ਸ਼ਿਵਮੰਗਲ ਸਿੰਘ ਸੁਮਨ | |
---|---|
ਜਨਮ | ਉੱਤਰ ਪ੍ਰਦੇਸ਼, ਭਾਰਤ | 5 ਅਗਸਤ 1915
ਮੌਤ | 27 ਨਵੰਬਰ 2002 ਉੱਜੈਨ, ਮੱਧ ਪ੍ਰਦੇਸ਼, ਭਾਰਤ | (ਉਮਰ 87)
ਕਿੱਤਾ | ਕਵੀ |
ਭਾਸ਼ਾ | ਹਿੰਦੀ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਕਵਿਤਾ |
ਪ੍ਰਮੁੱਖ ਕੰਮ | ਮਿੱਟੀ ਕੀ ਬਾਰਾਤ, ਹਿਲੋਲ, ਜੀਵਨ ਕੇ ਗਾਨ |
ਸ਼ਿਵਮੰਗਲ ਸਿੰਘ ਸੁਮਨ (5 ਅਗਸਤ 1916 - 27 ਨਵੰਬਰ 2002) ਹਿੰਦੀ ਦੇ ਚੋਟੀ ਦੇ ਕਵੀਆਂ ਵਿੱਚੋਂ ਇੱਕ ਸੀ। ਉਸ ਦਾ ਜਨਮ ਉੱਤਰ ਪ੍ਰਦੇਸ਼ ਦੇ ਉਂਨਾਵ ਜਿਲ੍ਹੇ ਵਿੱਚ ਹੋਇਆ। ਮੁਢਲੀ ਸਿੱਖਿਆ ਵੀ ਉਥੇ ਹੀ ਹੋਈ। ਗਵਾਲੀਅਰ ਦੇ ਵਿਕਟੋਰੀਆ ਕਾਲਜ ਤੋਂ ਬੀਏ ਅਤੇ ਕਾਸ਼ੀ ਹਿੰਦੂ ਯੂਨੀਵਰਸਿਟੀ ਵਲੋਂ ਐਮਏ, ਡੀਲਿਟ ਦੀਆਂ ਡਿਗਰੀਆਂ ਪ੍ਰਾਪਤ ਕਰਕੇ ਉਸਨੇ ਗਵਾਲੀਅਰ, ਇੰਦੌਰ ਅਤੇ ਉੱਜੈਨ ਵਿੱਚ ਪੜ੍ਹਾਉਣ ਦਾ ਕਾਰਜ ਕੀਤਾ। ਉਹ ਵਿਕਰਮ ਯੂਨੀਵਰਸਿਟੀ ਉੱਜੈਨ ਦੇ ਕੁਲਪਤੀ ਵੀ ਰਹੇ।
ਉਸ ਨੂੰ ਸੰਨ 1999 ਵਿੱਚ ਭਾਰਤ ਸਰਕਾਰ ਨੇ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ।
ਸਰੋਤ:[1]