ਸਫ਼ੂਰਾ ਜ਼ਰਗਰ | |
---|---|
ਤਸਵੀਰ:Safoora Zargar.jpg | |
ਉਚਾਰਨ | (Urdu) صفورا زرگر (Hindi) सफ़ुरा ज़रगर |
ਜਨਮ | 1993 (ਉਮਰ 31–32) |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਬੀ.ਏ, ਜੀਸੂਸ ਐਂਡ ਮੈਰੀ ਕਾਲਜ, ਦਿੱਲੀ ਯੂਨੀਵਰਸਿਟੀ ਐਮ.ਏ., ਐਮ.ਫਿਲ, ਜਾਮੀਆ ਮਿਲੀਆ ਇਸਲਾਮੀਆ |
ਅਲਮਾ ਮਾਤਰ | ਦਿੱਲੀ ਯੂਨੀਵਰਸਿਟੀ |
ਲਈ ਪ੍ਰਸਿੱਧ | ਨਾਗਰਿਕਤਾ ਸੋਧ ਕਾਨੂੰਨ, 2019 ਖ਼ਿਲਾਫ਼ ਹੋਏ ਮੁਜਾਹਰਿਆਂ ਵਿੱਚ ਹਿੱਸਾ ਲੈਣ ਲਈ ਪੁਲੀਸ ਹਿਰਾਸਤ ਵਿੱਚ ਲਏ ਜਾਣ ਕਰਕੇ |
ਜੀਵਨ ਸਾਥੀ | ਸਬੂਰ ਅਹਿਮਦ ਸਿਰਵਲ[1] |
ਪਿਤਾ | ਸ਼ਾਬਿਰ ਹੁਸੈਨ ਜ਼ਰਗਰ |
ਪਰਿਵਾਰ | ਸਮੀਆ ਜ਼ਰਗਰ (ਭੈਣ)[2] |
ਸਫ਼ੂਰਾ ਜ਼ਰਗਰ (ਜਨਮ 1993) ਕਿਸ਼ਤਵਾੜ, ਜੰਮੂ ਅਤੇ ਕਸ਼ਮੀਰ ਤੋਂ ਇੱਕ ਭਾਰਤੀ ਵਿਦਿਆਰਥੀ ਕਾਰਕੁਨ ਆਗੂ ਹੈ। ਉਸ ਨੂੰ ਵਧੇਰੇ ਕਰਕੇ ਨਾਗਰਿਕਤਾ ਸੋਧ ਐਕਟ ਦੇ ਵਿਰੋਧ ਵਿੱਚ ਨਿਭਾਈ ਆਪਣੀ ਭੂਮਿਕਾ ਲਈ ਜਾਣਿਆ ਜਾਂਦਾ ਹੈ। ਉਹ ਜਾਮੀਆ ਮਿਲੀਆ ਇਸਲਾਮੀਆ ਦੀ ਐਮ.ਫਿਲ. ਵਿਦਿਆਰਥੀ ਹੈ ਅਤੇ ਇਸ ਦੇ ਨਾਲ ਹੀ ਜਾਮੀਆ ਤਾਲਮੇਲ ਕਮੇਟੀ ਦੀ ਮੀਡੀਆ ਕੋਆਰਡੀਨੇਟਰ ਵੀ ਹੈ।[3][4][5]
ਜ਼ਰਗਰ ਦਾ ਜਨਮ 1993 ਵਿੱਚ ਕਿਸ਼ਤਵਾੜ, ਜੰਮੂ ਅਤੇ ਕਸ਼ਮੀਰ ਵਿੱਚ ਹੋਇਆ।[6] ਉਸ ਦਾ ਪਿਤਾ ਇੱਕ ਸਰਕਾਰੀ ਕਰਮਚਾਰੀ ਸੀ। 1998 ਵਿੱਚ ਉਹ ਆਪਣੇ ਪਰਿਵਾਰ ਨਾਲ ਦਿੱਲੀ ਚਲੀ ਗਈ, ਜਦੋਂ ਉਸ ਦੇ ਪਿਤਾ ਫਰੀਦਾਬਾਦ, ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ਦੇ ਇੱਕ ਹਿੱਸੇ ਵਿੱਚ ਤਾਇਨਾਤ ਸਨ। ਜਦੋਂ ਉਹ ਪੰਜ ਸਾਲਾਂ ਦੀ ਸੀ ਤਾਂ ਉਸ ਵੇਲੇ ਦਿੱਲੀ ਦੇ ਸਕੂਲ ਵਿੱਚ, ਉਹ ਆਪਣੀ ਕਲਾਸ ਵਿੱਚ ਇਕਲੌਤੀ ਮੁਸਲਮਾਨ ਸੀ। 