ਨਿੱਜੀ ਜਾਣਕਾਰੀ | |
---|---|
ਜਨਮ | ਸੋਨੀਪਤ ਜ਼ਿਲ੍ਹਾ, ਹਰਿਆਣਾ, ਭਾਰਤ | 16 ਅਪ੍ਰੈਲ 1995
ਭਾਰ | 59 kg (130 lb) |
Spouse(s) | ਰਾਹੁਲ ਮਾਨ |
ਖੇਡ | |
ਦੇਸ਼ | ਭਾਰਤ |
ਖੇਡ | ਫ੍ਰੀਸਟਾਈਲ ਕੁਸ਼ਤੀ |
ਇਵੈਂਟ | 59 kg |
ਸਾਥੀ | Rahul Mann |
ਪ੍ਰਾਪਤੀਆਂ ਅਤੇ ਖ਼ਿਤਾਬ | |
ਸਰਵਉੱਚ ਵਿਸ਼ਵ ਦਰਜਾਬੰਦੀ | 1 |
ਸਰਿਤਾ ਮੋਰ (ਅੰਗ੍ਰੇਜ਼ੀ ਵਿੱਚ ਨਾਮ: Sarita Mor) ਇੱਕ ਭਾਰਤੀ ਫ੍ਰੀਸਟਾਈਲ ਪਹਿਲਵਾਨ ਹੈ।
ਉਸਨੇ 2017 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ 58 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ[1] ਅਤੇ 59 ਕਿਲੋ ਭਾਰ ਵਰਗ ਵਿੱਚ 2020 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ।[2][3]
2021 ਵਿੱਚ, ਉਸਨੇ ਰੋਮ, ਇਟਲੀ ਵਿੱਚ ਆਯੋਜਿਤ ਮੈਟਿਓ ਪੇਲੀਕੋਨ ਰੈਂਕਿੰਗ ਸੀਰੀਜ਼ 2021 ਵਿੱਚ 57 ਕਿਲੋਗ੍ਰਾਮ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ।[4] ਉਸਨੇ ਓਸਲੋ, ਨਾਰਵੇ ਵਿੱਚ ਆਯੋਜਿਤ 2021 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ।[5][6] ਉਸਨੇ ਬੇਲਗ੍ਰੇਡ, ਸਰਬੀਆ ਵਿੱਚ ਆਯੋਜਿਤ 2022 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ 57 ਕਿਲੋਗ੍ਰਾਮ ਈਵੈਂਟ ਵਿੱਚ ਮੁਕਾਬਲਾ ਕੀਤਾ।[7]
ਸਰਿਤਾ ਮੋਰ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਸਨੇ 12 ਸਾਲ ਦੀ ਉਮਰ ਵਿੱਚ ਆਪਣੇ ਸਕੂਲ ਵਿੱਚ ਕਬੱਡੀ ਅਤੇ ਕੁਸ਼ਤੀ ਖੇਡਣਾ ਸ਼ੁਰੂ ਕਰ ਦਿੱਤਾ ਸੀ[8] ਉਹ ਭਾਰਤੀ ਰੇਲਵੇ ਨਾਲ ਕੰਮ ਕਰਦੀ ਹੈ।
{{cite web}}
: CS1 maint: url-status (link)