ਸੰਪਾਦਕ | ਰੋਹਨ ਕਮੀਚੈਰਿਲ |
---|---|
ਆਵਿਰਤੀ | ਮਾਸਕ |
ਸੰਸਥਾਪਕ | Alane Salierno Mason, Founder and President Dedi Felman, Co-Founder Samantha Schnee, Founding Editor |
ਸਥਾਪਨਾ | 2003 |
ਪਹਿਲਾ ਅੰਕ | ਜੁਲਾਈ–ਅਗਸਤ 2003 |
ਭਾਸ਼ਾ | ਅੰਗਰੇਜ਼ੀ |
ਵੈੱਬਸਾਈਟ | wordswithoutborders |
ISSN | 19361459 |
ਸਰਹੱਦਾਂ ਦੇ ਬਗੈਰ ਸ਼ਬਦ (Words Without Borders) (WWB) ਇੱਕ ਗਲੋਬਲ ਸਾਹਿਤਕ ਮੈਗਜ਼ੀਨ ਹੈ ਜੋ ਸੰਸਾਰ ਦੇ ਬਿਹਤਰੀਨ ਸਾਹਿਤ ਅਤੇ ਲੇਖਕਾਂ ਨੂੰ ਅੰਗਰੇਜ਼ੀ ਜਾਣਨ ਵਾਲੇ ਪਾਠਕਾਂ ਤੱਕ ਪਹੁੰਚਾਉਣ ਵਾਸਤੇ ਅਤੇ ਅਨੁਵਾਦ, ਪ੍ਰਕਾਸ਼ਨ ਦੁਆਰਾ ਅੰਤਰਰਾਸ਼ਟਰੀ ਆਦਾਨ ਪ੍ਰਦਾਨ ਲਈ ਕਢਿਆ ਗਿਆ ਹੈ।
ਸਰਹੱਦਾਂ ਦੇ ਬਗੈਰ ਸ਼ਬਦ ਬਹੁਤ ਵਧੀਆ ਸਮਕਾਲੀ ਇੰਟਰਨੈਸ਼ਨਲ ਸਾਹਿਤ ਦੇ ਅਨੁਵਾਦ, ਪ੍ਰਕਾਸ਼ਨ, ਅਤੇ ਵਧਾਵੇ ਦੁਆਰਾ ਸਭਿਆਚਾਰਕ ਸਮਝ ਨੂੰ ਵਧਾਵਾ ਦਿੰਦਾ ਹੈ। ਇਹ ਅਨੁਵਾਦ ਰੂਪ ਵਿੱਚ ਸਾਹਿਤ ਦੀ ਇੱਕ ਮਹੀਨਾਵਾਰ ਮੈਗਜ਼ੀਨ ਪ੍ਰਕਾਸ਼ਿਤ ਕਰਦਾ ਹੈ ਅਤੇ ਜਨਤਾ ਨੂੰ ਵਿਦੇਸ਼ੀ ਲੇਖਕਾਂ ਨਾਲ ਜੋੜਨ ਵਾਸਤੇ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕਰਦਾ ਹੈ; ਇਹ ਹਾਈ ਸਕੂਲ ਅਤੇ ਕਾਲਜ ਅਧਿਆਪਕਾਂ ਲਈ ਸਮੱਗਰੀ ਵੀ ਤਿਆਰ ਕਰਦਾ ਹੈ ਅਤੇ ਸਮਕਾਲੀ ਗਲੋਬਲ ਲੇਖਣੀ ਦਾ ਇੱਕ ਆਨਲਾਈਨ ਸਰੋਤ ਕੇਂਦਰ ਪ੍ਰਦਾਨ ਕਰਦਾ ਹੈ।[1] ਇਸਨੂੰ ਹੋਰਨਾਂ ਦੇ ਇਲਾਵਾ ਕਲਾ ਲਈ ਕੌਮੀ ਬੰਦੋਬਸਤੀ, ਕਲਾ ਬਾਰੇ ਨਿਊ ਯਾਰਕ ਰਾਜ ਪ੍ਰੀਸ਼ਦ ਅਤੇ ਲਾਨਾਨ ਫਾਊਡੇਸ਼ਨ ਵਲੋਂ ਮਦਦ ਮਿਲਦੀ ਹੈ। ਇਹ ਏਲੀਓ ਵਿਟੋਰੀਨੀ ਦੇ ਅਨੁਵਾਦਕ ਏਲੇਨ ਸੈਲੀਏਰਨੋ ਮੇਸਨ ਦੁਆਰਾ 1999 ਵਿੱਚ ਸਥਾਪਤ ਕੀਤਾ ਗਿਆ ਸੀ।[2][3] ਅਤੇ 2003 ਵਿੱਚ ਪ੍ਰਕਾਸ਼ਨ ਸ਼ੁਰੂ ਕੀਤਾ ਗਿਆ ਸੀ।