ਸਯਦ ਮੁਸ਼ਤਾਕ ਅਲੀ ਟਰਾਫੀ[1] ਭਾਰਤ ਦੀ ਇੱਕ ਘਰੇਲੂ ਟਵੰਟੀ-20 ਕ੍ਰਿਕਟ ਚੈਂਪੀਅਨਸ਼ਿਪ ਹੈ, ਜਿਸ ਦਾ ਆਯੋਜਨ ਰਣਜੀ ਟਰਾਫੀ ਦੀਆਂ ਟੀਮਾਂ ਦੇ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੁਆਰਾ ਕੀਤਾ ਜਾਂਦਾ ਹੈ। 2008-09 ਦਾ ਸੀਜ਼ਨ ਇਸ ਟਰਾਫੀ ਦਾ ਉਦਘਾਟਨੀ ਸੀਜ਼ਨ ਸੀ। ਇਸ ਦਾ ਨਾਮ ਮਸ਼ਹੂਰ ਭਾਰਤੀ ਕ੍ਰਿਕਟਰ ਸਯਦ ਮੁਸ਼ਤਾਕ ਅਲੀ ਦੇ ਨਾਮ 'ਤੇ ਰੱਖਿਆ ਗਿਆ ਹੈ। ਜੂਨ 2016 ਵਿੱਚ, ਬੀਸੀਸੀਆਈ ਨੇ ਐਲਾਨ ਕੀਤਾ ਕਿ ਚੈਂਪੀਅਨਸ਼ਿਪ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ ਇਸਦੀ ਥਾਂ ਤੇ ਇੱਕ ਜ਼ੋਨ ਅਧਾਰਤ ਟੂਰਨਾਮੈਂਟ ਕਰਵਾਇਆ ਜਾਇਆ ਕਰੇਗਾ।[2] ਅਗਲੇ ਸੀਜ਼ਨ ਵਿੱਚ ਬੀਸੀਸੀਆਈ ਨੇ ਸਾਰੀਆਂ ਡੋਮੇਟਿਕ ਟੀਮਾਂ ਨੂੰ ਇਸ ਵਿੱਚ ਸ਼ਾਮਿਲ ਕਰ ਲਿਆ ਸੀ।
ਬੀਸੀਸੀਆਈ ਨੇ 2006-07 ਦੇ ਸੀਜ਼ਨ ਵਿੱਚ ਆਪਣਾ ਰਾਜ ਢਾਂਚਾ ਤਿਆਰ ਕੀਤਾ ਸੀ ਜਿਸ ਵਿੱਚ 27 ਰਣਜੀ ਟੀਮਾਂ ਨੂੰ ਪੰਜ ਜ਼ੋਨਾਂ ਵਿੱਚ ਵੰਡਿਆ ਗਿਆ ਸੀ, ਜਿਸਦਾ ਨਾਂ ਉਨ੍ਹਾਂ ਨੇ ਅੰਤਰਰਾਜੀ ਟੀ -20 ਚੈਂਪੀਅਨਸ਼ਿਪ ਰੱਖਿਆ ਸੀ ਪਰ ਮਗਰੋਂ ਇਸਨੂੰ ਸਯਦ ਮੁਸ਼ਤਾਕ ਅਲੀ ਟਰਾਫੀ ਦੇ ਨਾਮ ਨਾਲ ਦੁਬਾਰਾ ਸ਼ੁਰੂ ਕੀਤਾ ਗਿਆ। ਹਰੇਕ ਜ਼ੋਨ ਦੇ ਜੇਤੂ ਅਤੇ ਉਪ ਜੇਤੂ ਨਾੱਕਆਊਟ ਪੜਾਅ ਲਈ ਕੁਆਲੀਫਾਈ ਕਰਦੇ ਹਨ। 2012-13 ਦੇ ਸੀਜ਼ਨ ਵਿੱਚ ਨਾੱਕਆਊਟ ਪੜਾਅ ਨੂੰ ਇੱਕ ਸੂਪਰ ਲੀਗ ਵਿੱਚ ਤਬਦੀਲ ਕੀਤਾ ਗਿਆ ਸੀ ਜਿੱਥੇ ਜ਼ੋਨਲ ਜੇਤੂ ਅਤੇ ਉਪ ਜੇਤੂਆਂ ਨੂੰ 2 ਸਮੂਹਾਂ ਵਿੱਚ ਵੰਡ ਦਿੱਤਾ ਗਿਆ ਅਤੇ ਹਰੇਕ ਸਮੂਹ ਦੇ ਜੇਤੂ ਨੇ ਫਾਈਨਲ ਖੇਡਿਆ। 2015-16 ਦੇ ਸੀਜ਼ਨ ਵਿੱਚ ਟੀਮਾਂ ਨੇ ਜ਼ੋਨਲ ਅਧਾਰ 'ਤੇ ਮੁਕਾਬਲੇ ਨਹੀਂ ਖੇਡੇ, ਅਤੇ ਪਿਛਲੇ ਸੀਜ਼ਨਾਂ ਦੇ ਉਲਟ ਉਨ੍ਹਾਂ ਨੂੰ 4 ਸਮੂਹਾਂ ਵਿੱਚ ਵੰਡਿਆ ਗਿਆ। 2016-17 ਦੇ ਸੀਜ਼ਨ ਵਿੱਚ ਸੰਯੁਕਤ ਜੋਨਲ ਟੀਮਾਂ ਨੇ ਜ਼ੋਨਲ ਜੇਤੂਆਂ ਦੀ ਬਜਾਏ ਸੁਪਰ ਲੀਗ ਖੇਡੀ।
9 ਨਵੀਂਆਂ ਟੀਮਾਂ ਨੂੰ 2018-19 ਦੇ ਸੀਜ਼ਨ ਵਿੱਚ ਘਰੇਲੂ ਢਾਂਚੇ ਵਿੱਚ ਸ਼ਾਮਲ ਕਰਨ ਤੋਂ ਬਾਅਦ ਜ਼ੋਨਲ ਪ੍ਰਣਾਲੀ ਖਤਮ ਕਰ ਦਿੱਤੀ ਗਈ ਅਤੇ ਟੀਮਾਂ ਨੂੰ 5 ਗਰੁੱਪਾਂ ਵਿੱਚ ਵੰਡ ਦਿੱਤਾ ਗਿਆ, ਜਿਸ ਵਿੱਚ ਗਰੁੱਪ ਜੇਤੂ ਅਤੇ ਉਪ-ਜੇਤੂ ਸੂਪਰ ਲੀਗ ਲਈ ਕੁਆਲੀਫਾਈ ਹੋਣਗੇ। 10 ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ ਅਤੇ ਸੁਪਰ ਲੀਗ ਗਰੁੱਪ ਜੇਤੂਆਂ ਨੇ ਫਾਈਨਲ ਖੇਡਿਆ।
ਇਸ ਪ੍ਰਤਿਯੋਗਿਤਾ ਵਿੱਚ ਭਾਰਤ ਦੀਆਂ ਸਾਰੀਆਂ 37 ਘਰੇਲੂ ਟੀਮਾਂ ਸ਼ਾਮਲ ਹਨ।
ਟੂਰਨਾਮੈਂਟ ਕ੍ਰਿਕਟ ਟੀਮ
[ਸੋਧੋ]
ਸਭ ਤੋਂ ਵੱਧ ਟੀਮ ਸਕੋਰ
[ਸੋਧੋ]