2018 ਵਿੱਚ, ਜ਼ਰਗਰ ਦੇ ਅਨੁਸਾਰ, ਜਦੋਂ ਉਸ ਦੀ ਮਹਿਜ਼ ਪੰਜ ਸਾਲਾਂ ਦੀ ਉਮਰ ਵਿੱਚ ਸੀ ਅਤੇ ਉਹ ਦਿੱਲੀ ਦੇ ਸਕੂਲ ਵਿੱਚ ਪੜ੍ਹਦੀ ਸੀ ਤਾਂ ਕੁਝ ਲੋਕਾਂ ਦਾ ਉਸ ਪ੍ਰਤੀ ਰਵੱਈਆ ਇਸ ਤਰ੍ਹਾਂ ਦਾ ਸੀ: “ਤੁਸੀਂ ਅੱਤਵਾਦੀ ਹੋ, ਵਾਪਸ ਪਾਕਿਸਤਾਨ ਚਲੇ ਜਾਓ”।
ਉਸ ਨੇ ਜੀਸਸ ਐਂਡ ਮੈਰੀ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ,[6][7] ਉਸ ਨੇ ਜਾਮੀਆ ਮਿਲੀਆ ਇਸਲਾਮੀਆ (ਨਵੀਂ ਦਿੱਲੀ) ਵਿਖੇ ਸਮਾਜ ਸ਼ਾਸਤਰ ਵਿੱਚ ਐਮ.ਏ ਕੀਤੀ ਅਤੇ 2019 ਵਿੱਚ ਜਾਮੀਆ ਮਿਲੀਆ ਇਸਲਾਮੀਆ ਵਿਖੇ ਸ਼ਹਿਰੀ ਅਧਿਐਨਾਂ 'ਤੇ ਵਿਸ਼ੇਸ਼ ਧਿਆਨ ਦੇਣ ਨਾਲ ਸਮਾਜ ਸ਼ਾਸਤਰ ਵਿੱਚ ਐਮ.ਫਿਲ. ਦੀ ਸ਼ੁਰੂਆਤ ਕੀਤੀ।[8]
2020 ਤੱਕ, ਉਸ ਦੇ ਪਿਤਾ ਸੇਵਾਮੁਕਤ ਹੋ ਗਏ ਹਨ, ਅਤੇ ਉਸ ਦੀ ਮਾਂ ਗ੍ਰਹਿਣੀ ਹੈ। ਉਸ ਦੀ ਇੱਕ ਭੈਣ ਹੈ ਜਿਸ ਦਾ ਨਾਂ ਸਮੀਆ ਹੈ।[8][9]
ਸਫੂਰਾ ਜ਼ਰਗਰ ਜਾਮੀਆ ਤਾਲਮੇਲ ਕਮੇਟੀ ਦੇ ਮੀਡੀਆ ਵਿੰਗ ਦੀ ਮੈਂਬਰ ਹੈ। 2020 ਵਿੱਚ, ਉਹ ਦਿੱਲੀ ਵਿਖੇ ਐਂਟੀ-ਸੀ.ਏ.ਏ. ਵਿਰੋਧ ਵਿੱਚ ਸ਼ਾਮਲ ਹੋਈ। 10 ਫਰਵਰੀ, 2020 ਨੂੰ ਉਹ ਉਸ ਵੇਲੇ ਬੇਹੋਸ਼ ਹੋ ਗਈ ਜਦੋਂ ਉਹ "ਪੁਲਿਸ ਅਤੇ ਵਿਦਿਆਰਥੀਆਂ ਵਿਚਕਾਰ ਹੋ ਰਹੇ ਝਗੜੇ ਵਿੱਚ ਫਸ ਗਈ" ਅਤੇ ਉਸ ਨੂੰ ਉਸ ਵੇਲੇ ਹਸਪਤਾਲ ਲਿਜਾਇਆ ਗਿਆ।[4] ਸ਼ੁਰੂ ਵਿੱਚ ਉਸ ਨੂੰ 10 ਅਪ੍ਰੈਲ,[8] ਨੂੰ ਦਿੱਲੀ ਪੁਲਿਸ ਨੇ ਉਸ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਵਿੱਚ ਪੁਲਿਸ ਨੇ ਦਾਅਵਾ ਕੀਤਾ ਕਿ ਉਹ ਸੀ.ਏ.