ਸਰਫਰਾਜ਼ ਮਨਜ਼ੂਰ سرفراز منظور | |
---|---|
ਜਨਮ | ਲਾਇਲਪੁਰ, ਪੰਜਾਬ, ਪਾਕਿਸਤਾਨ | 9 ਜੂਨ 1971
ਕਿੱਤਾ | ਪੱਤਰਕਾਰ,ਪ੍ਰਸਾਰਕ, ਅਤੇਪਟਕਥਾ ਲੇਖਕ |
ਰਾਸ਼ਟਰੀਅਤਾ | ਬ੍ਰਿਟਿਸ਼ |
ਜੀਵਨ ਸਾਥੀ | ਬ੍ਰਿਜੇਟ ਮੰਜ਼ੂਰ |
ਸਰਫਰਾਜ਼ ਮੰਜ਼ੂਰ ( ਜਨਮ 9 ਜੂਨ 1971) ਇੱਕ ਬ੍ਰਿਟਿਸ਼ ਪੱਤਰਕਾਰ, ਦਸਤਾਵੇਜ਼ੀਆਂ ਦਾ ਨਿਰਮਾਤਾ, ਪ੍ਰਸਾਰਕ, ਅਤੇ ਪਾਕਿਸਤਾਨੀ ਮੂਲ ਦਾ ਪਟਕਥਾ ਲੇਖਕ ਹੈ। ਉਹ ਗਾਰਡੀਅਨ ਲਈ ਬਾਕਾਇਦਾ ਯੋਗਦਾਨ ਕਰਨਵਾਲਾ, ਬੀਬੀਸੀ ਰੇਡੀਓ 4 'ਤੇ ਦਸਤਾਵੇਜ਼ੀ ਫਿਲਮਾਂ ਦਾ ਪੇਸ਼ਕਾਰ ਅਤੇ ਸਭਿਆਚਾਰਕ ਟਿੱਪਣੀਕਾਰ ਹੈ ਜੋ ਨਿਊਜ਼ਨਾਈਟ ਰਿਵਿਊ ਅਤੇ ਸ਼ਨੀਵਾਰ ਰਿਵਿਊ ਵਰਗੇ ਪ੍ਰੋਗਰਾਮਾਂ 'ਤੇ ਦਿਖਾਈ ਦਿੰਦਾ ਹੈ। ਉਸਦੀ ਪਹਿਲੀ ਕਿਤਾਬ, ਬਰੀ ਪਾਰਕ ਤੋਂ ਗ੍ਰੀਟਿੰਗਜ਼ 2007 ਵਿੱਚ ਪ੍ਰਕਾਸ਼ਿਤ ਹੋਈ ਸੀ।
ਮੰਜ਼ੂਰ ਦਾ ਜਨਮ-ਅਸਥਾਨ ਲਾਇਲਪੁਰ (ਹੁਣ ਫੈਸਲਾਬਾਦ ), ਪੰਜਾਬ ਸੂਬੇ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਪਾਕਿਸਤਾਨ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਉਹ ਮਈ 1974 ਵਿੱਚ ਆਪਣੀ ਮਾਂ, ਵੱਡੇ ਭਰਾ ਅਤੇ ਭੈਣ ਸਹਿਤ ਆਪਣੇ ਪਿਤਾ ਮੁਹੰਮਦ ਮੰਜ਼ੂਰ ਨਾਲ਼ ਬਰਤਾਨੀਆ ਚਲਾ ਗਿਆ। ਉਸਦਾ ਪਿਤਾ ਕੰਮ ਲੱਭਣ ਲਈ 1963 ਵਿੱਚ ਪਾਕਿਸਤਾਨ ਛੱਡ ਗਿਆ ਸੀ। [1] ਮੰਜ਼ੂਰ ਨੇ ਲੂਟਨ ਦੇ ਬਰੀ ਪਾਰਕ ਜ਼ਿਲ੍ਹੇ ਵਿੱਚ ਮੇਡਨਹਾਲ ਇਨਫੈਂਟਸ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਈ ਕੀਤੀ। 1979 ਦੀ ਪਤਝੜ ਵਿੱਚ, ਮੰਜ਼ੂਰ ਦਾ ਪਰਿਵਾਰ ਮਾਰਸ਼ ਫਾਰਮ ਅਸਟੇਟ ਵਿੱਚ ਚਲਾ ਗਿਆ ਅਤੇ ਉਹ ਵੌਲਡਜ਼ ਪ੍ਰਾਇਮਰੀ ਸਕੂਲ [2] ਵਿੱਚ ਪੜ੍ਹਿਆ ਅਤੇ 1982 ਦੀ ਪਤਝੜ ਵਿੱਚ ਲੀਅ ਮਨੋਰ ਹਾਈ ਸਕੂਲ ਵਿੱਚ ਪੜ੍ਹਾਈ ਸ਼ੁਰੂ ਕੀਤੀ। ਲੂਟਨ ਸਿਕਸਥ ਫਾਰਮ ਕਾਲਜ ਵਿੱਚ ਏ ਲੈਵਲ ਪੂਰਾ ਕਰਨ ਤੋਂ ਬਾਅਦ, ਮੰਜ਼ੂਰ ਨੇ ਮਾਨਚੈਸਟਰ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਅਤੇ ਰਾਜਨੀਤੀ ਦਾ ਅਧਿਐਨ ਕਰਨ ਲਈ ਲੂਟਨ ਛੱਡ ਦਿੱਤਾ। 1995 ਵਿੱਚ ਮੰਜ਼ੂਰ ਦੇ 24 ਸਾਲ ਦਾ ਹੋਣ ਤੋਂ ਤਿੰਨ ਦਿਨ ਪਹਿਲਾਂ ਉਸਦੇ ਪਿਤਾ ਦੀ ਮੌਤ ਹੋ ਗਈ ਸੀ। [3]
ਮੰਜ਼ੂਰ ਨੇ ਸਾਹਿਤਕ ਤਿਮਾਹੀ ਗ੍ਰਾਂਟਾ, ਅੰਕ 112 [4] ਵਿੱਚ ਇੱਕ ਲੇਖ ਗੋਰੀਆਂ ਕੁੜੀਆਂ ਦਾ ਯੋਗਦਾਨ ਪਾਇਆ।
2010 ਵਿੱਚ, ਮੰਜ਼ੂਰ ਨੇ ਇੱਕ ਭਾਸ਼ਣ ਅਤੇ ਭਾਸ਼ਾ ਦੀ ਥੈਰੇਪਿਸਟ, ਬ੍ਰਿਜੇਟ ਨਾਲ ਵਿਆਹ ਕਰਵਾਇਆ।[5] ਇਸ ਵਿਆਹ ਨੂੰ ਸ਼ੁਰੂ ਵਿੱਚ ਉਸਦੀ ਮਾਂ ਅਤੇ ਭੈਣ-ਭਰਾਵਾਂ ਨੇ ਮਨਜ਼ੂਰ ਨਾ ਕੀਤਾ ਕਿਉਂਕਿ ਉਹ ਇੱਕ ਗੈਰ-ਮੁਸਲਿਮ ਗੋਰੀ ਔਰਤ ਸੀ। [6] ਜੋੜੇ ਦੇ ਦੋ ਬੱਚੇ ਹਨ। [7]