ਲੇਖਕ | ਹਾਵਰਡ ਫਾਸਟ |
---|---|
ਮੂਲ ਸਿਰਲੇਖ | Spartacus |
ਦੇਸ਼ | ਯੂ ਐੱਸ |
ਭਾਸ਼ਾ | ਅੰਗਰੇਜ਼ੀ |
ਵਿਧਾ | ਹਾਵਰਡ ਫਾਸਟ |
ਪ੍ਰਕਾਸ਼ਨ ਦੀ ਮਿਤੀ | 1951 |
ਸਪਾਰਟਕਸ (1951) ਸਪਾਰਟਕਸ ਦੀ ਬਗਾਵਤ ‘ਤੇ ਆਧਾਰਤ ਹਾਵਰਡ ਫਾਸਟ ਦਾ ਪ੍ਰਸਿਧ ਨਾਵਲ ਹੈ। ਈਸਾ ਤੋਂ ਲਗਪਗ 71 ਸਾਲ ਪਹਿਲਾਂ ਸਪਾਰਟਕਸ ਨਾਂ ਦੇ ਇੱਕ ਗੁਲਾਮ ਨੇ ਮਨੁੱਖੀ ਸ਼ਾਨ ਅਤੇ ਕਿਰਤ ਦੇ ਗੌਰਵ ਖਾਤਰ, ਰੋਮ ਵਿੱਚ ਸਮੇਂ ਦੇ ਹਾਕਮਾਂ ਦੇ ਵਿਰੁਧ ਗੁਲਾਮਾਂ ਦੀ ਜ਼ਬਰਦਸਤ ਬਗਾਵਤ ਦੀ ਅਗਵਾਈ ਕੀਤੀ ਸੀ। ਇੱਕ ਲੱਖ ਤੋਂ ਵੀ ਵੱਧ ਬਾਗੀ ਗੁਲਾਮਾਂ ਨੇ ਸਾਲ ਭਰ ਦੇ ਸੰਘਰਸ਼ ਦੌਰਾਨ ਰੋਮਨ ਸਲਤਨਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਸਨ।
ਇਹ ਹਾਵਰਡ ਫਾਸਟ ਦੇ ਚੌਦਾਂ ਨਾਵਲਾਂ ਵਿਚੋਂ ਇੱਕ ਹੈ। ਇਸ ਨਾਵਲ ਨੂੰ ਪਹਿਲਾਂ ਸਭ ਪ੍ਰਕਾਸ਼ਕਾਂ ਨੇ ਛਾਪਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਜਦ 1951 ਵਿੱਚ ਛਪਿਆ ਤਾਂ ਇੱਕ ਮਹੀਨੇ ਵਿੱਚ ਹੀ ਪੰਜਾਹ ਹਜ਼ਾਰ ਕਾਪੀਆਂ ਵਿਕ ਗਈਆਂ। ਹੁਣ ਤੱਕ ਇਹ ਸੱਠ ਦੇ ਕਰੀਬ ਜ਼ੁਬਾਨਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ। ਇਸ ਦੀਆਂ ਪੰਜ ਕਰੋੜ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ। ਇਸ ਉੱਤੇ ਅੰਗਰੇਜ਼ੀ ਫਿਲਮ ਵੀ ਬਣ ਚੁੱਕੀ ਹੈ।