ਏ. ਵਿਰੋਧੀ ਰੋਸ ਮੁਜ਼ਾਹਰਾ ਅਤੇ 22-23 ਫਰਵਰੀ ਵਿੱਚ ਦਿੱਲੀ ਦੇ ਜਾਫ਼ਰਾਬਾਦ ਮੈਟਰੋ ਸਟੇਸ਼ਨ ਦੇ ਤਹਿਤ ਸੜਕ ਨਾਕਾਬੰਦੀ ਕਰਨ ਵਾਲਿਆਂ ਵਿੱਚ ਸ਼ਾਮਲ ਸੀ।[10][11] 11 ਅਪ੍ਰੈਲ ਨੂੰ ਉਸ ਨੂੰ ਮੈਟਰੋਪੋਲੀਟਨ ਮੈਜਿਸਟਰੇਟ ਦੇ ਸਾਹਮਣੇ ਲਿਆਂਦਾ ਗਿਆ ਅਤੇ ਦੋ ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ। 13 ਅਪ੍ਰੈਲ ਨੂੰ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ, ਪਰ ਤੁਰੰਤ ਹੀ ਇੱਕ ਹੋਰ ਦੋਸ਼ ਵਿੱਚ ਪੁਲਿਸ ਦੁਆਰਾ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦੇ ਖਿਲਾਫ਼ 20 ਅਪ੍ਰੈਲ ਨੂੰ ਵਾਧੂ ਦੋਸ਼ ਲਾਏ ਗਏ ਸਨ।
ਦਿੱਲੀ ਪੁਲਿਸ ਨੇ ਕਿਹਾ ਕਿ ਹਿੰਸਾ ਇੱਕ ਪਹਿਲਾਂ ਬਣਾਈ ਹੋਈ ਸਾਜਿਸ਼ ਸੀ ਅਤੇ ਸਾਰੀਆਂ ਗ੍ਰਿਫ਼ਤਾਰੀਆਂ ਵਿਗਿਆਨਕ ਅਤੇ ਫੋਰੈਂਸਿਕ ਸਬੂਤਾਂ ਦੇ ਅਧਾਰ 'ਤੇ ਕੀਤੀਆਂ ਗਈਆਂ ਹਨ।[12] ਸਫੂਰਾ 'ਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ) ਦੇ ਤਹਿਤ ਵੀ ਦੋਸ਼ ਲਗਾਇਆ ਗਿਆ ਹੈ।[13]
15 ਅਪ੍ਰੈਲ ਤੋਂ ਉਹ ਤਿਹਾੜ ਜੇਲ੍ਹ ਵਿੱਚ ਬੰਦ ਹੈ। ਇਹ ਇੱਕ ਭੀੜ ਭਰੀ ਜੇਲ੍ਹ ਹੈ ਅਤੇ ਉਸ ਨੂੰ ਤੇ ਉਸ ਦੇ ਅਣਜੰਮੇ ਬੱਚੇ ਨੂੰ ਕੋਵਿਡ -19 ਤੋਂ ਬਚਾਉਣ ਲਈ, ਉਸ ਨੂੰ ਲਗਭਗ ਦੋ ਹਫ਼ਤਿਆਂ ਲਈ ਇਕੱਲੇ ਕੈਦ ਵਿੱਚ ਰੱਖਿਆ ਗਿਆ ਸੀ।[4] ਦਿ ਹਿੰਦੂ ਦੀ ਇੱਕ ਰਿਪੋਰਟ ਦੇ ਅਨੁਸਾਰ, "ਦਿੱਲੀ ਹਾਈ ਕੋਰਟ ਦੇ ਇੱਕ ਜੱਜ ਦੀ ਅਗਵਾਈ ਵਾਲੀ ਇੱਕ "ਉੱਚ ਸ਼ਕਤੀ ਕਮੇਟੀ" ਨੇ ਡੀ.ਜੀ. (ਜੇਲ੍ਹਾਂ) ਨੂੰ ਨਿਰਦੇਸ਼ ਦਿੱਤਾ ਕਿ ਜ਼ਰਗਰ ਨੂੰ ਲੋੜੀਂਦੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾਵੇ।" ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਸ ਨੂੰ ਉੱਤਰ ਪੂਰਬੀ ਦਿੱਲੀ ਦੰਗਿਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।[14]
