ਸਰੋਜਾ ਵੈਦਿਆਨਾਥਨ (ਜਨਮ 19 ਸਤੰਬਰ 1937) ਇੱਕ ਕੋਰੀਓਗ੍ਰਾਫ਼ਰ, ਗੁਰੂ ਅਤੇ ਭਰਤਨਾਟਿਅਮ ਦੀ ਪ੍ਰਮੁੱਖ ਵਿਸਥਾਰਕ ਹੈ।[1] ਉਸ ਨੂੰ 2002 ਵਿੱਚ ਪਦਮ ਸ਼੍ਰੀ ਅਤੇ ਭਾਰਤ ਸਰਕਾਰ ਨੇ 2013 ਵਿੱਚ ਪਦਮ ਭੂਸ਼ਣ ਨਾਲ ਨਿਵਾਜਿਆ ਸੀ।[2]
ਸਰੋਜਾ ਦਾ ਜਨਮ 1937 ਵਿੱਚ ਬੇਲਾਰੀ, ਕਰਨਾਟਕ ਵਿੱਚ ਹੋਇਆ ਸੀ। ਉਸ ਨੇ ਆਪਣੀ ਸ਼ੁਰੂਆਤੀ ਸਿਖਲਾਈ ਭਰਤਨਾਟਿਅਮ ਵਿੱਚ ਚੇਨਈ ਦੇ ਸਰਸਵਤੀ ਗਣ ਨੀਲਾਯਮ ਤੋਂ ਲਈ ਅਤੇ ਬਾਅਦ ਵਿੱਚ ਤੰਜਾਵਰ ਦੇ ਗੁਰੂ ਕੱਤੂਮਨਾਰ ਮੁਥੁਕੁਮਰਨ ਪਿਲਾਈ ਅਧੀਨ ਸਿਖਲਾਈ ਹਾਸਿਲ ਕੀਤੀ ਸੀ। ਉਸ ਨੇ ਕਾਰਨਾਟਿਕ ਸੰਗੀਤ 'ਤੇ ਮਦਰਾਸ ਯੂਨੀਵਰਸਿਟੀ ਵਿੱਚ ਪ੍ਰੋ.ਪੀ.ਸੰਬਾਮੂਰਤੀ ਅਧੀਨ ਅਧਿਐਨ ਕੀਤਾ ਹੈ ਅਤੇ ਉਸਨੂੰ ਇੰਦਰਾ ਕਲਾ ਸੰਗੀਤ ਵਿਸ਼ਵਿਦਿਆਲਆ, ਖਹਿਰਗੜ੍ਹ ਤੋਂ ਡੀ.ਲਿਟ ਦੀ ਡਿਗਰੀ ਵੀ ਮਿਲੀ ਹੈ।[3]
ਸਰੋਜਾ ਨੇ ਜਨਤਕ ਥਾਵਾਂ 'ਤੇ ਪੇਸ਼ਕਾਰੀ ਕਰਨ 'ਤੇ ਰੂੜ੍ਹੀਵਾਦੀ ਅਤੇ ਪ੍ਰਤੀਕੂਲ ਪ੍ਰਤੀਕਰਮਾਂ ਅਤੇ ਆਪਣੇ ਵਿਆਹ ਤੋਂ ਬਾਅਦ ਨ੍ਰਿਤ ਛੱਡ ਦਿੱਤਾ ਅਤੇ ਬੱਚਿਆਂ ਨੂੰ ਘਰ ਵਿੱਚ ਨਾਚ ਸਿਖਾਉਣ ਲੱਗੀ। 1972 ਵਿੱਚ ਆਪਣੇ ਪਤੀ ਦੀ ਦਿੱਲੀ ਤਬਦੀਲੀ ਹੋਣ ਤੋਂ ਬਾਅਦ ਉਸਨੇ 1974 ਵਿੱਚ ਉਥੇ ਗਣੇਸਾ ਨਾਟਯਾਲਿਆ ਦੀ ਸਥਾਪਨਾ ਕੀਤੀ। ਉਸ ਨੂੰ ਬੁੱਧੀਪੂਰਵਕ ਸ਼ੁੱਭਚਿੰਤਕਾਂ ਅਤੇ ਪ੍ਰਾਯੋਜਕਾਂ ਤੋਂ ਸਹਿਯੋਗ ਮਿਲਿਆ ਅਤੇ ਨਾਟਯਾਲਿਆ ਦੀ ਇਮਾਰਤ 1988 ਵਿੱਚ ਕੁਤੁਬ ਸੰਸਥਾਗਤ ਖੇਤਰ ਵਿੱਚ ਸਥਾਪਿਤ ਕੀਤੀ ਗਈ। ਡਾਂਸ ਤੋਂ ਇਲਾਵਾ ਗਣੇਸਾ ਨਾਟਯਾਲਿਆ ਵਿੱਚ ਵਿਦਿਆਰਥੀਆਂ ਨੂੰ ਤਾਮਿਲ, ਹਿੰਦੀ ਅਤੇ ਕਾਰਨਾਟਿਕ ਵੋਕਲ ਸੰਗੀਤ ਵੀ ਸਿਖਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਭਰਤਨਾਟਿਅਮ ਦੀ ਸੰਪੂਰਨ ਸਮਝ ਦਿੱਤੀ ਜਾ ਸਕੇ।[4]
ਸਰੋਜਾ ਇੱਕ ਪ੍ਰਮੁੱਖ ਕੋਰੀਓਗ੍ਰਾਫਰ ਹੈ[4] ਉਸ ਨੇ 2002 ਵਿੱਚ ਦੱਖਣੀ ਪੂਰਬੀ ਏਸ਼ੀਆ ਦਾ ਸੱਭਿਆਚਾਰਕ ਦੌਰਾ ਕੀਤਾ ਸੀ ਅਤੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ 2002 ਵਿੱਚ ਏਸੀਅਨ ਸੰਮੇਲਨ ਵਿੱਚ ਮੁਲਾਕਾਤ ਕੀਤੀ ਸੀ।[1] ਉਸਨੇ ਸੁਬਰਾਮਣੀਆ ਭਾਰਤੀ ਗੀਤਾਂ ਅਤੇ ਕਵਿਤਾਵਾਂ ਨੂੰ ਵੀ ਪੇਸ਼ ਕੀਤਾ ਹੈ ਅਤੇ ਉਸ ਦੀਆਂ ਕੁਝ ਰਚਨਾਵਾਂ ਵੀ ਨੱਚਣ ਲਈ ਤਿਆਰ ਕੀਤੀਆਂ ਗਈਆਂ ਹਨ।[5]
ਸਰੋਜਾ ਵਿਦਿਆਨਾਥਨ ਨੇ ਭਰਤਨਾਟਿਅਮ ਅਤੇ ਕਾਰਨਾਟਿਕ ਸੰਗੀਤ 'ਤੇ ਕਈ ਕਿਤਾਬਾਂ ਲਿਖੀਆਂ ਹਨ ਜਿਸ ਵਿੱਚ ਦ ਕਲਾਸੀਕਲ ਡਾਂਸ ਆਫ਼ ਇੰਡੀਆ, ਭਰਤਾਨਾਟਿਅਮ - ਏਨ ਇਨ-ਡੇਪਥ ਸਟੱਡੀ, ਕਾਰਨਾਟਕ ਸੰਗੀਤਥਮ, ਅਤੇ ਦ ਸਾਇੰਸ ਆਫ਼ ਭਰਤਨਾਟਿਅਮ ਆਦਿ ਸ਼ਾਮਲ ਹਨ।[1][6]
ਸਰੋਜਾ (ਧਰਮ ਧਰਮਜਨ) ਦੇ ਮਾਤਾ ਪਿਤਾ ਦੋਵੇਂ ਲੇਖਕ ਸਨ ਅਤੇ ਉਸਦੀ ਮਾਂ ਕਨਕਮ ਧਰਮਰਾਜਨ ਤਾਮਿਲ ਵਿੱਚ ਜਾਸੂਸ ਕਲਪਨਾ ਦੀ ਲੇਖਿਕਾ ਸੀ।[6] ਸਰੋਜਾ ਦਾ ਵਿਆਹ ਵੈਦਿਆਨਾਥਨ ਨਾਲ ਹੋਇਆ, ਜੋ ਬਿਹਾਰ ਕੇਡਰ ਦਾ ਆਈ.ਏ.ਐਸ. ਅਧਿਕਾਰੀ ਹੈ।[4] ਇਸ ਜੋੜੀ ਦਾ ਇੱਕ ਬੇਟਾ, ਕਾਮੇਸ਼ ਅਤੇ ਉਨ੍ਹਾਂ ਦੀ ਨੂੰਹ ਰਾਮ ਵੈਦਿਆਨਾਥਨ ਅੰਤਰਰਾਸ਼ਟਰੀ ਪ੍ਰਸਿੱਧ ਭਰਤਨਾਟਿਅਮ ਕਲਾਕਾਰ ਹਨ।[7]
ਸਰੋਜਾ ਨੂੰ ਸਾਲ 2002 ਵਿੱਚ ਪਦਮ ਸ਼੍ਰੀ ਅਤੇ 2013 ਵਿੱਚ ਭਾਰਤ ਸਰਕਾਰ ਨੇ ਪਦਮ ਭੂਸ਼ਣ ਨਾਲ ਨਿਵਾਜਿਆ ਸੀ।[2] ਉਸਨੂੰ ਦਿੱਲੀ ਸਰਕਾਰ ਦੇ ਸਾਹਿਤ ਕਲਾ ਪ੍ਰੀਸ਼ਦ ਸਨਮਾਨ, ਤਾਮਿਲਨਾਡੂ ਈਯਲ ਈਸਾਈ ਨਾਟਕ ਮਨਰਾਮ ਅਤੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।[3] 2006 ਵਿੱਚ ਉਸ ਨੂੰ 'ਭਾਰਤ ਕਲਾ ਸੂਦਰ' ਦੀ ਉਪਾਧੀ ਦਿੱਤੀ ਗਈ ਸੀ।[8]
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)