ਸ਼ਿਆਮਾ ਚਰਨ ਸ਼ੁਕਲਾ ਇੱਕ ਭਾਰਤੀ ਸਿਆਸਤਦਾਨ ਸੀ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦਾ ਨੇਤਾ ਸੀ। ਉਹ ਅਣਵੰਡੇ ਮੱਧ ਪ੍ਰਦੇਸ਼ ਦੇ ਤਿੰਨ ਵਾਰ ਮੁੱਖ ਮੰਤਰੀ ਰਿਹਾ। ਉਹ 26 ਮਾਰਚ 1969 ਤੋਂ 28 ਜਨਵਰੀ 1972, 23 ਦਸੰਬਰ 1975 ਤੋਂ 29 ਅਪ੍ਰੈਲ 1977 ਅਤੇ 9 ਦਸੰਬਰ 1989 ਤੋਂ 4 ਮਾਰਚ 1990 ਤੱਕ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਰਿਹਾ।[1]