤੇ ਉਸਦੀ ਮਾਂ ਇਕ ਗਾਇਕਾ ਸੀ ਜਿਸਨੇ ਸੁਨਬਾਰਾਇਆ ਸ਼ਾਸਤਰੀ, ਕਾਰਨਾਟਿਕ ਸੰਗੀਤ ਦੇ ਸੰਗੀਤਕਾਰ ਤ੍ਰਿਏਕ ਦੇ ਸਯਾਮਾ ਸ਼ਾਸਤਰੀ ਦੇ ਪੁੱਤਰ ਅਧੀਨ ਸਿਖਲਾਈ ਹਾਸਿਲ ਕੀਤੀ ਸੀ।
ਆਪਣੇ ਪਰਿਵਾਰਕ ਮੈਂਬਰਾਂ ਦੁਆਰਾ ਸਿਖਲਾਈ ਤੋਂ ਇਲਾਵਾ ਧਨਾਮਲ ਨੇ ਵਾਲਜਾਪੇਤ ਬਾਲਕ੍ਰਿਸ਼ਨ ਦਾਸ ("ਪਦਮ ਬਾਲਦਾਸ"), ਜੋ ਕਸ਼ੇਤਰਿਆ ਦੇ ਪਦਮਿਆਂ ਦਾ ਭੰਡਾਰ ਸੀ ਅਤੇ ਸ਼ਤਾਨੂਰ ਪੰਕਨਾਥ ਅਈਅਰ ਤੋਂ ਵੀ ਸਿੱਖਿਆ।
“ਵੀਣਾਈ ਆਪਣੀ ਕਲਾ ਵਿਚ ਸੰਪੂਰਨ ਅਤੇ ਮਾਹਿਰ ਹੋਣ ਵਜੋਂ ਆਪਣੇ ਸਾਜ ਵੀਣਾ ਨੂੰ ਬਿਨਾਂ ਪੇਲੇਟ੍ਰਮ ਦੇ ਅਤੇ ਅਕਸਰ ਆਪਣੀ ਗਾਇਕੀ ਦੇ ਨਾਲ ਬਜਾਇਆ ਹੈ। ਉਸਦਾ ਸੰਗੀਤ ਇਤਿਹਾਸਕ ਰਿਕਾਰਡਿੰਗਾਂ ਦੇ ਸਮੂਹ ਵਿੱਚ ਦਸਤਾਵੇਜ਼ਿਤ ਹੈ। ਉਸਦੀ ਨਿੱਜੀ ਸ਼ੈਲੀ, ਜੋ ਵੀਨਾਈ ਧਨਾਮਲ ਬਾਣੀ ਵਜੋਂ ਜਾਣੀ ਜਾਂਦੀ ਹੈ, ਨੂੰ ਅਜੇ ਵੀ ਰਵਾਇਤੀ ਕਦਰਾਂ ਕੀਮਤਾਂ ਅਤੇ ਸੰਗੀਤ ਦੇ ਪ੍ਰਗਟਾਵੇ ਦੀ ਡੂੰਘਾਈ ਦੇ ਸੰਦਰਭ ਵਿੱਚ ਇੱਕ ਥੰਮ ਮੰਨਿਆ ਜਾਂਦਾ ਹੈ। ਚੇਨਈ ਵਿੱਚ ਸੰਗੀਤਕਾਰ, ਆਲੋਚਕ ਅਤੇ ਕੰਪੋਜ਼ਰ ਉਸਦੀ ਨਿਜੀ ਸ਼ੈਲੀ ਵਿੱਚ ਸ਼ਾਮਿਲ ਹੋਏ। ਉਸਦਾ ਨਿਰੰਤਰ ਪ੍ਰਭਾਵ ਉਸਦੇ ਪ੍ਰਸਾਰਨ, ਗਿਆਨ ਅਤੇ ਸੁਧਾਈ ਦੇ ਦਾਇਰੇ ਤੇ ਹੈ। ਨਾਰਾਸਿਮ੍ਹਾਚਰਲੁ, ਪੋਨੂ ਸਵਾਮੀ, ਤ੍ਰਿਊਵੋਤਰਿਉ ਤਿਆਗਯਾਰ ਵਰਗੇ ਮੋਹਰੀ ਕੰਪੋਜ਼ਰਾਂ ਨੇ ਕਈ ਗੀਤ ਅਤੇ ਖਾਸ ਕਰਕੇ ਧਰਮਪੁਰੀ ਸੁਬਰਯਾਰ ਧਨਾਮਲ ਲਈ ਬਣਾਏ ਜਾਂ ਉਸਦੀ ਪ੍ਰੇਰਨਾ ਸਦਕਾ ਕੰਪੋਜ਼ ਕੀਤੇ ਸਨ। ਇਹਨਾਂ ਕੰਪੋਜ਼ਿਸਨਾਂ ਮੁੱਖ ਤੌਰ 'ਤੇ ਜਵਾਲੀ ਅਤੇ ਪਦਮ ਨੂੰ ਉਸਦੇ ਪੋਤੇ ਟੀ. ਸੰਕਰਨ, ਡਾਂਸਰ ਟੀ. ਬਾਲਾਸਾਰਸਵਤੀ, ਟੀ . ਮੁਕਤਾ, ਟੀ. ਬ੍ਰਿੰਦਾ ਅਤੇ ਟੀ. ਵਿਸ਼ਵਨਾਥਨ ਦੁਆਰਾ ਸੁਰੱਖਿਅਤ ਰੱਖਿਆ ਗਿਆ, ਸਿਖਾਇਆ ਗਿਆ ਅਤੇ ਪ੍ਰਕਾਸ਼ਤ ਕੀਤਾ ਗਿਆ ਹੈ।"[1]
ਉਸ 'ਤੇ ਯਾਦਗਾਰੀ ਡਾਕ ਟਿਕਟ 03-ਦਸੰਬਰ-2010 ਨੂੰ ਜਾਰੀ ਕੀਤੀ ਗਈ ਸੀ। [2]