ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Shaiza Said Khan | |||||||||||||||||||||||||||||||||||||||
ਜਨਮ | 18 ਮਾਰਚ 1969 | |||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | Right-handed | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | Leg break | |||||||||||||||||||||||||||||||||||||||
ਪਰਿਵਾਰ | Sharmeen Khan (sister) | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 7) | 17 April 1998 ਬਨਾਮ Sri Lanka | |||||||||||||||||||||||||||||||||||||||
ਆਖ਼ਰੀ ਟੈਸਟ | 15 March 2004 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 9) | 28 January 1997 ਬਨਾਮ New Zealand | |||||||||||||||||||||||||||||||||||||||
ਆਖ਼ਰੀ ਓਡੀਆਈ | 2 April 2004 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPNcricinfo, 10 November 2017 |
ਸ਼ਾਇਜ਼ਾ ਸਈਅਦ ਖਾਨ (ਜਨਮ 18 ਮਾਰਚ 1969) ਇੱਕ ਪਾਕਿਸਤਾਨੀ ਸਾਬਕਾ ਮਹਿਲਾ ਕ੍ਰਿਕਟਰ ਹੈ, ਜੋ ਆਪਣੀ ਭੈਣ ਸ਼ਰਮੀਨ ਖਾਨ ਨਾਲ ਪਾਕਿਸਤਾਨ ਵਿੱਚ ਮਹਿਲਾ ਕ੍ਰਿਕਟ ਦੀ ਮੋਢੀ ਵਜੋਂ ਜਾਣੀ ਜਾਂਦੀ ਹੈ।[1] ਉਹ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਪਹਿਲੀ ਕਪਤਾਨ ਸੀ।
ਉਸ ਨੇ 2004 ਵਿੱਚ ਵੈਸਟਇੰਡੀਜ਼ ਵਿਰੁੱਧ ਕਰਾਚੀ ਵਿੱਚ ਇੱਕ ਟੈਸਟ ਮੈਚ (13 ਵਿਕਟਾਂ) ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ। ਆਪਣੀਆਂ 13 ਵਿਕਟਾਂ ਲੈਣ ਦੇ ਦੌਰਾਨ ਉਸਨੇ ਹੈਟ੍ਰਿਕ ਵੀ ਹਾਸਲ ਕੀਤੀ, ਜੋ ਕਿ ਬੈਟੀ ਵਿਲਸਨ ਦੇ ਬਾਅਦ ਮਹਿਲਾ ਟੈਸਟ ਦੇ ਇਤਿਹਾਸ ਵਿੱਚ ਦੂਜੀ ਹੈ।[2] ਉਸ ਨੇ ਅਜੇ ਵੀ ਇੱਕ ਟੈਸਟ ਮੈਚ (13-226) ਵਿੱਚ ਸਰਬੋਤਮ ਗੇਂਦਬਾਜ਼ੀ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ।[3][4][5]
ਸ਼ਾਇਜ਼ਾ ਖਾਨ ਨੇ 3 ਟੈਸਟ ਮੈਚਾਂ ਅਤੇ 40 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ ਪਾਕਿਸਤਾਨ ਦੀ ਕਪਤਾਨੀ ਕੀਤੀ।
ਸ਼ਾਇਜ਼ਾ ਖਾਨ ਦਾ ਜਨਮ ਕਰਾਚੀ ਦੇ ਇੱਕ ਅਮੀਰ ਕਾਰਪੇਟ ਵਪਾਰੀ ਦੇ ਘਰ ਹੋਇਆ ਸੀ।[6] ਉਸਨੇ ਕਾਨਵੈਂਟ ਆਫ਼ ਜੀਸਸ ਐਂਡ ਮੈਰੀ ਕਰਾਚੀ ਵਿੱਚ ਭਾਗ ਲਿਆ ਅਤੇ ਫਿਰ ਆਪਣੇ ਓ ਐਂਡ ਏ ਪੱਧਰ ਲਈ ਕੋਂਕੋਰਡ ਕਾਲਜ ਸ਼੍ਰੌਪਸ਼ਾਇਰ ਵਿੱਚ ਸ਼ਾਮਲ ਹੋਈ। ਬਾਅਦ ਵਿੱਚ ਉਹ ਲੀਡਜ਼ ਯੂਨੀਵਰਸਿਟੀ ਗਈ, ਜਿੱਥੇ ਉਸਨੇ ਟੈਕਸਟਾਈਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ।
ਸ਼ਾਇਜ਼ਾ ਖਾਨ ਨੇ ਯੂ.ਕੇ. ਵਿੱਚ ਪੜ੍ਹਦਿਆਂ ਕ੍ਰਿਕਟ ਪ੍ਰਤੀ ਆਪਣੇ ਜਨੂੰਨ ਨੂੰ ਅੱਗੇ ਵਧਾਇਆ ਅਤੇ ਯੂਨੀਵਰਸਿਟੀ ਆਫ਼ ਲੀਡਜ਼ ਮਹਿਲਾ ਕ੍ਰਿਕਟ ਟੀਮ ਦੀ ਪਹਿਲੀ ਗੈਰ ਬ੍ਰਿਟਿਸ਼ ਕਪਤਾਨ ਵੀ ਬਣੀ।
ਉਸਨੇ ਮਹਿਲਾ ਇਕ ਦਿਨਾ ਅੰਤਰਰਾਸ਼ਟਰੀ ਇਤਿਹਾਸ (ਨੈਸ਼ਨਲ ਸਟੇਡੀਅਮ, ਕਰਾਚੀ ਵਿਖੇ 23 ਵਿਕਟਾਂ) ਵਿੱਚ ਇੱਕ ਹੀ ਮੈਦਾਨ 'ਤੇ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਵੀ ਕਾਇਮ ਕੀਤਾ ਹੈ।[7]