ਸਚਲ ਸਰਮਸਤ | |
---|---|
ਜਨਮ | 1739 ਦਰਾਜ਼ਾ, ਖੈਰਪੁਰ ਮਿਰਸ |
ਮੌਤ | 1829 |
ਕਾਲ | ਕਲਾਸੀਕਲ |
ਖੇਤਰ | ਸਿੰਧੀ ਸੂਫ਼ੀ ਕਵੀ |
ਸਕੂਲ | ਸੂਫ਼ੀਵਾਦ |
ਮੁੱਖ ਰੁਚੀਆਂ | ਪ੍ਰਗੀਤਕ ਕਵਿਤਾ |
ਮੁੱਖ ਵਿਚਾਰ | ਸੂਫ਼ੀ ਕਵਿਤਾ, ਸੂਫ਼ੀ ਦਰਸ਼ਨ, ਅਤੇ ਸੂਫ਼ੀ ਸੰਗੀਤ |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ
|
ਸਚਲ ਸਰਮਸਤ (1739–1829) (ਸਿੰਧੀ ਭਾਸ਼ਾ: سچلُ سرمستُ, Urdu: سچل سرمست) ਸਿੰਧੀ ਸੂਫ਼ੀ ਕਵੀ ਸਨ। ਉਨ੍ਹਾਂ ਦਾ ਜਨਮ ਰਾਣੀਪੁਰ ਨੇੜੇ ਦਰਾਜ਼ਾ, ਸਿੰਧ (ਅੱਜਕੱਲ ਪਾਕਿਸਤਾਨ ਵਿਚ) ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਮ ਤਾਂ ਅਬਦੁਲ ਵਹਾਬ ਫ਼ਾਰੂਕ਼ੀ ਸੀ ਮਗਰ ਉਨ੍ਹਾਂ ਦੀ ਸਾਫ਼ਗੋਈ ਨੂੰ ਦੇਖ ਕੇ ਲੋਕ ਉਨ੍ਹਾਂ ਨੂੰ ਸਚਲ ਜਾਂ ਸੱਚੂ ਕਹਿਣ ਲੱਗੇ। ਉਹ ਆਪਣੀ ਸ਼ਾਇਰੀ ਵਿੱਚ ਵੀ ਇਸ ਦੀ ਵਰਤੋਂ ਕਰਦੇ ਸਨ। ਸਿੰਧੀ ਵਿੱਚ ਸੱਚੂ ਤੋਂ ਭਾਵ ਸੱਚਾ ਹੁੰਦਾ ਹੈ ਅਤੇ ਸਰਮਸਤ ਦਾ ਮਤਲਬ ਫ਼ਕੀਰ। ਸਚਲ ਸਰਮਸਤ ਦਾ ਸ਼ਾਬਦਿਕ ਅਰਥ ਹੈ 'ਸੱਚਾ ਫ਼ਕੀਰ'। ਸਰਮਸਤ ਦੀ ਉਮਰ ਅਜੇ ਨਿਆਣੀ ਹੀ ਸੀ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਚਾਚੇ ਨੇ ਪਾਲਿਆ ਅਤੇ ਮੁਰਸ਼ਿਦ ਵਜੋਂ ਰੂਹਾਨੀ ਸੇਧ ਵੀ ਦਿੱਤੀ। ਚਾਚੇ ਦਾ ਨਾਮ ਮੀਆਂ ਅਬਦੁੱਲ ਹੱਕ ਫਾਰੂਕੀ ਸੀ, ਜਿਸਦਾ ਸੰਬੰਧ ਕਾਦਿਰੀ ਸਿਲਸਿਲੇ ਨਾਲ ਸੀ। ਵਿਆਹ ਕਰਵਾਇਆ ਤਾਂ ਦੋ ਸਾਲ ਬਾਅਦ ਹੀ ਪਤਨੀ ਦੀ ਮੌਤ ਹੋ ਗਈ। ਫਿਰ ਦੂਜਾ ਵਿਆਹ ਉਨ੍ਹਾਂ ਨੇ ਕਦੇ ਨਹੀਂ ਕਰਵਾਇਆ।
ਸਚਲ ਸਰਮਸਤ ਦੀ ਸ਼ਾਇਰੀ ਸਿੰਧੀ ਦੇ ਇਲਾਵਾ ਪੰਜਾਬੀ, ਹਿੰਦੀ ਅਤੇ ਫ਼ਾਰਸੀ ਅਤੇ ਹੋਰ ਭਾਸ਼ਾਵਾਂ ਵਿੱਚ ਵੀ ਮਿਲਦੀ ਹੈ ਅਤੇ ਉਨ੍ਹਾਂ ਦੀ ਬਹੁਤੀ ਰਚਨਾ ਕਾਫ਼ੀਆਂ ਦੇ ਰੂਪ ਵਿੱਚ ਹੈ। ਇਸਨੇ ਸੱਤ ਬੋਲੀਆਂ, ਅਰਬੀ, ਸਿੰਧੀ, ਸਰਾਇਕੀ, ਪੰਜਾਬੀ, ਉਰਦੂ, ਫ਼ਾਰਸੀ ਅਤੇ ਬਲੋਚੀ, ਵਿੱਚ ਕਾਵਿ ਰਚਨਾ ਕੀਤੀ ਜਿਸ ਕਰ ਕੇ ਇਸਨੂੰ ਸ਼ਾਇਰ-ਏ-ਹਫ਼ਤ-ਜ਼ਬਾਂ ਵੀ ਕਿਹਾ ਜਾਂਦਾ ਹੈ।[1]