ਸ਼ਿਰਸ਼ੇਂਦੂ ਮੁਖੋਪਾਧਿਆਏ (ਬੰਗਾਲੀ: শীর্ষেন্দু মুখোপাধ্যায় ; ਜਨਮ 2 ਨਵੰਬਰ 1935) ਭਾਰਤ ਦਾ ਮਸ਼ਹੂਰ ਬੰਗਾਲੀ ਲੇਖਕ ਹੈ। ਉਸਨੇ ਬਾਲਗਾਂ ਅਤੇ ਬੱਚਿਆਂ ਦੋਵਾਂ ਲਈ ਕਹਾਣੀਆਂ ਲਿਖੀਆਂ ਹਨ।[1] ਉਹ ਸਪੇਖਕ ਤੌਰ ਤੇ ਨਵੇਂ ਗਲਪ ਜਾਸੂਸ ਬਰੋਡਾਚਰਨ, ਫਾਟਕ ਅਤੇ ਸ਼ਾਬਰ ਦਾਸਗੁਪਤਾ ਨੂੰ ਬਣਾਉਣ ਲਈ ਜਾਣਿਆ ਜਾਂਦਾ ਹੈ।[2]
ਸ਼ਿਰਸ਼ੇਂਦੁ ਮੁਖੋਪਾਧਿਆਏ ਦਾ ਜਨਮ ਮੈਮਣਸਿੰਘ[3] (ਹੁਣ ਬੰਗਲਾਦੇਸ਼ ਵਿੱਚ) ਵਿੱਚ 2 ਨਵੰਬਰ 1935 ਨੂੰ ਹੋਇਆ ਸੀ ਅਤੇ ਉਹ ਉਥੇ 10 ਸਾਲ ਦੀ ਉਮਰ ਤੱਕ ਰਹਿੰਦਾ ਰਿਹਾ। ਵੰਡ ਵੇਲੇ ਉਸ ਦਾ ਪਰਿਵਾਰ ਕੋਲਕਾਤਾ ਚਲਾ ਗਿਆ।[4] ਉਸਨੇ ਆਪਣਾ ਬਚਪਨ ਬਿਹਾਰ ਅਤੇ ਬੰਗਾਲ ਅਤੇ ਅਸਾਮ ਵਿੱਚ ਕਈ ਥਾਵਾਂ ਤੇ ਆਪਣੇ ਪਿਤਾ ਦੇ ਨਾਲ ਬਿਤਾਇਆ, ਜੋ ਰੇਲਵੇ ਵਿੱਚ ਕੰਮ ਕਰਦੇ ਸਨ। ਕਲਕੱਤਾ ਯੂਨੀਵਰਸਿਟੀ ਤੋਂ ਬੰਗਾਲੀ ਵਿੱਚ ਮਾਸਟਰ ਦੀ ਡਿਗਰੀ ਲੈਣ ਤੋਂ ਪਹਿਲਾਂ ਉਸ ਨੇ ਕੂਚ ਬਿਹਾਰ ਦੇ ਵਿਕਟੋਰੀਆ ਕਾਲਜ ਤੋਂ ਇੰਟਰਮੀਡੀਏਟ ਪਾਸ ਕੀਤੀ ਸੀ।
ਮੁਖੋਪਾਧਿਆਏ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਕੂਲ ਅਧਿਆਪਕ ਵਜੋਂ ਕੀਤੀ ਸੀ ਅਤੇ ਹੁਣ ਉਹ ਕੋਲਕਾਤਾ ਵਿਖੇ ਆਨੰਦਬਾਜ਼ਾਰ ਪੱਤਰਿਕਾ ਦੇ ਸਟਾਫ ਵਿੱਚ ਹੈ। ਉਹ ਬੰਗਾਲੀ ਰਸਾਲੇ ਦੇਸ਼ ਨਾਲ ਜੁੜਿਆ ਹੋਇਆ ਹੈ।[5]
