ਸ਼ਰੀਫ਼ ਫ਼ੈਜ਼, ਜਿਸ ਨੂੰ ਮੁਹੰਮਦ ਸ਼ਰੀਫ਼ ਫ਼ੈਜ਼ ਵਜੋਂ ਵੀ ਜਾਣਿਆ ਜਾਂਦਾ ਹੈ, (1946 – 8 ਫਰਵਰੀ, 2019), ਅਫ਼ਗਾਨਿਸਤਾਨ ਵਿੱਚ ਇੱਕ ਅਕਾਦਮਿਕ ਸੀ ਜਿਸ ਨੇ 22 ਦਸੰਬਰ 2001 ਤੋਂ 2007 ਤੱਕ ਦੇਸ਼ ਦੇ ਉੱਚ ਸਿੱਖਿਆ ਮੰਤਰੀ ਵਜੋਂ ਵੀ ਕੰਮ ਕੀਤਾ। ਉਸ ਨੇ ਕਈ ਅੰਗਰੇਜ਼ੀ ਅਤੇ ਫ਼ਾਰਸੀ ਕਿਤਾਬਾਂ ਲਿਖੀਆਂ ਹਨ।[1] [2]
ਫ਼ੈਜ਼ ਦਾ ਜਨਮ 1946 ਵਿੱਚ ਅਫ਼ਗਾਨਿਸਤਾਨ ਦੇ ਹੇਰਾਤ ਸੂਬੇ ਵਿੱਚ ਹੋਇਆ ਸੀ। ਉਸ ਨੇ ਆਪਣੀ ਪੀ.ਐਚ.ਡੀ. 1978 ਵਿੱਚ ਅਰੀਜ਼ੋਨਾ ਯੂਨੀਵਰਸਿਟੀ ਤੋਂ ਅਮਰੀਕੀ ਸਾਹਿਤ ਵਿੱਚ ਪੂਰੀ ਕੀਤੀ। ਅਫ਼ਗਾਨਿਸਤਾਨ ਦੀਆਂ ਜੰਗਾਂ ਕਾਰਨ ਉਸ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਅਮਰੀਕਾ ਵਿੱਚ ਹੀ ਗੁਜ਼ਾਰਿਆ।
ਅਫ਼ਗਾਨਿਸਤਾਨ ਦੇ ਇਸਲਾਮਿਕ ਅਮੀਰਾਤ (ਤਾਲਿਬਾਨ ਸਰਕਾਰ) ਨੂੰ ਹਟਾਉਣ ਤੋਂ ਬਾਅਦ, ਫ਼ਾਏਜ਼ ਅਫ਼ਗਾਨਿਸਤਾਨ ਵਾਪਸ ਪਰਤਿਆ ਅਤੇ ਜਰਮਨੀ ਵਿੱਚ ਦਸੰਬਰ 2001 ਵਿੱਚ ਬੌਨ ਕਾਨਫਰੰਸ ਦੌਰਾਨ ਦੇਸ਼ ਦੇ ਉੱਚ ਸਿੱਖਿਆ ਮੰਤਰੀ ਵਜੋਂ ਚੁਣਿਆ ਗਿਆ। ਉਸ ਨੇ ਬਾਅਦ ਵਿੱਚ ਅਫ਼ਗਾਨਿਸਤਾਨ ਦੀ ਅਮਰੀਕਨ ਯੂਨੀਵਰਸਿਟੀ (AUAF) ਦੀ ਸਥਾਪਨਾ ਕੀਤੀ। ਉਸ ਨੇ 2004 ਤੋਂ 2006 ਤੱਕ AUAF ਦੇ ਪਹਿਲੇ ਦੋ ਸਾਲਾਂ ਲਈ ਮੁਖੀ ਵਜੋਂ ਸੇਵਾ ਕੀਤੀ।[3] [4]
ਫ਼ੈਜ਼ ਦੀ ਮੌਤ 8 ਫਰਵਰੀ, 2019 ਨੂੰ ਦਿਲ ਦੇ ਦੌਰਾ ਕਾਰਨ ਹੋਈ ਸੀ। ਮੌਤ ਦੇ ਸਮੇਂ ਉਸ ਦੀ ਉਮਰ 73 ਸਾਲ ਦੀ ਸੀ।[5]