ਸਲੀਮ ਹੱਦਾਦ | |
---|---|
ਜਨਮ | ਸਲੀਮ ਹੱਦਾਦ 1983 ਕੁਵੈਤ ਸ਼ਹਿਰ, ਕੁਵੈਤ |
ਰਾਸ਼ਟਰੀਅਤਾ | ਯੂਨਾਈਟਿਡ ਕਿੰਗਡਮ, ਲੇਬਨਾਨ, ਜੋਰਡਨ |
ਜ਼ਿਕਰਯੋਗ ਕੰਮ | ਗੁਆਪਾ |
ਵੈੱਬਸਾਈਟ | saleemhaddad |
ਸਲੀਮ ਹੱਦਾਦ (ਜਨਮ 1983) ਇਰਾਕੀ-ਜਰਮਨ ਅਤੇ ਫਿਲਸਤੀਨੀ-ਲੇਬਨਾਨੀ ਮੂਲ ਦਾ ਲੇਖਕ, ਫ਼ਿਲਮ ਨਿਰਮਾਤਾ ਅਤੇ ਐਡ-ਕਰਮਚਾਰੀ ਹੈ, ਜਿਸਦਾ ਪਹਿਲਾ ਨਾਵਲ ਗੁਆਪਾ 2016 ਵਿੱਚ ਪ੍ਰਕਾਸ਼ਤ ਹੋਇਆ ਸੀ।[1]
ਸਲੀਮ ਹੱਦਾਦ ਦਾ ਜਨਮ 1983 ਵਿੱਚ ਕੁਵੈਤ ਸ਼ਹਿਰ ਵਿੱਚ ਇੱਕ ਲੈਬਨੀਜ਼-ਫਿਲਸਤੀਨੀ ਪਿਤਾ ਅਤੇ ਇੱਕ ਇਰਾਕੀ-ਜਰਮਨ ਮਾਂ ਦੇ ਘਰ ਹੋਇਆ ਸੀ।[2] ਇਸ ਤੋਂ ਬਾਅਦ ਹੱਦਾਦ ਨੂੰ ਜਾਰਡਨ, ਕਨੇਡਾ ਅਤੇ ਯੂਨਾਈਟਿਡ ਕਿੰਗਡਮ ਵਿਚ ਪਾਲਿਆ-ਪੋਸਿਆ ਅਤੇ ਸਿੱਖਿਆ ਦਿੱਤੀ ਗਈ।
ਹੱਦਾਦ ਦਾ ਪਹਿਲਾ ਨਾਵਲ ਗੁਆਪਾ ਮਾਰਚ 2016 ਵਿੱਚ ਅਦਰ ਪ੍ਰੈਸ ਦੁਆਰਾ ਜਾਰੀ ਕੀਤਾ ਗਿਆ ਸੀ।[3] 24 ਘੰਟਿਆਂ ਤੋਂ ਵੱਧ ਦੀ ਇਹ ਕਿਤਾਬ ਰਾਸਾ ਦੀ ਕਹਾਣੀ ਦੱਸਦੀ ਹੈ, ਜੋ ਇੱਕ ਅਣਜਾਣ ਅਰਬ ਦੇਸ਼ ਵਿੱਚ ਰਹਿਣ ਵਾਲਾ ਇੱਕ ਸਮਲਿੰਗੀ ਆਦਮੀ ਅਤੇ ਰਾਜਨੀਤਿਕ ਅਤੇ ਧਾਰਮਿਕ ਉਥਲ-ਪੁਥਲ ਦੇ ਵਿੱਚਕਾਰ ਆਪਣੇ ਲਈ ਇੱਕ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਲੰਡਨ ਲਿਟਰੇਚਰ ਫੈਸਟੀਵਲ ਦੇ ਹਿੱਸੇ ਵਜੋਂ, ਹੱਦਾਦ ਨੂੰ ਪੋਲਾਰੀ ਫਰਸਟ ਬੁੱਕ ਇਨਾਮ 2017 ਨਾਲ ਸਨਮਾਨਿਤ ਕੀਤਾ ਗਿਆ। ਇਹ ਇਨਾਮ ਇੱਕ ਲੇਖਕ ਨੂੰ ਹਰ ਸਾਲ ਦਿੱਤਾ ਜਾਂਦਾ ਹੈ, ਜਿਸਦੀ ਪਹਿਲੀ ਕਿਤਾਬ ਐਲ.ਜੀ.ਬੀ.ਟੀ. ਦੇ ਤਜ਼ੁਰਬੇ ਦੀ ਪੜਤਾਲ ਕਰਦੀ ਹੈ, ਚਾਹੇ ਉਹ ਕਵਿਤਾ, ਵਾਰਤਕ, ਗਲਪ ਜਾਂ ਗ਼ੈਰ-ਕਲਪਨਾ ਵਿੱਚ ਹੋਵੇ।[4]
ਹੱਦਾਦ ਦਾ ਕੰਮ ਸਲੇਟ ਅਤੇ ਮੁਫਤਾ ਵਿੱਚ ਵੀ ਦਿਖਾਈ ਦਿੱਤਾ ਹੈ। ਉਸਨੇ ਯਮਨ, ਸੀਰੀਆ ਅਤੇ ਇਰਾਕ ਵਿੱਚ 'ਡਾਕਟਰ ਵਿਦਆਉਟ ਬਾਰਡਰਜ਼' ਅਤੇ ਹੋਰ ਸੰਗਠਨਾਂ ਵਿੱਚ ਸਹਾਇਤਾ ਕਰਮਚਾਰੀ ਵਜੋਂ ਵੀ ਕੰਮ ਕੀਤਾ ਹੈ।[5] ਉਹ ਵਰਤਮਾਨ ਵਿੱਚ ਲਿਸਬਨ ਆਪਣੇ ਸਾਥੀ ਨਾਲ ਰਹਿੰਦਾ ਹੈ।
2018 ਵਿਚ ਹੱਦਾਦ ਨੇ ਆਪਣੀ ਪਹਿਲੀ ਛੋਟੀ ਫ਼ਿਲਮ ਮਾਰਕੋ ਨੂੰ ਲਿਖਿਆ ਅਤੇ ਨਿਰਦੇਸ਼ਤ ਕੀਤਾ। ਫ਼ਿਲਮ ਦਾ ਆਪਣਾ ਵਰਲਡ ਪ੍ਰੀਮੀਅਰ ਟਿਉਨਿਸ ਦੇ ਮੌਜੌਦੀਨ ਕੂਈਰ ਫ਼ਿਲਮ ਫੈਸਟੀਵਲ ਵਿਚ ਅਤੇ ਯੂਰਪੀਅਨ ਪ੍ਰੀਮੀਅਰ ਲੰਡਨ ਦੇ ਬੀ.ਪੀ.ਆਈ. ਫਲੇਅਰ: ਲੰਡਨ ਐਲ.ਜੀ.ਬੀ.ਟੀ. ਫ਼ਿਲਮ ਫੈਸਟੀਵਲ ਵਿਚ ਮਾਰਚ 2019 ਵਿਚ ਹੋਇਆ ਸੀ।[6]
{{cite web}}
: Unknown parameter |dead-url=
ignored (|url-status=
suggested) (help)