ਮੁਖੋਪਾਧਿਆਏ ਆਪਣੇ ਅਧਿਆਤਮਿਕ ਮਾਰਗ ਦਰਸ਼ਕ ਸ਼੍ਰੀ ਸ਼੍ਰੀ ਠਾਕੁਰ ਅਨੁਕੁਲਚੰਦਰ ਤੋਂ ਬਹੁਤ ਪ੍ਰਭਾਵਿਤ ਹੈ। ਉਸ ਦੀਆਂ ਬਹੁਤ ਸਾਰੀਆਂ ਪੁਸਤਕਾਂ ਸਲਾਮ 'ਰਾ-ਸਵਾ' ਨਾਲ ਸਮਰਪਿਤ ਹਨ। ਰਾ-ਸਵਾ ਦਾ ਅਰਥ ਹੈ ਰਾਧਾ ਸਵਾਮੀ (ਇਹ ਅਨੁਕੁਲ-ਠਾਕੁਰ ਦੇ ਪੈਰੋਕਾਰਾਂ ਲਈ ਇੱਕ ਮਿਆਰੀ ਨਮਸਕਾਰ ਹੈ।
ਉਸ ਦੀ ਕਿਤਾਬ ਬਿਪਿਨਬਾਬਰ ਬਿਪਾਦ 'ਤੇ ਅਧਾਰਤ ਇੱਕ ਕਾਮਿਕਸ ਰਿਲੀਜ ਕੀਤਾ ਗਿਆ ਸੀ। ਸਵਪਨ ਦੇਬਨਾਥ ਦੇ ਆਰਟਵਰਕ ਨਾਲ ਸਚਿੱਤਰ, 48 ਪੰਨਿਆਂ ਦੀ ਇਹ ਕਾਮਿਕ ਆਨੰਦਮੇਲਾ (ਸਤੰਬਰ 2006 ਤੋਂ ਦਸੰਬਰ 2006) ਦੇ ਮਾਸਿਕ ਅੰਕਾਂ ਵਿੱਚ ਪ੍ਰਕਾਸ਼ਤ ਕੀਤੀ ਗਈ ਸੀ। ਇੱਕ ਹੋਰ ਕਹਾਣੀ ਨਵਾਬਗੰਜਰ ਅਗੰਤੁਕ, ਹੁਣ ਨਵੀਂ ਪੀੜ੍ਹੀ ਦੇ ਕਾਮਿਕਸ ਸਿਰਜਕਾਂ ਦੇ ਸਮੂਹ, ਵਿਜ਼ੂਅਲ ਲਿਟਰੇਚਰ ਐਂਟਰਟੇਨਮੈਂਟ ਦੁਆਰਾ ਐਕਸ਼ਨ ਕਾਮਿਕਸ ਬਣਨ ਦੀ ਤਿਆਰੀ ਵਿੱਚ ਹੈ। ਉਸਦੇ ਨਾਵਲਾਂ ਉੱਤੇ ਅਧਾਰਤ ਚਾਰ ਹੋਰ ਕਾਮਿਕਾਂ ਨੂੰ ਪਾਰੂਲ ਪ੍ਰਕਾਸ਼ਨ ਨੇ ਪ੍ਰਕਾਸ਼ਤ ਕੀਤੇ ਹਨ: ਪਤਾਲਘਰ, ਬਿਧੂ ਦਰੋਗਾ, ਪਗਲਾ ਸਾਹਿਬੇਰ ਕਾਬੋਰ ਅਤੇ ਪਾਤਸ਼ਗਰੇਰ ਜੰਗਲੇ। ਇਹ ਸੁਜੋਗ ਬੰਦਯੋਪਾਧਿਆਏ ਦੁਆਰਾ ਬਣਾਏ ਗਏ ਹਨ। ਉਨ੍ਹਾਂ ਦਾ ਪ੍ਰਸਿੱਧ ਬੱਚਿਆਂ ਦਾ ਨਾਵਲ, ਗੋਸੈਨਬਾਗਾਨੇਰ ਭੂਤ, ਇੱਕ ਗ੍ਰਾਫਿਕ ਨਾਵਲ, ਦਿ ਗੋਸਟ ਆਫ ਗੋਸੈਨਬਾਗਨ ਵਿੱਚ ਰੂਪਾਂਤਰਿਤ ਕੀਤਾ ਗਿਆ ਸੀ। ਮੁਖੋਪਾਧਿਆਏ ਨੇ ਗੋਇੰਦਾ ਬਰਾਦਾਚਰਨ ਕਾਮਿਕ ਜਾਸੂਸ ਦੀ ਕਹਾਣੀ ਦੀ ਲੜੀ ਲਿਖੀ ਸੀ।[6]
{{cite web}}
: Unknown parameter |dead-url=
ignored (|url-status=
suggested) (help)