"ਸ਼ਹਿਰੀ ਚੂਹਾ ਅਤੇ ਪੇਂਡੂ ਚੂਹਾ" ਈਸਪ ਦੀ ਇੱਕ ਕਹਾਣੀ ਹੈ। ਪੈਰੀ ਇੰਡੈਕਸ ਵਿੱਚ ਇਹ 352 ਨੰਬਰ ਤੇ ਹੈ ਅਤੇ ਆਰਨੇ-ਥਾਮਸਨ ਲੋਕਕਥਾ ਇੰਡੈਕਸ ਵਿੱਚ ਟਾਈਪ 112 ਹੈ।[1]
ਮੂਲ ਕਥਾ ਵਿਚ, ਇੱਕ ਮਾਣਮੱਤਾ ਸ਼ਹਿਰੀ ਚੂਹਾ ਪਿੰਡ ਵਿੱਚ ਰਹਿੰਦੇ ਆਪਣੇ ਚਚੇਰੇ ਭਰਾ ਨੂੰ ਮਿਲਣ ਦੇਸ਼ ਆਉਂਦਾ ਹੈ। ਪੇਂਡੂ ਚੂਹਾ ਸ਼ਹਿਰੀ ਚੂਹੇ ਨੂੰ ਆਪਣੇ ਸਾਦਾ ਦੇਸ਼ੀ ਖਾਣਾ ਪਰੋਸਦਾ ਹੈ ਜਿਸਨੂੰ ਸ਼ਹਿਰੀ ਚੂਹਾ ਛੁਟਿਆਉਂਦਾ ਹੈ ਅਤੇ ਐਸ਼ੀ ਜਿੰਦਗੀ ਦਾ ਸੁਆਦ ਦੇਖਣ ਲਈ ਸ਼ਹਿਰ ਆਉਣ ਦਾ ਸੱਦਾ ਦਿੰਦਾ ਹੈ ਅਤੇ ਦੋਨੋਂ ਚਚੇਰੇ ਭਰਾ ਸ਼ਹਿਨਸ਼ਾਹਾਂ ਵਾਂਗ ਭੋਜਨ ਦਾ ਸਵਾਦ ਚੱਖ ਰਹੇ ਹਨ। ਪਰ ਉਨ੍ਹਾਂ ਨੂੰ ਆਪਣੇ ਅਮੀਰ ਅਤੇ ਸੁਆਦੀ ਮੈਟਰੋਪੋਲੀਟਨ ਖਾਣੇ ਨੂੰ ਵਿੱਚੇ ਛੱਡ ਸੁਰੱਖਿਆ ਲਈ ਦੌੜਨਾ ਪੈਂਦਾ ਹੈ ਜਦੋਂ ਕੁੱਤਿਆਂ ਦਾ ਇੱਕ ਜੋੜਾ ਭੌਂਕਦਾ ਭੌਂਕਦਾ ਉਥੇ ਆ ਧਮਕਦਾ ਹੈ। ਇਸ ਦੇ ਬਾਅਦ, ਪੇਂਡੂ ਚੂਹਾ ਸੁਆਦ ਨਾਲੋਂ ਸੁਰੱਖਿਆ ਨੂੰ ਜਾਂ ਜਿਵੇਂ 13ਵੀਂ ਸਦੀ ਦੇ ਪ੍ਰਚਾਰਕ ਚੇਰੀਟਨ ਦੇ ਓਡੋ ਦਾ ਕਥਨ ਹੈ, "ਨਿਰੰਤਰ ਡਰ ਨਾਲ ਕੁਤਰੇ ਜਾਣ ਨਾਲੋਂ ਮੈਂ ਫਲੀਆਂ ਕੁਤਰਨ ਨੂੰ ਤਰਜ਼ੀਹ ਦਿਆਂਗਾ" (I'd rather gnaw a bean than be gnawed by continual fear) ਨੂੰ ਵਿਚਾਰਕੇ ਘਰ ਵਾਪਸ ਜਾਣ ਦਾ ਫੈਸਲਾ ਕਰ ਲੈਂਦਾ ਹੈ।[2]
