ਸਵੇਰਾ ਇੱਕ 11 ਮੰਜ਼ਿਲੀ ਚਾਰ ਸਿਤਾਰਾ ਹੋਟਲ ਹੈ ਜੋਕਿ ਮਾਇਲਾਪੋਰ, ਚੇਨਈ, ਭਾਰਤ ਵਿੱਚ ਸਥਿਤ ਹੈ I. ਇਸ ਹੋਟਲ ਦੇ ਦੋ ਯੂਨਿਟ ਹਨ- ਇੱਕ ਹੈਦਰਾਬਾਦ ਵਿੱਚ ਜਿਸਦਾ ਨਾਮ ਵਾਲਨਟ ਹੋਟਲ ਹੈ ਅਤੇ ਦੂਜਾ ਬੈਂਗਲੌਰ ਵਿੱਚ ਜਿਸਦਾ ਨਾਂ ਲੋਟਸ ਪਾਰਕ ਹੈ I[1]
ਇਸ ਹੋਟਲ ਦੀ ਸ਼ੁਰੂਆਤ ਸਾਂਝੇਦਾਰੀ ਫਰਮ ਵਜੋਂ 1965 ਵਿੱਚ ਹੋਈ, ਜਦੋਂ ਇਸਦੇ ਪ੍ਮੋਟਰ, ਏ.ਵੈਂਕਟਾਕਿ੍ਸ਼ਨਾ ਰੈਡੀ ਅਤੇ ਏ.ਸ਼ਾਮਾਸੁੰਦਰਾ ਰੈਡੀ ਦੇ ਨਾਲ ਮਿਲ ਕੇ ਰਿਅਲ ਸਟੇਟ ਅਤੇ ਹੋਟਲ ਦੇ ਵਪਾਰ ਵਿੱਚ ਮਹਤਵਪੂਰਣ ਤਜ਼ਰਬੇ ਨਾਲ ਤਕਰੀਬਨ 5,000 ਸਕੁਏਅਰ ਮੀਟਰ ਜਮੀਨ ਮਾਇਲਾਪੋਰ ਵਿਖੇ ਲੀਤੀ, ਜੋ ਕਿ ਸ਼ਹਿਰ ਦਾ ਮੁੱਖ ਇਲਾਕਾ ਹੈ, ਏ ਜਮੀਨ ਓਹਨਾ ਨੇ ਇੱਕ 20 ਕਮਰਿਆਂ ਵਾਲਾ ਹੋਟਲ ਅਤੇ ਇੱਕ ਰੈਸਟੋਰੈਂਟ ਬਣਾਉਣ ਲਈ ਹਾਸਲ ਕੀਤੀ I 1969 ਵਿੱਚ, ਆਪਣੇ ਵਧੱਦੇ ਹੋਏ ਵਪਾਰ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਪ੍ਮੋਟਰਾਂ ਨੇ ‘ਸਵੇਰਾ ਹੋਟਲਸ ਪਾ੍ਈਵੇਟ ਲਿਮੀਟੇਡ’ ਨਾਮ ਦੀ ਇੱਕ ਕੰਪਨੀ ਸਥਾਪਿਤ ਕੀਤੀ Iਅਤੇ 1971 ਵਿੱਚ, ਸਾਂਝੇਦਾਰੀ ਤਹਿਤ ਇਸਦੀ 1757 ਸਕੁਏਅਰ ਮੀਟਰ ਜਮੀਨ ਸਵੇਰਾ ਹੋਟਲਸ ਪਾ੍ਈਵੇਟ ਲਿਮੀਟੇਡ ਨੇ ਬੇਚ ਦਿੱਤੀ ਅਤੇ ਬਾਅਦ ਵਿੱਚ 4,684 ਸਕੁਏਅਰ ਮੀਟਰ ਜਮੀਨ ਅਸਲੀ ਹੋਟਲ ਦੇ ਆਸਪਾਸ ਹਾਸਲ ਕਰ ਲਈ I 