Savita Behen | |
---|---|
ਜਨਮ | 23 January 1919 Rohtas, Jhelum district, British India |
ਮੌਤ | 10 March 2009 India |
ਪੇਸ਼ਾ | Social worker, politician, educationist |
ਲਈ ਪ੍ਰਸਿੱਧ | Women empowerment |
ਪੁਰਸਕਾਰ | Padma Shri |
ਸਵੀਤਾ ਬਹਿਨ ਇੱਕ ਭਾਰਤੀ ਸਿਆਸਤਦਾਨ, ਸੋਸ਼ਲ ਵਰਕਰ, ਸਿੱਖਿਆਰਥੀ ਅਤੇ ਰਾਜ ਸਭਾ, ਭਾਰਤੀ ਸੰਸਦ ਚੈਂਬਰ ਦਾ ਉਪਰਲਾ ਸਦਨ, ਦੀ ਇੱਕ ਸਾਬਕਾ ਸਦੱਸ ਰਹੀ ਸੀ।[1] ਉਸਨੂੰ ਮਹਿਲਾ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ ਦੀ ਵਕੀਲ ਵਜੋਂ ਜਾਣਿਆ ਜਾਂਦਾ ਹੈ[2] ਅਤੇ 1990 ਵਿੱਚ ਕੌਂਟੀਲ ਫਾਰ ਪੈਰੀਟੀ ਡੈਮੋਕਰੇਸੀ ਦੁਆਰਾ ਦੁਨੀਆ ਦੇ 3300 ਪ੍ਰਤੱਖ ਸਜੀਵ ਔਰਤਾਂ ਵਿੱਚ ਸੂਚੀਬੱਧ ਕੀਤਾ ਗਿਆ ਸੀ। ਉਨ੍ਹਾਂ ਨੂੰ 1971 ਵਿੱਚ ਭਾਰਤ ਸਰਕਾਰ ਨੇ ਪਦਮ ਸ਼੍ਰੀ,ਚੌਥੀ ਉੱਚਤਮ ਭਾਰਤੀ ਨਾਗਰਿਕ ਪੁਰਸਕਾਰ, ਨਾਲ ਸਨਮਾਨਿਤ ਕੀਤਾ ਗਿਆ।
ਸਵੀਤਾ ਬਹਿਨ ਦਾ ਜਨਮ 23 ਜਨਵਰੀ 1919 ਨੂੰ ਬਰਤਾਨਵੀ ਭਾਰਤ ਦੇ ਸਾਬਕਾ ਜੇਹਲਮ ਜ਼ਿਲ੍ਹਾ, ਹੁਣ ਪਾਕਿਸਤਾਨ ਵਿੱਚ, ਰੋਹਤਾਸ ਵਿੱਖੇ ਹੋਇਆ।[3] ਉਸਨੇ ਸਰਕਾਰੀ ਕਾਲਜ, ਲਾਹੌਰ ਅਤੇ ਪੀ. ਐਲ. ਕਾਲਜ, ਸ਼ਿਮਲਾ ਵਿਖੇ ਆਪਣੀ ਕਾਲਜ ਦੀ ਪੜ੍ਹਾਈ ਕੀਤੀ। ਉਹ ਛੋਟੀ ਉਮਰ ਵਿੱਚ ਹੀ ਭਾਰਤੀ ਆਜ਼ਾਦੀ ਸੰਘਰਸ਼ ਵਿੱਚ ਸ਼ਾਮਿਲ ਹੋ ਗਈੋ, ਉਸਨੇ ਸਮਾਜਿਕ ਕਾਰਜ ਵਿੱਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕੀਤਾ। ਉਸਨੇ 1944 ਵਿੱਚ ਮਹਿਲਾ ਸੇਵਿਕਾ ਦਲ ਦੀ ਸਥਾਪਨਾ ਕੀਤੀ, ਦਿੱਲੀ ਵਿੱਚ ਹਰੀਜਨ ਅਡਲਟ ਐਜੂਕੇਸ਼ਨ ਸੈਂਟਰ ਅਤੇ ਸਿਲਾਈ ਅਤੇ ਉਦਯੋਗਿਕ ਸੈਂਟਰ ਸੀ ਸਥਾਪਨਾ ਕੀਤੀ। ਉਸਨੇ ਹਰੀਜਨਾ ਅਤੇ ਦਲਿਤ ਬੱਚਿਆਂ ਲਈ ਤਿੰਨ ਸਕੂਲਾਂ ਦੀ ਵੀ ਸਥਾਪਨਾ ਕੀਤੀ।[4][5]
ਸਵੀਤਾ ਬੇਨ ਆਂਧਰਾ ਪ੍ਰਦੇਸ਼ ਵਿੱਚ ਵਾਰੰਗਲ ਦੇ ਖੇਤਰ ਲਈ ਬ੍ਰਹਮਾ ਕੁਮਾਰਸ ਵਿਸ਼ਵ ਅਧਿਆਤਮਿਕ ਯੂਨੀਵਰਸਿਟੀ ਦੇ ਰਾਜਯੋਗਾ ਸਿੱਖਿਆ ਅਤੇ ਖੋਜ ਫਾਊਡੇਸ਼ਨ ਦੇ ਬਿਜਨਸ ਅਤੇ ਇੰਡਸਟਰੀ ਵਿੰਗ ਲਈ ਜ਼ੋਨਲ ਕੋਆਰਡੀਨੇਟਰ ਸੀ।[6] ਉਸਨੂੰ 1971 ਵਿੱਚ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸਦੀ ਮੌਤ 10 ਮਾਰਚ 2009 ਨੂੰ 90 ਸਾਲਾ ਦੀ ਉਮਰ ਵਿੱਚ ਹੋਈ।
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)