ਸਫੂਰਾ ਜ਼ਰਗਰ ਦੀ ਗ੍ਰਿਫ਼ਤਾਰੀ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਕੈ ਅਣਪਛਾਤੇ ਲੋਕਾਂ ਨੇ ਜ਼ਰਗਰ ਦੇ ਨਾਂ ਹੇਠ ਕਈ ਵੀਡੀਓ ਤੋਂ ਅਣ-ਸੰਬੰਧਤ ਚਿੱਤਰਾਂ ਅਤੇ ਸਕ੍ਰੀਨ ਕੈਪਚਰਾਂ ਨੂੰ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ ਜੋ ਝੂਠੇ ਦਾਅਵੇ ਸਨ।[15] ਗ੍ਰਿਫ਼ਤਾਰੀ ਸਮੇਂ ਉਹ ਤਿੰਨ ਮਹੀਨਿਆਂ ਦੀ ਗਰਭਵਤੀ ਸੀ। ਸਭ ਤੋਂ ਵੱਧ ਫੈਲਾਈ ਗਈ ਅਫ਼ਵਾਹ ਵਿੱਚ ਉਸ ਦੀ ਗਰਭ ਅਵਸਥਾ ਨੂੰ ਨਿਸ਼ਾਨਾ ਬਣਾਇਆ ਗਿਆ। ਉਸ ਉੱਪਰ ਦੋਸ਼ ਲਾਇਆ ਗਿਆ ਕਿ ਉਹ ਸ਼ਾਹੀਨ ਬਾਗ ਵਿਖੇ ਹਿੰਦੂਆਂ ਦੁਆਰਾ ਗਰਭਵਤੀ ਸੀ। ਅਣਪਛਾਤੇ ਲੋਕਾਂ ਨੇ ਇੱਕ ਜੋੜੇ ਡਾ ਸੈਕਸ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਵੀਡੀਓ ਵਿੱਚ ਸਫੂਰਾ ਜ਼ਰਗਰ ਹੈ, ਪਰ ਤੱਥਾਂ ਦੀ ਜਾਂਚ ਕਰਨ ਵਾਲੀ ਵੈਬਸਾਈਟ ਆਲਟਨਿਊਜ਼.ਇਨ ਨੇ ਖੁਲਾਸਾ ਕੀਤਾ ਕਿ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਸਨ।[8] ਵੀਡੀਓ ਪਾਰਨਹੱਬ (Pornhub) ਤੋਂ ਲਿਆ ਗਿਆ ਸੀ ਅਤੇ ਵੀਡੀਓ ਵਿੱਚ ਔਰਤ ਦੀ ਸ਼ਨਾਖਤ ਪਾਰਨਹੱਬ ਮਾਡਲ ਸੇਲੇਨਾ ਬੈਂਕਸ ਵਜੋਂ ਕੀਤੀ ਗਈ ਸੀ।[16]