ਕਹਾਣੀ ਕਲਾਸੀਕਲ ਜ਼ਮਾਨੇ ਵਿੱਚ ਦੂਰ ਦੂਰ ਤਕ ਫੈਲੀ ਹੋਈ ਸੀ ਅਤੇ ਬਾਬੀਰਸ ਵਾਲਾ (Fable 108) ਇੱਕ ਬੜਾ ਪੁਰਾਣਾ ਯੂਨਾਨੀ ਵਰਜਨ ਵੀ ਹੈ।[3] ਹੋਰਸ ਨੇ ਆਪਣੇ ਇੱਕ ਵਿਅੰਗ (II.6) ਦੇ ਹਿੱਸੇ ਦੇ ਤੌਰ ਇਸ ਨੂੰ ਸ਼ਾਮਲ ਕੀਤਾ ਹੈ ਜਿਸਦਾ ਅੰਤ ਕਵਿਤਾ ਰੂਪ ਵਿੱਚ ਪੇਂਡੂ ਜ਼ਿੰਦਗੀ ਦੀ ਤੁਲਨਾ ਸ਼ਹਿਰੀ ਜ਼ਿੰਦਗੀ ਨੂੰ ਨਾਪਸੰਦ ਦੱਸਦੇ ਹੋਏ ਕਹਾਣੀ ਨੂੰ ਖਤਮ ਕੀਤਾ ਹੈ।[4] ਮਰਕੁਸ ਓਰੇਲੀਅਸ ਆਪਣੀ ਧਿਆਨ, ਕਿਤਾਬ 11.22 ਵਿੱਚ ਇਸ ਵੱਲ ਇਸ਼ਾਰਾ ਕਰਦਾ ਹੈ।; "ਪੇਂਡੂ ਚੂਹਾ ਅਤੇ ਸ਼ਹਿਰੀ ਚੂਹੇ ਬਾਰੇ, ਅਤੇ ਸ਼ਹਿਰੀ ਚੂਹੇ ਦੇ ਖੌਫ਼ ਅਤੇ ਘਬਰਾਹਟ ਬਾਰੇ ਸੋਚੋ"।[5]
ਐਪਰ, ਲੱਗਦਾ ਹੈ ਕਿ 12ਵੀਂ ਸਦੀ ਦੇ ਬਰਤਾਨੀਆ ਦੇ ਅੰਗਰੇਜ਼-ਨਾਰਮਨ ਲੇਖਕ ਵਾਲਟਰ ਨੇ ਮੱਧਕਾਲੀ ਯੂਰਪ ਭਰ ਵਿੱਚ ਜਨੌਰ ਕਹਾਣੀ ਦੇ ਫੈਲਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ। ਉਸ ਦੇ ਲਾਤੀਨੀ ਵਰਜਨ[6] (ਜਾਂ ਚੇਰੀਟਨ ਦੇ ਓਡੋ ਵਾਲਾ) ਨੂੰ 14ਵੀਂ ਸਦੀ ਦੇ ਪਹਿਲੇ ਅੱਧ ਚ ਜੁਆਨ ਰੂਇਜ਼ ਦੀ ਸਪੇਨੀ ਕਿਤਾਬ ਬੁਏਨ ਅਮੋਰ ਵਿੱਚ ਛਪੀ ਜਨੌਰ ਕਥਾ ਦੇ ਸਰੋਤ ਦੇ ਤੌਰ ਤੇ ਕ੍ਰੈਡਿਟ ਦਿੱਤਾ ਗਿਆ ਹੈ।[7] ਵਾਲਟਰ ਇਟਾਲੀਅਨ ਵਿੱਚ ਕਈ ਖਰੜਾ ਸੰਗ੍ਰਹਿਆਂ ਲਈ ਵੀ ਸਰੋਤ ਸੀ[8] ਅਤੇ ਅਕਸੀਓ ਜ਼ੁੱਕਾ ਦੀਆਂ ਪ੍ਰਸਿੱਧ Esopi fabulas, ਜੋ ਕਿ ਉਸ ਭਾਸ਼ਾ ਵਿੱਚ ਛਪਿਆ ਈਸਪ ਦੀਆਂ ਕਹਾਣੀਆਂ ਦਾ ਪਹਿਲਾ ਸੰਗ੍ਰਹਿ (ਵਰੋਨਾ, 1479) ਹੈ, ਦਾ ਵੀ ਸ੍ਰੋਤ ਹੈ ਜਿਸ ਵਿੱਚ ਸ਼ਹਿਰੀ ਚੂਹਾ ਅਤੇ ਪੇਂਡੂ ਚੂਹਾ 12ਵੀਂ ਕਥਾ ਹੈ। ਇਸ ਵਿੱਚ ਦੋ ਸੋਨੈੱਟ ਹਨ, ਪਹਿਲੇ ਵਿੱਚ ਕਹਾਣੀ ਦੱਸੀ ਹੈ ਅਤੇ ਦੂਜੇ ਵਿੱਚ ਇੱਕ ਨੈਤਿਕ ਸਿੱਟਾ ਸ਼ਾਮਿਲ ਹੈ।