ਸਤਿਆ ਵ੍ਰਤ ਸ਼ਾਸਤਰੀ | |
---|---|
![]() | |
ਜਨਮ | 29 ਸਤੰਬਰ 1930 |
ਕਿੱਤਾ | ਵਿਦਵਾਨ, ਲੇਖਕ, ਵਿਆਕਰਨਕਾਰ, ਕਵੀ, ਸਾਹਿਤ ਆਲੋਚਕ |
ਰਾਸ਼ਟਰੀਅਤਾ | ਭਾਰਤ |
ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ |
ਸ਼ੈਲੀ | ਸੰਸਕ੍ਰਿਤ |
ਪ੍ਰਮੁੱਖ ਅਵਾਰਡ | 1968: ਸਾਹਿਤ ਅਕਾਦਮੀ ਅਵਾਰਡ 2006: ਗਿਆਨਪੀਠ ਪੁਰਸਕਾਰ |
ਵੈੱਬਸਾਈਟ | |
satyavrat-shastri |
ਸੱਤਿਆ ਵ੍ਰਤ ਸ਼ਾਸਤਰੀ (ਜਨਮ 29 ਸਤੰਬਰ 1930) ਭਾਰਤ ਦਾ ਇੱਕ ਬਹੁਤ ਹੀ ਅਹਿਮ ਸੰਸਕ੍ਰਿਤ ਵਿਦਵਾਨ, ਲੇਖਕ, ਵਿਆਕਰਨਕਾਰ ਅਤੇ ਕਵੀ ਸੀ। ਉਸ ਨੇ ਸੰਸਕ੍ਰਿਤ ਵਿੱਚ ਤਿੰਨ ਮਹਾਂ-ਕਾਵਿ, ਤਿੰਨ ਖੰਡ-ਕਾਵਿ, ਇੱਕ ਪ੍ਰਬੰਧ-ਕਾਵਿ ਅਤੇ ਇੱਕ ਪਤਰ-ਕਾਵਿ ਅਤੇ ਪੰਜ ਆਲੋਚਨਾਤਮਿਕ ਲਿਖਤਾਂ ਲਿਖੀਆਂ ਹਨ। ਇਸ ਦੀਆਂ ਮਹੱਤਵਪੂਰਣ ਰਚਨਾਵਾਂ ਹਨ: ਰਾਮਕ੍ਰਿਤੀਮਹਕਾਵਿਯਮ, ਬ੍ਰਹਤਰਰਮ ਭਰਤਮ, ਸ੍ਰੀਬੋਧੀਸਤਵਚਾਰਿਤਮ, ਵੈਦਿਕਾ ਵਿਯਾਕਰਨ, ਸਰਮਨੀਆਦੇਸਾਹ ਸੂਤਰਮ ਵਿਭਤੀ, ਅਤੇ ਸੱਤ ਜਿਲਦਾਂ ਵਿੱਚ "ਸੰਸਕ੍ਰਿਤ ਦੇ ਖਜਾਨਿਆਂ ਦੀ ਖੋਜ"। [1]
ਉਹ ਵਰਤਮਾਨ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਵਿੱਚ ਸੰਸਕ੍ਰਿਤ ਅਧਿਐਨ ਦੇ ਵਿਸ਼ੇਸ਼ ਕੇਂਦਰ ਵਿੱਚ ਆਨਰੇਰੀ ਪ੍ਰੋਫੈਸਰ ਹਨ। ਉਹ ਦਿੱਲੀ ਯੂਨੀਵਰਸਿਟੀ ਵਿੱਚ ਸੰਸਕ੍ਰਿਤ ਵਿਭਾਗ ਦਾ ਮੁਖੀ ਅਤੇ ਆਰਟ ਦੇ ਫੈਕਲਟੀ ਦਾ ਡੀਨ ਸੀ, ਜਿਥੇ ਉਹ ਸੰਸਕ੍ਰਿਤ ਦੇ ਪੰਡਤ ਮਨਮੋਹਨ ਨਾਥ ਦਰ ਪ੍ਰੋਫੈਸਰ (1970-1995) ਸੀ।