ਦੂਜੀ ਸੋਸ਼ਲ ਮੀਡੀਆ ਪੋਸਟਾਂ 'ਚ ਸਫੂਰਾ ਜ਼ਰਗਰ ਨੂੰ ਆਪਣੀ ਵਿਆਹੁਤਾ ਸਥਿਤੀ ਅਤੇ ਗਰਭ ਅਵਸਥਾ ਲਈ ਨਿਸ਼ਾਨਾ ਬਣਾਇਆ। ਵੱਡੀ ਗਿਣਤੀ ਵਿੱਚ ਵਿਅਕਤੀਆਂ ਨੇ ਦਾਅਵਾ ਕੀਤਾ ਕਿ ਉਹ ਅਣਵਿਆਹੀ ਹੈ ਅਤੇ ਜਦੋਂ ਉਹ ਤਿਹਾੜ ਜੇਲ੍ਹ ਵਿੱਚ ਬੰਦ ਸੀ ਤਾਂ ਉਸ ਨੂੰ ਬਿਨ ਵਿਆਹੀ ਗਰਭਵਤੀ ਦੱਸਿਆ ਗਿਆ ਸੀ।[8] ਦ ਕੁਇੰਟ ਤੱਥ ਨੇ ਸਾਰੇ ਦੋਸ਼ਾਂ ਦੀ ਜਾਂਚ ਕੀਤੀ, ਜਿਸ ਨਾਲ ਸਾਰੇ ਇਲਜ਼ਾਮ ਝੂਠੇ ਹੋਣ ਦਾ ਖੁਲਾਸਾ ਹੋਇਆ।[9] ਇਹ ਸੁਝਾਅ ਦਿੱਤਾ ਗਿਆ ਹੈ ਕਿ ਸਫੂਰਾ ਦੇ ਵਿਰੁੱਧ ਆਨਲਾਈਨ ਮੁਹਿੰਮਾਂ ਔਰਤ ਵਿਰੁੱਧ[14] ਅਤੇ ਇਸਲਾਮਫੋਬੀਆ ਸਨ।[17] 20 ਮਈ 2020 ਤੱਕ ਦਿੱਲੀ ਪੁਲਿਸ ਨੇ ਆਨਲਾਈਨ ਵਿਲਿਫਿਕੇਸ਼ਨ ਮੁਹਿੰਮਾਂ ਅਤੇ ਟਰਾਲਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਸੀ।[18]
ਜ਼ਰਗਰ ਨਾਲ ਮਈ 2018 ਵਿੱਚ ਇੰਟਰਵਿਊ ਕੀਤਾ ਗਿਆ ਸੀ। ਉਸ ਨੇ ਖਾਸ ਕਸ਼ਮੀਰੀ ਵਿਸ਼ੇਸ਼ਤਾਵਾਂ ਦੀ ਘਾਟ ਜਾਂ ਕਸ਼ਮੀਰੀ ਲਹਿਜ਼ੇ ਦੀ ਘਾਟ ਬਾਰੇ ਦੱਸਿਆ ਸੀ ਕਿਉਂਕਿ ਉਸ ਨੇ ਜ਼ਿਆਦਾਤਰ ਸਮਾਂ ਦਿੱਲੀ ਵਿੱਚ ਬਿਤਾਇਆ ਸੀ। ਇੱਥੋਂ ਤੱਕ ਕਿ ਉਸ ਦਾ ਬਚਪਨ ਵੀ ਦਿੱਲੀ ਵਿੱਚ ਹੀ ਗੁਜ਼ਰਿਆ ਸੀ। ਉਹ ਹਿੰਦੀ ਬੋਲਣ ਵਿੱਚ ਆਰਾਮਦਾਇਕ ਸੀ। ਉਸ ਨੇ ਕਿਹਾ ਕਿ ਉਸ ਨੇ ਆਮ ਤੌਰ 'ਤੇ ਇਹ ਜ਼ਾਹਰ ਨਹੀਂ ਕੀਤਾ ਕਿ ਉਹ ਕਸ਼ਮੀਰੀ ਹੈ ਕਿਉਂਕਿ "ਜਦੋਂ ਮੈਂ ਮੇਰੀ ਕਸ਼ਮੀਰੀ ਪਛਾਣ ਬਾਰੇ ਗੱਲ ਕਰਦੀ ਹਾਂ ਤਾਂ ਲੋਕ ਮੈਨੂੰ ਜੱਜ ਕਰਦੇ ਹਨ ਜਾਂ ਮੈਨੂੰ ਵੱਖਰੇ lਢੰਗ ਨਾਲ ਵੇਖਦੇ ਹਨ।"[6]
6 ਅਕਤੂਬਰ 2018 ਨੂੰ,[19] ਸਫੂਰਾ ਜਰਗਰ ਨੇ ਕਿਸ਼ਤਵਾੜ ਵਿੱਚ ਸਬੂਰ ਅਹਿਮਦ ਸਿਰਵਾਲ ਨਾਲ ਵਿਆਹ ਕਰਵਾਇਆ। ਇਹ ਇੱਕ ਪ੍ਰਬੰਧਕ ਵਿਆਹ ਸੀ। ਜਦੋਂ ਮਈ 2018 ਵਿੱਚ ਉਸ ਦੀ ਇੰਟਰਵਿਊ ਲਈ ਗਈ ਸੀ, ਉਸ ਨੇ ਕਿਹਾ ਕਿ ਉਸ ਨੇ ਸਤੰਬਰ ਵਿੱਚ ਵਿਆਹ ਕਰਵਾਉਣ ਦੀ ਯੋਜਨਾ ਬਣਾਈ ਸੀ।[6]