ਸਲੀਮ ਕਿਦਵਈ (ਜਨਮ 1951, ਲਖਨਊ, ਭਾਰਤ) ਮੱਧਕਾਲੀਨ ਇਤਿਹਾਸਕਾਰ, ਗੇਅ ਅਧਿਐਨ ਵਿਦਵਾਨ ਅਤੇ ਇੱਕ ਅਨੁਵਾਦਕ ਹੈ।[1] ਉਨ੍ਹਾਂ ਨੇ 1993 ਤੱਕ ਰਾਮਜਸ ਕਾਲਜ, ਦਿੱਲੀ ਯੂਨੀਵਰਸਿਟੀ ਵਿੱਚ ਇਤਿਹਾਸ ਦਾ ਵਿਸ਼ਾ ਪੜ੍ਹਾਇਆ ਅਤੇ ਹੁਣ ਇੱਕ ਸੁਤੰਤਰ ਵਿਦਵਾਨ ਹੈ। ਐਲਬੀਬੀਟੀ ਕਮਿਊਨਿਟੀ ਦੇ ਮੈਂਬਰ ਦੇ ਰੂਪ ਵਿੱਚ ਜਨਤਕ ਰੂਪ ਵਿੱਚ ਬੋਲਣ ਲਈ ਉਹ ਪਹਿਲਾ ਵਿਦਿਅਕ ਸ਼ਾਸਤਰੀ ਸੀ। ਉਸ ਦੇ ਹੋਰ ਅਕਾਦਮਿਕ ਖੇਤਰਾਂ ਵਿੱਚ ਮੁਗਲ ਰਾਜਨੀਤੀ ਅਤੇ ਸਭਿਆਚਾਰ, ਤਵੀਫਿਆਂ ਦਾ ਇਤਿਹਾਸ ਅਤੇ ਉੱਤਰੀ ਭਾਰਤੀ ਸੰਗੀਤ ਸ਼ਾਮਲ ਹਨ। ਰੂਥ ਵਨੀਤਾ ਨਾਲ ਮਿਲ ਕੇ 'ਸੇਮ-ਸੈਕਸ ਲਵ ਇਨ ਇੰਡੀਆ: ਰੀਡਿੰਗ ਫਰਾਮ ਲਿਟਰੇਚਰ ਐਂਡ ਹਿਸਟਰੀ ਦਾ ਸਹਿ-ਸੰਪਾਦਕ ਵੀ ਕੀਤਾ (ਨਿਊਯਾਰਕ: ਪਲਗਰੇਵ, ਨਵੀਂ ਦਿੱਲੀ: ਮੈਕਮਿਲਨ, 2000)। ਇਸ ਤੋਂ ਬਿਨਾਂ ਇਨ੍ਹਾਂ ਨੇ ਗਾਇਕ ਮਲਿਕ ਪੁਖਰਾਜ ਦੀ ਆਤਮ-ਕਥਾ 'ਸੋਂਗ ਸੰਹ ਟਰੂ' ਦਾ ਅੰਗਰੇਜ਼ੀ ਅਨੁਵਾਦ ਕੀਤਾ।[2]