ਆਪਣੀ ਕੈਰੀਅਰ ਦੌਰਾਨ ਉਸਨੇ ਕਈ ਕੌਮੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ, ਜਿਨ੍ਹਾਂ ਵਿੱਚ ਸੰਸਕ੍ਰਿਤ ਲਈ ਸਾਹਿਤ ਅਕਾਦਮੀ ਅਵਾਰਡ, ਭਾਰਤ ਦੀ ਨੈਸ਼ਨਲ ਅਕੈਡਮੀ ਆਫ਼ ਲੈਟਰਜ਼ ਦੁਆਰਾ 1968 ਵਿੱਚ ਉਸ ਦੇ ਕਵਿਤਾ ਦੇ ਕੰਮ, ਸ੍ਰੀਗੁਰੂਗੋਵਿੰਦਸਿੰਘਚਰਿਤਮ,[2] ਲਈ ਮਿਲਿਆ। 2006 ਵਿੱਚ ਉਹ ਸੰਸਕ੍ਰਿਤ ਭਾਸ਼ਾ ਵਿੱਚ ਗਿਆਨਪੀਠ ਪੁਰਸਕਾਰ (2009 ਵਿੱਚ ਉਸ ਦੀ ਪੈਰੋਕਾਰ ਅਤੇ ਥਾਈਲੈਂਡ ਦੀ ਰਾਜਕੁਮਾਰੀ ਮਹਾਂ ਚੱਕਰੀ ਸਰਿੰਦਹੋਰਨ ਦੁਆਰਾ ਪ੍ਰਦਾਨ ਕੀਤਾ ਗਿਆ ਸੀ) ਪ੍ਰਾਪਤ ਕਰਨ ਵਾਲਾ ਪਹਿਲਾ ਵਿਅਕਤੀ ਬਣ ਗਿਆ।[3][4]
ਸ਼ਾਸਤਰੀ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਪਿਓ, ਇੱਕ ਪ੍ਰਸਿੱਧ ਵਿਦਵਾਨ ਸ਼੍ਰੀ ਚਾਰੂ ਦੇਵਾ ਸ਼ਾਸਤਰੀ ਦੇ ਕੋਲ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਹ ਵਾਰਾਨਸੀ ਚਲੇ ਗਿਆ ਜਿਥੇ ਉਨ੍ਹਾਂ ਨੇ ਸ਼ੁਕਦੇਵ ਝਾਅ ਅਤੇ ਸਿੱਧੇਸ਼ਵਰ ਵਰਮਾ ਦੇ ਅਧੀਨ ਪੜ੍ਹਿਆ।
ਉਸ ਨੇ ਬੀ.ਏ.ਆਨਰਜ ਅਤੇ ਸੰਸਕ੍ਰਿਤ ਵਿੱਚ ਐਮ ਏ ਪੰਜਾਬ ਯੂਨੀਵਰਸਿਟੀ ਤੋਂ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਪੀ.ਐਚ.ਡੀ. ਕੀਤੀ।[5]
ਉਹ ਛੇਤੀ ਹੀ ਦਿੱਲੀ ਯੂਨੀਵਰਸਿਟੀ ਵਿੱਚ ਸ਼ਾਮਲ ਹੋ ਗਿਆ, ਜਿੱਥੇ ਅਗਲੇ 40 ਸਾਲਾਂ ਦੇ ਆਪਣੇ ਅਧਿਆਪਨ ਦੇ ਕੈਰੀਅਰ ਦੌਰਾਨ ਉਸ ਨੇ ਸੰਸਕ੍ਰਿਤ ਵਿਭਾਗ ਦੇ ਮੁਖੀ ਅਤੇ ਆਰਟਸ ਦੀ ਫੈਕਲਟੀ ਦੇ ਡੀਨ ਦੇ ਤੌਰ ਤੇ ਅਹਿਮ ਅਹੁਦਿਆਂ ਤੇ ਕੰਮ ਕੀਤਾ। ਸਤਿਵਰਤ ਸ਼ਾਸਤਰੀ ਸ਼੍ਰੀ ਜਗਨਨਾਥ ਸੰਸਕ੍ਰਿਤ ਯੂਨੀਵਰਸਿਟੀ, ਪੁਰੀ, ਉੜੀਸਾ ਦੇ ਵਾਈਸ-ਚਾਂਸਲਰ ਅਤੇ ਬੈਂਕਾਕ ਦੇ ਚੁਲਾਲੋਂਗੋਰਨ ਅਤੇ ਸਿਲਪਾਕੌਰਨ ਯੂਨੀਵਰਸਿਟੀਆਂ ਦੇ ਨਾਲ ਨਾਲ ਉੱਤਰਪੂਰਬੀ ਬੌਧ ਯੂਨੀਵਰਸਿਟੀ, ਨੋਂਗਹਾਈ, ਥਾਈਲੈਂਡ, ਟੂਬੀਨਜਨ ਯੂਨੀਵਰਸਿਟੀ, ਟੂਬੀਨਜਨ ਯੂਨੀਵਰਸਿਟੀ, ਜਰਮਨੀ, ਕੈਥੋਲਿਕ ਯੂਨੀਵਰਸਿਟੀ, ਲਉਵੈਨ, ਬੈਲਜੀਅਮ ਅਤੇ ਅਲਬਰਟਾ ਦੀ ਯੂਨੀਵਰਸਿਟੀ, ਐਡਮੰਟਨ, ਕੈਨੇਡਾ ਵਿੱਚ ਵੀ ਵਿਜ਼ਿਟਿੰਗ ਪ੍ਰੋਫੈਸਰ ਦੇ ਤੌਰ ਤੇ ਕੰਮ ਕੀਤਾ। ਉਸਨੇ ਥਾਈਲੈਂਡ ਦੀ ਰਾਜਕੁਮਾਰੀ ਮਹਾਂ ਚਕਰੀ ਸਿਰੀਨਧੋਰਨ [1977-1979] ਨੂੰ ਵੀ ਸੰਸਕ੍ਰਿਤ ਪੜ੍ਹਾਈ। [6][7][8]
ਸਤਿਆ ਵ੍ਰਤ ਸ਼ਾਸਤਰੀ ਨੇ ਸੰਸਕ੍ਰਿਤ ਵਿੱਚ ਬਹੁਤ ਮਹੱਤਵਪੂਰਨ ਕਾਵਿਕ ਰਚਨਾਵਾਂ ਲਿਖੀਆਂ ਹਨ, ਸਭ ਤੋਂ ਮਹੱਤਵਪੂਰਨ ਰਾਮਾਇਣ ਦੇ ਥਾਈ ਵਰਜ਼ਨ ਅਰਥਾਤ ਸ੍ਰੀ ਰਾਮ-ਕਿਰਤੀ ਮਹਾਂ-ਕਾਵਮ ਨੂੰ ਸ਼ਾਹੀ ਬੇਨਤੀ ਤੇ ਰਾਇਲ ਥਾਈ ਤੋਂ ਸੰਸਕ੍ਰਿਤ ਵਿੱਚ ਉਲਥਾਉਣਾ। ਇਸਦਾ ਮੁਖਬੰਧ ਥਾਈਲੈਂਡ ਦੀ ਰਾਜਕੁਮਾਰੀ ਨੇ ਲਿਖਿਆ ਹੈ। ਉਸ ਦੇ ਵਰਤਮਾਨ ਖੋਜ ਪ੍ਰਾਜੈਕਟ ਥਾਈਲੈਂਡ ਵਿੱਚ ਸੰਸਕ੍ਰਿਤ ਸ਼ਿਲਾਲੇਖ ਅਤੇ ਹਿੰਦੂ ਮੰਦਰ, ਕਾਲੀਦਾਸ ਸਟੱਡੀਜ਼, ਯੋਗਵਿਸ਼ਿਸ਼ਟ ਦਾ ਇੱਕ ਆਲੋਚਨਾਤਮਿਕ ਸੰਸਕਰਨ, ਦੱਖਣ ਪੂਰਬੀ ਏਸ਼ੀਆ ਦੀ ਸੰਸਕ੍ਰਿਤਾਈ ਸ਼ਬਦਾਵਲੀ ਅਤੇ ਦੱਖਣੀ ਪੂਰਬੀ ਏਸ਼ੀਆ ਵਿੱਚ ਰਾਮ ਦੀ ਕਹਾਣੀ ਹਨ।
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)