ਸ਼ਮਸ਼ਾਦ ਬੇਗਮ | |
---|---|
ਜਨਮ | |
ਪੇਸ਼ਾ | ਸਮਾਜਿਕ ਕਾਰਕੁਨ |
ਪੁਰਸਕਾਰ | ਪਦਮ ਸ਼੍ਰੀ |
ਸ਼ਮਸ਼ਾਦ ਬੇਗਮ ਇੱਕ ਭਾਰਤੀ ਸਮਾਜਿਕ ਕਾਰਕੁਨ ਹੈ ਜੋ ਛੱਤੀਸਗੜ ਦੇ ਪਿਛੜੇ ਭਾਈਚਾਰਿਆਂ ਜਿਵੇਂ ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਅਤੇ ਹੋਰ ਪਿਛੜੇ ਭਾਈਚਾਰਿਆਂ ਦੀ ਸਿੱਖਿਆ ਲਈ ਆਪਣੇ ਯਤਨਾਂ ਕਰਕੇ ਜਾਣੀ ਜਾਂਦੀ ਹੈ।[1] ਉਸ ਨੂੰ ਭਾਰਤ ਸਰਕਾਰ ਵਿੱਚ 2012 ਵਿੱਚ ਦੇਸ਼ ਦਾ ਚੌਥੀ ਸਭ ਤੋਂ ਵੱਡੇ ਭਾਰਤੀ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।[2]
ਸ਼ਮਸ਼ਾਦ ਬੇਗਮ ਦਾ ਜਨਮ ਬਲੌਦ ਜ਼ਿਲ੍ਹਾ (ਪਹਿਲਾਂ ਦੁਰਗ ਦਾ ਹਿੱਸਾ ਸੀ) ਵਿੱਚ ਭਾਰਤੀ ਸੂਬੇ ਛੱਤੀਸਗੜ੍ਹ ਵਿੱਚ ਹੋਇਆ। ਗੁੰਦਰਦੇਹੀ ਪਿੰਡ ਦੀ ਇੱਕ ਛੋਟੀ ਜਿਹੀ ਸੁਸਾਇਟੀ ਦੀ ਪ੍ਰਧਾਨ ਹੁੰਦੇ ਹੋਏ ਇਸਨੂੰ ਭਾਰਤ ਸਰਕਾਰ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਪ੍ਰੋਗਰਾਮ ਨਾਲ ਜੁੜਨ ਦਾ ਮੌਕਾ ਮਿਲਿਆ ਅਤੇ ਇਸ ਤਰ੍ਹਾਂ ਉਹ ਸਮਾਜਿਕ ਸੇਵਾ ਕਰਨ ਲੱਗੀ।[3] ਇਹ ਰਿਪੋਰਟ ਹੈ ਕਿ 1995 ਵਿੱਚ ਮਿਸ਼ਨ ਦੀਆਂ ਗਤੀਵਿਧੀਆਂ ਸ਼ੁਰੂ ਹੋਣ ਤੋਂ ਛੇ ਮਹੀਨੇ ਦੇ ਅੰਦਰ ਅੰਦਰ ਸ਼ਮਸ਼ਾਦ ਬੇਗਮ ਅਤੇ ਉਸਦੇ ਸਹਿਯੋਗੀਆਂ ਨੇ ਕੁੱਲ 18265 ਅਨਪੜ੍ਹ ਮਹਿਲਾਵਾਂ ਵਿੱਚੋਂ 12,269 ਮਹਿਲਾਵਾਂ ਨੂੰ ਸਾਖਰ ਬਣਾਇਆ।
ਸ਼ਮਸ਼ਾਦ ਬੇਗਮ ਨੂੰ 2012 ਭਾਰਤ ਸਰਕਾਰ ਦੇ ਪੁਰਸਕਾਰ ਪਦਮ ਸ਼੍ਰੀ ਸਨਮਾਨਿਤ ਕੀਤਾ ਗਿਆ ਸੀ।[4]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)