ਸਵਾਮੀ ਆਨੰਦ (1887 - 25 ਜਨਵਰੀ 1976) ਇੱਕ ਭਿਕਸ਼ੂ, ਗਾਂਧੀਵਾਦੀ ਕਾਰਕੁਨ ਅਤੇ ਭਾਰਤ ਦਾ ਇੱਕ ਗੁਜਰਾਤੀ ਲੇਖਕ ਸੀ। ਉਸਨੂੰ ਗਾਂਧੀ ਦੇ ਪ੍ਰਕਾਸ਼ਨਾਂ ਜਿਵੇਂ ਕਿ ਨਵਜੀਵਨ ਅਤੇ ਯੰਗ ਇੰਡੀਆ ਦੇ ਮੈਨੇਜਰ ਵਜੋਂ ਯਾਦ ਕੀਤਾ ਜਾਂਦਾ ਹੈ ਅਤੇ ਗਾਂਧੀ ਨੂੰ ਆਪਣੀ ਸਵੈ-ਜੀਵਨੀ, ਦ ਸਟੋਰੀ ਆਫ ਮਾਈ ਐਕਸਪੈਰੀਮੈਂਟਸ ਵਿਦ ਟਰੂਥ ਲਿਖਣ ਲਈ ਪ੍ਰੇਰਿਤ ਕੀਤਾ।[1] ਉਸਨੇ ਰੇਖਾ-ਚਿੱਤਰ, ਯਾਦਾਂ, ਜੀਵਨੀਆਂ, ਫ਼ਲਸਫ਼ੇ, ਸਫ਼ਰਨਾਮੇ ਲਿਖੇ ਅਤੇ ਕੁਝ ਰਚਨਾਵਾਂ ਦਾ ਅਨੁਵਾਦ ਵੀ ਕੀਤਾ।
ਸਵਾਮੀ ਆਨੰਦ ਦਾ ਜਨਮ 8 ਸਤੰਬਰ 1887 ਨੂੰ ਵਧਵਾਨ ਨੇੜੇ ਸ਼ਿਆਣੀ ਪਿੰਡ ਵਿਖੇ ਰਾਮਚੰਦਰ ਦਵੇ (ਦਿਵੇਦੀ) ਅਤੇ ਪਾਰਵਤੀ ਦੇ ਘਰ ਹੋਇਆ ਸੀ। ਉਸਦੇ ਪਿਤਾ ਇੱਕ ਅਧਿਆਪਕ ਸਨ। ਉਹ ਸੱਤ ਭੈਣਾਂ-ਭਰਾਵਾਂ ਵਿੱਚੋਂ ਇੱਕ ਸੀ।[2] ਇਸਦਾ ਪਾਲਣ ਪੋਸ਼ਣ ਮੁੰਬਈ ਵਿਖੇ ਹੋਇਆ। ਦਸ ਸਾਲ ਦੀ ਉਮਰ ਵਿੱਚ, ਉਸਨੇ ਵਿਆਹ ਦੇ ਵਿਰੋਧ ਵਿੱਚ ਅਤੇ ਉਸ ਨੂੰ ਭਿਕਸ਼ੂ ਵੱਲੋਂ ਰੱਬ ਦਿਖਾਉਣ ਦੇ ਲਾਰੇ ਦੇ ਕਾਰਨ ਘਰ ਛੱਡ ਦਿੱਤਾ। ਉਹ ਤਿੰਨ ਸਾਲਾਂ ਤੋਂ ਕਈ ਵੱਖ ਵੱਖ ਭਿਕਸ਼ੂਆਂ ਨਾਲ ਭਟਕਦਾ ਰਿਹਾ। ਚੜ੍ਹਦੀ ਉਮਰ ਵਿੱਚ ਹੀ ਉਸਨੇ ਤਿਆਗ ਦਾ ਪ੍ਰਣ ਲਿਆ, ਸਵਾਮੀ ਅਨੰਦਨੰਦ ਨਾਮ ਰੱਖ ਲਿਆ ਅਤੇ ਰਾਮਕ੍ਰਿਸ਼ਨ ਮਿਸ਼ਨ ਨਾਲ ਭਿਕਸ਼ੂ ਬਣ ਗਿਆ। ਉਹ ਅਦਵੈਤ ਆਸ਼ਰਮ ਵਿਖੇ ਵੀ ਰਿਹਾ ਜਿੱਥੇ ਉਸਨੇ ਪੜ੍ਹਾਈ ਕੀਤੀ।[3][4][5]
