ਤਸਵੀਰ:ShillongTimesLogo.png | |
ਤਸਵੀਰ:ShillongTimesCover.jpg | |
ਕਿਸਮ | ਰੋਜ਼ਾਨਾ |
---|---|
ਫਾਰਮੈਟ | Broadsheet |
ਸੰਪਾਦਕ | ਪੈਟਰੀਸੀਆ ਮੁਖਿਮ |
ਸਥਾਪਨਾ | 1945 |
ਰਾਜਨੀਤਿਕ ਇਲਹਾਕ | ਨਿਰਪੱਖ |
ਭਾਸ਼ਾ | ਅੰਗਰੇਜ਼ੀ |
ਮੁੱਖ ਦਫ਼ਤਰ | The Shillong Times Pvt. Ltd.
Rilbong, Shillong-4. Meghalaya, India. |
ਭਣੇਵੇਂ ਅਖ਼ਬਾਰ | ਸਲੰਤਿਨੀ ਜਨੇਰਾ (ਗਾਰੋ) |
ਵੈੱਬਸਾਈਟ | theshillongtimes |
ਮੁਫ਼ਤ ਆਨਲਾਈਨ ਪੁਰਾਲੇਖ | epaper |
ਸ਼ਿਲਾਂਗ ਟਾਈਮਜ਼ ਇੱਕ ਭਾਰਤੀ ਅਖਬਾਰ ਹੈ। ਇਹ ਉੱਤਰ-ਪੂਰਬੀ ਭਾਰਤ ਦਾ ਸਭ ਤੋਂ ਪੁਰਾਣਾ ਅੰਗਰੇਜ਼ੀ-ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ, ਜੋ ਕਿ 10 ਅਗਸਤ 1945 ਨੂੰ ਸ਼ਿਲਾਂਗ ਵਿੱਚ ਇੱਕ ਟ੍ਰੇਡਲ ਮਸ਼ੀਨ 'ਤੇ ਇੱਕ ਟੈਬਲੌਇਡ ਆਕਾਰ ਦੇ ਹਫ਼ਤਾਵਾਰ ਅਖਬਾਰ ਵਜੋਂ ਸ਼ੁਰੂ ਹੋਇਆ ਸੀ।
ਸ਼ਿਲਾਂਗ ਟਾਈਮਜ਼ ਨੇ 15 ਅਗਸਤ 1991 ਨੂੰ ਇੱਕ ਆਧੁਨਿਕ ਕੰਪਿਊਟਰ ਟਾਈਪਸੈਟਿੰਗ ਅਤੇ ਆਫਸੈੱਟ ਪ੍ਰਿੰਟਿੰਗ ਤਕਨੀਕ ਵਿੱਚ ਬਦਲੀ ਕੀਤੀ, ਅਤੇ ਇਸਦਾ ਬ੍ਰੌਡਸ਼ੀਟ ਫਾਰਮੈਟ ਵਿੱਚ ਪਹਿਲਾ ਅੰਕ ਹੋਂਦ ਵਿੱਚ ਆਇਆ।
9 ਨਵੰਬਰ 1992 ਨੂੰ ਮੇਘਾਲਿਆ ਦੇ ਗਾਰੋ ਪਹਾੜੀਆਂ ਦੇ ਤੂਰਾ ਕਸਬੇ ਤੋਂ ਇਸ ਅਖਬਾਰ ਦਾ ਦੂਜਾ ਐਡੀਸ਼ਨ ਲਾਂਚ ਕੀਤਾ ਗਿਆ ਸੀ।
ਤੂਰਾ ਐਡੀਸ਼ਨ ਤੋਂ ਇਲਾਵਾ, ਸ਼ਿਲਾਂਗ ਟਾਈਮਜ਼ ਪ੍ਰਾਈਵੇਟ ਲਿਮਟਿਡ ਗਾਰੋ ਭਾਸ਼ਾ ਦਾ ਇਕਲੌਤਾ ਰੋਜ਼ਾਨਾ ਸਲਾਨਤੀਨੀ ਜਨੇਰਾ ਵੀ ਪ੍ਰਕਾਸ਼ਿਤ ਕਰਦਾ ਹੈ।
ਇਸ ਅਖਬਾਰ ਦੀ ਸੰਪਾਦਕ ਪੈਟਰੀਸ਼ੀਆ ਮੁਖਿਮ ਹੈ, ਜੋ 2008 ਵਿੱਚ ਮਾਨਸ ਚੌਧਰੀ ਤੋਂ ਬਾਅਦ ਬਣੀ [1] ਚੌਧਰੀ 1978 ਤੋਂ ਅਖ਼ਬਾਰ ਦੇ ਸੰਪਾਦਕ ਸਨ।[2]