ਸਰਵੋਦਿਆ (ਦੇਵਨਾਗਰੀ: सर्वोदय, ਗੁਜਰਾਤੀ: સર્વોદય) ਦਾ ਭਾਵ ਹੈ 'ਸਰਬੱਤ ਦਾ ਭਲਾ' ਜਾਂ 'ਸਰਬੱਤ ਦੀ ਤਰੱਕੀ'। ਅੰਗਰੇਜ਼ ਲਿਖਾਰੀ ਜਾਨ ਰਸਕਿਨ ਦੀ ਕਿਤਾਬ, ਅਨਟੂ ਦਿਸ ਲਾਸਟ (Unto This Last) ਦਾ ਗਾਂਧੀ ਜੀ ਨੇ ਗੁਜਰਾਤੀ ਵਿੱਚ ਅਨੁਵਾਦ ਸਰਵੋਦਿਆ ਦੇ ਨਾਮ ਨਾਲ ਕੀਤਾ ਸੀ। ਇਹ ਭਾਰਤੀ ਸਭਿਆਚਾਰ ਦਾ ਪੁਰਾਣਾ ਆਦਰਸ਼ ਹੈ। ਸਾਡੇ ਰਿਸ਼ੀਆਂ ਨੇ ਗਾਇਆ ਹੈ - ਸਰਵੇਪਿ ਸੁਖਿਨ: ਸੰਤੁ। ਸਰਵੋਦਿਆ ਸ਼ਬਦ ਵੀ ਨਵਾਂ ਨਹੀਂ ਹੈ। ਜੈਨ ਮੁਨੀ ਸਮੰਤਭਦਰ ਕਹਿੰਦੇ ਹਨ - ਸਰਵਾਪਦਾਮੰਤਕਰਂ ਨਿਰੰਤਂ ਸਰਵੋਦਇਂ ਤੀਰਥਮਿਦਂ ਤਵੈਵ। ਸਰਵ ਖਲਵਿਦਂ ਬ੍ਰਹਮਾ, ਵਸੁਧੈਵ ਕੁਟੁੰਬਕਂ, ਅਥਵਾ ਸੋऽਹੰ ਅਤੇ ਤੱਤਵਮਸਿ ਦੇ ਸਾਡੇ ਪੁਰਾਤਨ ਆਦਰਸ਼ਾਂ ਵਿੱਚ ਸਰਵੋਦਿਆ ਦੇ ਸਿੱਧਾਂਤ ਅੰਤਰਨਿਹਿਤ ਹਨ। ਗਾਂਧੀ ਜੀ ਨੇ ਇਸ ਪਦ ਦੀ ਵਰਤੋਂ ਆਪਣੇ ਰਾਜਨੀਤਕ ਆਦਰਸ਼ ਲਈ ਕੀਤੀ।[1] ਇਹ ਉਨ੍ਹਾਂ ਦੀ ਕਲਪਨਾ ਦਾ ਸਮਾਜ ਸੀ, ਜਿਸਦੇ ਕੇਂਦਰ ਵਿੱਚ ਭਾਰਤੀ ਗਰਾਮ ਵਿਵਸਥਾ ਸੀ। ਬਾਅਦ ਵਿੱਚ ਸਰਵੋਦਿਆ ਦੇ ਵਿਵਹਾਰਕ ਸਰੂਪ ਨੂੰ ਅਸੀਂ ਬਹੁਤ ਹਦ ਤੱਕ ਅਹਿੰਸਾਮਈ ਸੰਘਰਸ਼ ਦੇ ਸੰਗਰਾਮੀ ਵਿਨੋਬਾ ਭਾਵੇ ਦੇ ਭੂਦਾਨ ਅੰਦੋਲਨ ਵਿੱਚ ਵੇਖ ਸਕਦੇ ਹਾਂ।