ਆਨੰਦ ਦਾ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਦਾਖਲਾ 1905 ਵਿੱਚ ਬੰਗਾਲ ਦੇ ਇਨਕਲਾਬੀਆਂ ਨਾਲ ਸੰਬੰਧਾਂ ਰਾਹੀਂ ਹੋਇਆ ਸੀ। ਬਾਅਦ ਵਿਚ, ਉਸਨੇ ਬਾਲ ਗੰਗਾਧਰ ਤਿਲਕ ਦੁਆਰਾ ਸਥਾਪਤ ਕੀਤੇ ਮਰਾਠੀ ਅਖਬਾਰ ਕੇਸਰੀ ਵਿੱਚ ਕੰਮ ਕੀਤਾ।[5][6] ਉਹ ਪੇਂਡੂ ਖੇਤਰਾਂ ਵਿੱਚ ਸੁਤੰਤਰ ਗਤੀਵਿਧੀਆਂ ਵਿੱਚ ਵੀ ਸ਼ਾਮਲ ਸੀ। ਉਸਨੇ ਉਸੇ ਸਮੇਂ ਦੌਰਾਨ ਮਰਾਠੀ ਰੋਜ਼ਾਨਾ ਰਾਸ਼ਟਰਮੱਤ ਦਾ ਗੁਜਰਾਤੀ ਸੰਸਕਰਣ ਵੀ ਸੰਪਾਦਿਤ ਕੀਤਾ। ਜਦੋਂ ਇਹ ਬੰਦ ਕਰ ਦਿੱਤਾ ਗਿਆ, ਉਸਨੇ 1909 ਵਿੱਚ ਹਿਮਾਲਿਆ ਦੀ ਯਾਤਰਾ ਕੀਤੀ। 1912 ਵਿਚ, ਉਸਨੇ ਅਲਮੋੜਾ ਦੇ ਹਿੱਲ ਬੁਆਏਜ਼ ਸਕੂਲ ਵਿੱਚ ਪੜ੍ਹਾਇਆ ਜਿਸ ਦੀ ਸਥਾਪਨਾ ਐਨੀ ਬੇਸੈਂਟ ਦੁਆਰਾ ਕੀਤੀ ਗਈ ਸੀ।[2]
ਗਾਂਧੀ ਦੱਖਣੀ ਅਫਰੀਕਾ ਤੋਂ ਪਰਤਣ ਤੋਂ ਅਗਲੇ ਦਿਨ 10 ਜਨਵਰੀ 1915 ਨੂੰ ਬੰਬੇ ਵਿੱਚ ਆਨੰਦ ਨੂੰ ਪਹਿਲੀ ਵਾਰ ਮਿਲਿਆ ਸੀ।[7] ਗਾਂਧੀ ਨੇ ਚਾਰ ਸਾਲ ਬਾਅਦ ਅਹਿਮਦਾਬਾਦ ਤੋਂ ਆਪਣਾ ਹਫਤਾਵਾਰੀ ਨਵਜੀਵਨ ਲਾਂਚ ਕੀਤਾ। ਇਸ ਦਾ ਪਹਿਲਾ ਅੰਕ ਸਤੰਬਰ 1919 ਵਿੱਚ ਸਾਹਮਣੇ ਆਇਆ ਅਤੇ ਜਲਦੀ ਹੀ ਕੰਮ ਦਾ ਭਾਰ ਵਧ ਗਿਆ। ਇਸ ਸਮੇਂ ਹੀ ਗਾਂਧੀ ਨੇ ਅਨੰਦ ਨੂੰ ਪ੍ਰਕਾਸ਼ਨ ਦਾ ਪ੍ਰਬੰਧਕ ਬਣਨ ਲਈ ਬੁਲਾਇਆ ਸੀ। ਸਵਾਮੀ ਆਨੰਦ ਨੇ 1919 ਦੇ ਅਖੀਰ ਵਿੱਚ ਇਸ ਦਾ ਪ੍ਰਬੰਧ ਸੰਭਾਲ ਲਿਆ ਸੀ। ਉਹ ਚੰਗਾ ਸੰਪਾਦਕ ਅਤੇ ਪ੍ਰਬੰਧਕ ਸਾਬਤ ਹੋਇਆ ਅਤੇ ਜਦੋਂ ਯੰਗ ਇੰਡੀਆ ਲਾਂਚ ਕੀਤਾ ਗਿਆ ਤਾਂ ਉਸਨੇ ਪ੍ਰਕਾਸ਼ਨ ਵੱਡੇ ਅਹਾਤੇ ਵਿੱਚ ਭੇਜ ਦਿੱਤਾ ਅਤੇ ਮੁਹੰਮਦ ਅਲੀ ਜੌਹਰ ਦੇ ਦਾਨ ਕੀਤੇ ਪ੍ਰਿੰਟਿੰਗ ਉਪਕਰਣਾਂ ਨਾਲ ਇਸਦਾ ਪ੍ਰਕਾਸ਼ਨ ਸ਼ੁਰੂ ਹੋਇਆ। 18 ਮਾਰਚ 1922 ਵਿਚ, ਉਸ ਨੂੰ ਯੰਗ ਇੰਡੀਆ ਵਿੱਚ ਪ੍ਰਕਾਸ਼ਤ ਇੱਕ ਲੇਖ ਦੇ ਪ੍ਰਕਾਸ਼ਕ ਵਜੋਂ ਡੇਢ ਸਾਲ ਦੀ ਕੈਦ ਹੋਈ।[2][5][8]