1972 ਵਿੱਚ, ਜਦ ਕੰਪਨੀ ਨੇ ਕੰਮ ਕਰਨਾ ਸ਼ੁਰੂ ਕੀਤਾ, ਤਾਂ ਹੋਟਲ ਵਿੱਚ 125 ਕਮਰੇ ਹੋਰ ਬਣਾ ਦਿੱਤੇ ਗਏ ਅਤੇ ਅਸਲ ਵਿੱਚ ਜੋ 20 ਕਮਰੇ ਸੀ ਉਹਨਾਂ ਨੂੰ ਹੋਟਲ ਦੇ ਦਫ਼ਤਰ ਅਤੇ ਕਾਨਫਰੰਸ ਰੂਮ ਵਿੱਚ ਤਬਦੀਲ ਕਰ ਦਿੱਤਾ ਗਿਆ I ਬਾਕੀ ਚੀਜ਼ਾਂ ਜਿਵੇਂ ਸਵਿਮਿੰਗ ਪੂਲ ਪਹਿਲਾਂ ਹੀ ਬਣਾ ਦਿੱਤਾ ਗਿਆ ਸੀ, ਜੋਕਿ ਉਸ ਵੇਲੇ ਸ਼ਹਿਰ ਵਿੱਚ ਇੱਕ ਆਮ ਵਿਚਾਰ ਨਹੀਂ ਹੁੰਦਾ ਸੀ I 1975 ਵਿੱਚ, ਮੀਨਾਰ ਰੈਸਟੋਰੈਂਟ, ਮੋਗਲਇ ਭੋਜਨ ਪਰੋਸਨ ਵਾਲਾ ਇੱਕ ਖਾਸ ਰੈਸਟੋਰੈਂਟ ਖੋਲਿਆ ਗਿਆ ਸੀ. I
1978 ਵਿੱਚ, ਪੱਲਵੀ ਥੀਏਟਰ, ਇੱਕ ਅਜਿਹਾ ਆਡੀਟੋਰੀਅਮ ਜਿਸ ਵਿੱਚ ਆਡੀਓ ਅਤੇ ਵੀਡਿਓ ਦੋਵਾ ਦੀਆਂ ਸਹੂਲਤਾਂ ਸੀ ਅਤੇ 35 -mm ਪੋ੍ਜੈਕਟਰ ਸਥਾਪਿਤ ਕੀਤਾ ਗਿਆ. I 1982 ਵਿੱਚ, ਬੰਦ ਸਰਕਿਟ ਵਾਲਾ ਟੈਲੀਵੀਜ਼ਨ ਸੈਟ ਹੋਟਲ ਦੇ 125 ਕਮਰਿਆਂ ਨੂੰ ਪ੍ਦਾਨ ਕੀਤਾ ਗਿਆ. I ਇੱਕ ਪੂਰੀ ਤਰਾਂ ਮੁਰੰਮਤ ਵਾਲਾ ਪਰਮੀਟ ਰੂਮ ਜਿਸਨੂੰ ਬੈਂਮਬੂ ਬਾਰ ਕਹਿੰਦੇ ਹਨ, ਨੂੰ ਬੇਸਮੈਂਟ ਤੋਂ ਗਰਾਊਂਡ ਫਲ਼ੋਰ ਤੇ ਸ਼ਿਫਟ ਕਰ ਦਿੱਤਾ ਗਿਆ ਸੀ. I ਆਡੀਟੋਰੀਅਮ ਦੇ ਇਸਤੇਮਾਲ ਨੂੰ ਸੰਖੇਪ ਕਾਨਫਰੰਸ ਹਾੱਲ ਵਿੱਚ ਸ਼ਿਫਟ ਕਰਨ ਦੇ ਰੁਝਾਨ ਕਰਕੇ, ਪੱਲਵੀ ਥੀਏਟਰ ਨੂੰ ਪੂਰੀ ਤਰਾਂ ਮੁਰੰਮਤ ਕੀਤਾ ਗਿਆ ਅਤੇ 1991 ਵਿੱਚ ਕਾਨਫਰੰਸ ਹਾਲ ਵਿੱਚ ਤਬਦੀਲ ਕਰ ਦਿੱਤਾ ਗਿਆ I 1992 ਵਿੱਚ, ਸਵੀਟ ਟੱਅਚ, ਪੇਸਟਰੀ ਦੀ ਦੁਕਾਨ ਸ਼ੁਰੂ ਕੀਤੀ ਗਈ ਸੀ. I
