ਨਿੱਜੀ ਜਾਣਕਾਰੀ | |
---|---|
ਜਨਮ | Lucknow, India | 14 ਜਨਵਰੀ 1973
ਭੂਮਿਕਾ | Umpire |
ਅੰਪਾਇਰਿੰਗ ਬਾਰੇ ਜਾਣਕਾਰੀ | |
ਟੀ20ਆਈ ਅੰਪਾਇਰਿੰਗ | 11 (2019–2021) |
ਸਰੋਤ: ESPN Cricinfo, 28 October 2021 |
ਸ਼ਿਵਾਨੀ ਮਿਸ਼ਰਾ (ਜਨਮ 14 ਜਨਵਰੀ 1973) ਇੱਕ ਅੰਤਰਰਾਸ਼ਟਰੀ ਕ੍ਰਿਕਟ ਅੰਪਾਇਰ ਅਤੇ ਰੈਫ਼ਰੀ ਹੈ, ਜੋ ਵਰਤਮਾਨ ਵਿੱਚ ਕਤਰ ਅਧਾਰਿਤ, ਕਤਰ ਕ੍ਰਿਕਟ ਐਸੋਸੀਏਸ਼ਨ ਦੇ ਨਾਲ ਕੰਮ ਕਰ ਰਹੀ ਹੈ। ਉਹ ਏ.ਸੀ.ਸੀ. -ਸਬੰਧਤ ਲੈਵਲ 3 ਕੋਚ, ਲੈਵਲ 2 ਅੰਪਾਇਰ ਅਤੇ ਆਈ.ਸੀ.ਸੀ. -ਸਬੰਧਤ ਮੈਚ ਰੈਫਰੀ ਹੈ। ਇਸ ਤੋਂ ਇਲਾਵਾ, ਉਹ ਆਈ.ਸੀ.ਸੀ. ਏਸ਼ੀਆ ਕੋਚ ਐਜੂਕੇਟਰ ਹੈ।[1] ਉਸਨੇ ਕਤਰ ਦੇ ਸਥਾਨਕ ਮੈਚਾਂ ਜਿਵੇਂ ਕਿ ਪੁਰਸ਼ ਡਿਵੀਜ਼ਨ ਮੈਚਾਂ ਅਤੇ ਕੁਵੈਤ ਵਿੱਚ ਕਰਵਾਏ ਗਏ ਆਈ.ਸੀ.ਸੀ. ਪੁਰਸ਼ਾਂ ਦੇ ਟੀ-20 ਕੁਆਲੀਫਾਇਰ ਵਰਗੇ ਅੰਤਰਰਾਸ਼ਟਰੀ ਮੈਚਾਂ ਵਿੱਚ ਅੰਪਾਇਰ ਵਜੋਂ ਕ੍ਰਿਕਟ ਮੈਚਾਂ ਨੂੰ ਅੰਪਾਇਰ ਕੀਤਾ ਹੈ।[2] ਉਹ ਟੀ-20 ਅੰਤਰਰਾਸ਼ਟਰੀ ਪੁਰਸ਼ ਮੈਚ ਵਿੱਚ ਅੰਪਾਇਰ ਕਰਨ ਵਾਲੀ ਪਹਿਲੀ ਮਹਿਲਾ ਸੀ।[3][4]
ਉਹ ਅੰਪਾਇਰਾਂ ਲਈ ਆਈ.ਸੀ.ਸੀ. ਵਿਕਾਸ ਪੈਨਲ ਦਾ ਹਿੱਸਾ ਬਣਨ ਵਾਲੀ ਪਹਿਲੀ ਏਸ਼ੀਆਈ ਮਹਿਲਾ ਸੀ।[5] ਉਸਨੇ ਕਤਰ ਮਹਿਲਾ ਕ੍ਰਿਕਟ ਟੀਮ ਨੂੰ ਕੋਚ ਕੀਤਾ ਅਤੇ ਕਿਉ.ਸੀ.ਏ. ਦੁਆਰਾ ਚਲਾਏ ਗਏ ਵੱਖ-ਵੱਖ ਕੋਰਸਾਂ ਵਿੱਚ ਕ੍ਰਿਕਟ ਦੀ ਸਿੱਖਿਆ ਦਿੱਤੀ।[6][7]
ਮਈ 2019 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਉਸ ਨੂੰ ਅੰਪਾਇਰਾਂ ਦੇ ਆਈ.ਸੀ.ਸੀ. ਵਿਕਾਸ ਪੈਨਲ ਦੀਆਂ ਅੱਠ ਔਰਤਾਂ ਵਿੱਚੋਂ ਇੱਕ ਵਜੋਂ ਨਾਮਜ਼ਦ ਕੀਤਾ।[8][9]