ਗਾਂਧੀ ਦੀ ਸਵੈ-ਜੀਵਨੀ 1925 - 1928 ਤੱਕ ਨਵਜੀਵਨ ਵਿੱਚ ਲੜੀਵਾਰ ਛਾਪੀ ਗਈ ਸੀ। ਇਹ ਗਾਂਧੀ ਦੁਆਰਾ ਸਵਾਮੀ ਆਨੰਦ ਦੇ ਜ਼ੋਰ 'ਤੇ ਲਿਖੀ ਗਈ ਸੀ ਅਤੇ ਯੰਗ ਇੰਡੀਆ ਵਿੱਚ ਇਨ੍ਹਾਂ ਅਧਿਆਵਾਂ ਦਾ ਅੰਗਰੇਜ਼ੀ ਅਨੁਵਾਦ ਕਿਸ਼ਤਾਂ ਵਿੱਚ ਵੀ ਹੋਇਆ ਸੀ।[9][10] ਬਾਅਦ ਵਿਚ, ਗਾਂਧੀ ਅਨੁਸਾਰ ਭਗਵਦ ਗੀਤਾ 1926 ਵਿੱਚ ਅਹਿਮਦਾਬਾਦ ਦੇ ਸੱਤਿਆਗ੍ਰਾਮ ਆਸ਼ਰਮ ਵਿੱਚ ਗਾਂਧੀ ਦੁਆਰਾ ਦਿੱਤੇ ਗਏ ਲੈਕਚਰਾਂ ਦੇ ਅਧਾਰ ਤੇ ਪ੍ਰਕਾਸ਼ਤ ਹੋਈ ਸੀ।[11] ਸਵਾਮੀ ਅਨੰਦ ਨੇ ਗਾਂਧੀ ਨੂੰ ਵੀ ਇਸ ਰਚਨਾ ਨੂੰ ਲਿਖਣ ਲਈ ਪ੍ਰੇਰਿਤ ਕਰਨ ਵਿੱਚ ਵੀ ਭੂਮਿਕਾ ਨਿਭਾਈ।[12]
ਉਹ 1928 ਦੇ ਬਾਰਦੋਲੀ ਸੱਤਿਆਗ੍ਰਹਿ ਦੇ ਸਮੇਂ ਵਲਾਭਭਾਈ ਪਟੇਲ ਦਾ ਸੈਕਟਰੀ ਸੀ। 1930 ਵਿਚ, ਉਸਨੂੰ ਬੰਬੇ ਦੇ ਵਿਲੇ ਪਾਰਲੇ ਵਿਖੇ ਨਮਕ ਸਤਿਆਗ੍ਰਹਿ ਵਿੱਚ ਭਾਗ ਲੈਣ ਲਈ ਫਿਰ ਤਿੰਨ ਸਾਲਾਂ ਲਈ ਜੇਲ੍ਹ ਭੇਜਿਆ ਗਿਆ। ਜਦੋਂ ਉਸਨੂੰ 1933 ਵਿੱਚ ਰਿਹਾ ਕੀਤਾ ਗਿਆ, ਉਸਨੇ ਕਬਾਇਲੀਆਂ ਅਤੇ ਅਣਗੌਲੇ ਲੋਕਾਂ ਦੀ ਭਲਾਈ ਤੇ ਧਿਆਨ ਕੇਂਦਰਿਤ ਕੀਤਾ। ਉਸਨੇ 1931 ਵਿੱਚ ਗੁਜਰਾਤ ਦੇ ਬੋਰਦੀ ਵਿੱਚ ਆਸ਼ਰਮ ਦੀ ਸਥਾਪਨਾ ਕੀਤੀ ਸੀ ਅਤੇ ਉਸ ਤੋਂ ਬਾਅਦ ਠਾਣੇ, ਕੌਸਾਨੀ ਅਤੇ ਕੋਸਬਾਦ ਵਿੱਚ ਆਸ਼ਰਮ ਸਥਾਪਤ ਕੀਤੇ।[2][5] ਉਸਨੇ ਉੱਤਰ ਭਾਰਤ ਵਿੱਚ 1934 ਦੇ ਭੂਚਾਲ ਰਾਹਤ ਕਾਰਜਾਂ ਵਿੱਚ ਅਤੇ 1942 ਭਾਰਤ ਛੱਡੋ ਅੰਦੋਲਨ ਵਿੱਚ ਵੀ ਹਿੱਸਾ ਲਿਆ ਸੀ। 1947 ਦੀ ਭਾਰਤ ਵੰਡ ਤੋਂ ਬਾਅਦ ਸਿਆਲਕੋਟ ਅਤੇ ਹਰਦੁਆਰ ਦੇ ਸ਼ਰਨਾਰਥੀਆਂ ਵਿੱਚ ਕੰਮ ਕੀਤਾ।[6]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)