ਇਹ ਕੰਪਨੀ ਅਤੇ ਸਾਂਝੇਦਾਰੀ ਇੱਕਠੇ 1985 ਤੱਕ ਮੌਜੂਦ ਰਹੀ, ਜਦੋਂ ਇਹ ਸਾਂਝੇਦਾਰੀ ਭੰਗ ਹੋਈ ਤਾਂ ਸਵੇਰਾ ਇੰਟਰਪ੍ਰਾਈਜ਼ ਲਿਮਿਟੇਡ ਨੇ ਸਾਂਝੇਦਾਰੀ ਦੇ ਤੌਰ ਤੇ ਸਾਰੀ ਜ਼ਾਇਦਾਦ ਹਾਸਲ ਲਈ I 2007 ਵਿੱਚ, ਕੰਪਨੀ ਨੇ ਆਪਣਾ ਨਾਮ ਸਵੇਰਾ ਹੋਟਲਸ ਤੋਂ ਸਵੇਰਾ ਇੰਡਸਟਰੀਜ਼ ਲਿਮਿਟੇਡ ਰੱਖ ਲਿਆ I[2]
ਹੋਟਲ ਦੀ ਵਿਸ਼ੇਸ਼ਤਾ ਉਸ ਦਾ ਸੱਤ ਤਰ੍ਹਾਂ ਦਾ ਭੋਜਨ ਅਤੇ ਡਰਿੰਕਸ ਦਾ ਵੈਂਯੂ, ਜਿਸਦਾ ਨਾਂ, ਬਹੁ ਪਕਵਾਨਾਂ ਦੇ ਨਾਮ ਤੇ ਰਖਿਆ ਗਿਆ, ਦ ਪਿਆਨੋ, ਇੱਕ ਦੱਖਣੀ ਭਾਰਤੀ ਰੈਸਟੋਰੈਂਟ ਦੇ ਨਾਮ ਮਾਲਗੁਡੀ ਤੇ,....ਹੋਟਲ ਦੇ ਵਿੱਚ ਮੀਟਿੰਗ ਲਈ 10 ਸਥਾਨ ਹਨ . ਹੋਟਲ ਕੋਲ ਇੱਕ ਕੋਰਪੋਰੇਟ ਸਮਾਜਿਕ ਜ਼ਿੰਮੇਵਾਰੀ ਵੀ ਹੈ, ਜਿਸਦਾ ਨਾਮ ਸਵੇਰਾ ਹੋਟਲ ਅਕੈਡਿਮੀ ਹੈ ਜੋਕਿ ਹੋਸਪੇਟੇਲਿਟੀ ਉਦਯੋਗ ਵਿੱਚ ਵਿਦਿਆਰਥੀਆਂ ਦੇ ਭਵਿੱਖ ਦੀ ਅਗਵਾਈ ਕਰਨ ਲਈ ਸਥਾਪਿਤ ਕੀਤੀ ਗਈ ਹੈ I[3]
31 ਦਸੰਬਰ 2007 ਨੂੰ, ਨਵੇਂ ਸਾਲ ਦੇ ਜਸ਼ਨ ਲਈ, ਸਵਿਮਿੰਗ ਪੂਲ ਦੇ ਉਪਰ ਬਣਾਏ ਗਏ ਇੱਕ ਡਾਂਸ ਫਲ਼ੋਰ ਦੇ ਡਹਿ ਜਾਣ ਨਾਲ ਤਿੰਨ ਬੰਦਿਆਂ ਦੀ ਮੌਤ ਅਤੇ ਦੋ ਜਾਣੇ ਜਖ਼ਮੀ ਹੋ ਗਏ.[4]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)