ਸ਼ਵੇਤਾ ਬੱਚਨ | |
---|---|
ਜਨਮ | ਸ਼ਵੇਤਾ ਬੱਚਨ 17 ਮਾਰਚ 1974 ਬੰਬੇ, ਮਹਾਰਾਸ਼ਟਰ, ਭਾਰਤ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਬੋਸਟਨ ਯੂਨੀਵਰਸਿਟੀ |
ਪੇਸ਼ਾ | ਪੱਤਰਕਾਰ, ਮੇਜ਼ਬਾਨ, ਮਾਡਲ |
ਸਰਗਰਮੀ ਦੇ ਸਾਲ | 2006–ਮੌਜੂਦ |
ਜੀਵਨ ਸਾਥੀ |
ਨਿਖਿਲ ਨੰਦਾ (ਵਿ. 1997) |
ਬੱਚੇ | 2 |
ਪਰਿਵਾਰ | ਬੱਚਨ ਪਰਿਵਾਰ |
ਸ਼ਵੇਤਾ ਬੱਚਨ ਨੰਦਾ (ਅੰਗ੍ਰੇਜ਼ੀ: Shweta Bachchan Nanda; ਜਨਮ 17 ਮਾਰਚ 1974) ਇੱਕ ਭਾਰਤੀ ਕਾਲਮਨਵੀਸ, ਲੇਖਕ, ਅਤੇ ਸਾਬਕਾ ਮਾਡਲ ਹੈ।[1][2][3] ਉਹ ਡੇਲੀ ਨਿਊਜ਼ ਐਂਡ ਐਨਾਲਿਸਿਸ ਅਤੇ ਵੋਗ ਇੰਡੀਆ ਲਈ ਇੱਕ ਕਾਲਮਨਵੀਸ ਰਹੀ ਹੈ, ਅਤੇ ਸਭ ਤੋਂ ਵੱਧ ਵਿਕਣ ਵਾਲੇ ਨਾਵਲ ਪੈਰਾਡਾਈਜ਼ ਟਾਵਰਜ਼ ਦੀ ਲੇਖਕ ਹੈ।[4] ਉਸਨੇ ਟੈਲੀਵਿਜ਼ਨ ਇਸ਼ਤਿਹਾਰਾਂ ਲਈ ਇੱਕ ਮਾਡਲ ਵਜੋਂ ਕੰਮ ਕੀਤਾ ਹੈ, ਅਤੇ 2018 ਵਿੱਚ ਆਪਣਾ ਫੈਸ਼ਨ ਲੇਬਲ, MXS ਲਾਂਚ ਕੀਤਾ।[5]
ਸ਼ਵੇਤਾ ਦਾ ਜਨਮ 17 ਮਾਰਚ 1974 ਨੂੰ ਅਦਾਕਾਰ ਅਮਿਤਾਭ ਬੱਚਨ ਅਤੇ ਜਯਾ ਬੱਚਨ ਦੇ ਘਰ ਹੋਇਆ ਸੀ।[6][7] ਸ਼ਵੇਤਾ ਨੇ 16 ਫਰਵਰੀ 1997 ਨੂੰ ਐਸਕਾਰਟਸ ਗਰੁੱਪ ਦੇ ਕਾਰੋਬਾਰੀ ਨਿਖਿਲ ਨੰਦਾ ਨਾਲ ਵਿਆਹ ਕੀਤਾ, ਜੋ ਕਿ ਹਿੰਦੀ ਫਿਲਮ ਅਭਿਨੇਤਾ-ਨਿਰਮਾਤਾ ਰਾਜ ਕਪੂਰ ਦੀ ਬੇਟੀ ਰਿਤੂ ਨੰਦਾ ਅਤੇ ਰਾਜਨ ਨੰਦਾ ਦਾ ਪੁੱਤਰ ਹੈ।[8][9] ਇਸ ਜੋੜੇ ਦੇ ਦੋ ਬੱਚੇ ਹਨ, ਬੇਟੀ ਨਵਿਆ ਨਵੇਲੀ ਨੰਦਾ (ਜਨਮ ਦਸੰਬਰ 1997), ਅਤੇ ਪੁੱਤਰ ਅਗਸਤਿਆ ਨੰਦਾ (ਜਨਮ ਨਵੰਬਰ 2000)। ਉਸਨੇ ਬੋਸਟਨ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ।[10]