ਸਬ ਰੰਗ ਸੁਸਾਇਟੀ ਪਾਕਿਸਤਾਨੀ ਟਰਾਂਸਜੈਂਡਰ ਭਾਈਚਾਰੇ ਦੀ ਵਕਾਲਤ, ਜਾਗਰੂਕਤਾ ਅਤੇ ਰੁਜ਼ਗਾਰ ਲਈ ਕੰਮ ਕਰ ਰਹੀ ਇੱਕ ਗੈਰ-ਮੁਨਾਫ਼ਾ ਸੰਸਥਾ ਹੈ।[1] ਸੰਸਥਾ ਆਰਥਿਕ ਪ੍ਰੋਜੈਕਟ 'ਤਰਾਵਾਹ' ਰਾਹੀਂ ਟਰਾਂਸ-ਲੀਡ ਸੈਲੂਨ ਖੋਲ੍ਹ ਰਹੀ ਹੈ।[1] ਟਰਾਵਾਹ ਟਰਾਂਸ-ਕਮਿਊਨਿਟੀ ਦੇ ਅੰਦਰ ਇੱਕ ਕੋਡ ਸ਼ਬਦ ਹੈ, ਜਿਸਦਾ ਅਰਥ ਹੈ ਮੇਕਅੱਪ। ਇਸ ਪ੍ਰੋਜੈਕਟ ਦੇ ਤਹਿਤ ਉਨ੍ਹਾਂ ਨੇ ਕਰਾਚੀ ਵਿੱਚ ਇੱਕ ਸੈਲੂਨ ਲਾਂਚ ਕੀਤਾ ਹੈ।[2] ਸੈਲੂਨ ਵਿੱਚ ਟਰਾਂਸਜੈਂਡਰ ਅਤੇ ਗੈਰ-ਟਰਾਂਸਜੈਂਡਰ ਦੋਵੇਂ ਕਰਮਚਾਰੀ ਹਨ। ਇਹ ਸੰਗਠਨ ਪਾਕਿਸਤਾਨ ਵਿੱਚ ਅੰਤਰਰਾਸ਼ਟਰੀ ਘੱਟ ਗਿਣਤੀ ਉਤਸਵ ਦੇ ਆਯੋਜਨ ਲਈ ਇੱਕ ਸਥਾਨਕ ਭਾਈਵਾਲ ਵਜੋਂ ਵੀ ਸਹਿਯੋਗ ਕਰਦਾ ਹੈ।[3]