"ਸਪਾਰਟਕਸ" ਤਿੰਨ ਨੌਜਵਾਨ ਰੋਮਨ ਪੈਟਰੀਸੀਅਨਾਂ- ਕੈਅਸ, ਉਸ ਦੀ ਭੈਣ ਹੇਲੇਨਾ ਅਤੇ ਉਸ ਦੇ ਦੋਸਤ ਕਲੌਡੀਆ ਦੀ, ਗੁਲਾਮਾਂ ਦੀ ਬਗ਼ਾਵਤ ਦੇ ਫਾਈਨਲ ਦਮਨ ਤੋਂ ਕੁਝ ਹਫ਼ਤੇ ਬਾਅਦ ਰੋਮ ਤੋਂ ਕੈਪੂਆ ਤੱਕ ਦੀ ਐਪੀਆ ਮਾਰਗ ਰਾਹੀਂ ਯਾਤਰਾ ਨਾਲ ਸ਼ੁਰੂ ਹੁੰਦਾ ਹੈ। ਬਗ਼ਾਵਤ ਦੇ ਤੁਰੰਤ ਬਾਅਦ ਇਹ ਗੁਲਾਮ - ਸਜ਼ਾ ਦੀ ਨਿਸਨੀ ਵਜੋਂ ਸੜਕ ਦੇ ਨਾਲ ਨਾਲ ਸਲੀਬਾਂ ਤੇ ਲਟਕਾ ਦਿੱਤੇ ਹਨ।[1]
ਆਪਣੀ ਯਾਤਰਾ ਦੇ ਪਹਿਲੇ ਦਿਨ ਦੇ ਦੌਰਾਨ, ਇਸ ਪਾਰਟੀ ਨੂੰ ਕਈ ਨੁਮਾਇੰਦੇ ਲੋਕ ਮਿਲਦੇ ਹਨ; ਨਾਬਾਲਗ ਸਿਆਸਤਦਾਨ, ਘੋੜਸਵਾਰੀ ਕਲਾਸ ਦਾ ਇੱਕ ਖੁਸ਼ਹਾਲ ਵਪਾਰੀ, ਇੱਕ ਪੂਰਬੀ ਵਪਾਰੀ ਅਤੇ ਸੈਨਾ ਦਾ ਇੱਕ ਨੌਜਵਾਨ ਅਧਿਕਾਰੀ; ਉਹ ਸਾਰੇ ਆਪੋ-ਆਪਣੇ ਨਜ਼ਰੀਏ ਤੋਂ ਤਾਜਾ ਘਟਨਾਵਾਂ ਬਿਆਨ ਕਰਦੇ ਹਨ।
ਨਾਵਲ ਦੀ ਕਥਾ ਅੰਤਰਯਾਮੀ ਤੀਜੇ ਪੁਰਖ ਦੇ ਪੇਸ਼ਮੰਜ਼ਰ ਤੋਂ ਅਤੀਤ ਅਤੇ ਵਰਤਮਾਨ ਕਾਲ ਦੇ ਵਿੱਚ ਵਿਚਰਦੀ ਹੈ। ਨਾਵਲ ਦੀ ਕਥਾ ਸੰਰਚਨਾ ਹੈ ਕਿ ਰੋਮਨ ਸ਼ਾਸਕ ਵਰਗ (ਕਰਾਸਸ,ਗਰਾਚੁਸ, ਸਾਇਸ, ਅਤੇ ਸਿਸਰੋ) ਦੇ ਕਈ ਮੈਬਰ, ਸਪਾਰਟਾਕਸ ਦੇ ਜੀਵਨ ਅਤੇ ਬਗ਼ਾਵਤ ਦੀਆਂ ਘਟਨਾਵਾਂ ਦੀਆਂ ਕਹਾਣੀਆਂ ਪਾਉਣ ਲਈ ਭੂਤ ਕਾਲ ਵਿੱਚ ਮਿਲਦੇ ਹਨ। ਕਹਾਣੀਆਂ ਦਾ ਸਿੱਧਾ ਬਿਆਨ ਵਰਤਮਾਨ ਕਾਲ ਵਿੱਚ ਕੀਤਾ ਗਿਆ ਹੈ, ਜਿਨ੍ਹਾਂ ਦੇ ਵੇਰਵੇ ਹੁਣ ਤੱਕ ਦੇ ਸੰਭਵ ਰੋਮਨ ਗਿਆਨ ਤੋਂ ਪਰੇ ਤੱਕ ਜਾਂਦੇ ਹਨ। ਨਾਵਲ ਗਿਆਤ ਇਤਿਹਾਸਿਕ ਤੱਥਾਂ ਤੋਂ ਲਾਂਭੇ ਜਾਂਦਾ ਹੈ ਅਤੇ ਉਨ੍ਹਾਂ ਨੂੰ ਵਿਸਤਾਤਾਰਦਾ ਹੈ।