ਸ਼ੀਨ ਕਾਫ਼ ਨਿਜ਼ਾਮ, ਜੋਧਪੁਰ, ਭਾਰਤ ਵਿੱਚ ਸਾਲ 1945 ਜਾਂ 1946 ਵਿੱਚ ਪੈਦਾ ਹੋਇਆ, ਇੱਕ ਉਰਦੂ ਸ਼ਾਇਰ ਅਤੇ ਸਾਹਿਤਕ ਵਿਦਵਾਨ ਹੈ। ਉਸਦਾ ਜਨਮ ਵੇਲ਼ੇ ਦਾ ਨਾਮ ਸ਼ਿਵ ਕਿਸ਼ਨ ਬਿੱਸਾ ਹੈ। ਸ਼ੀਨ ਕਾਫ਼ ਨਿਜ਼ਾਮ ਉਸਦਾ ਕਲਮੀ ਨਾਮ ਹੈ। [1] ਉਸਨੇ ਦੇਵਨਾਗਰੀ ਵਿੱਚ ਦੀਵਾਨ-ਏ-ਗ਼ਾਲਿਬ ਅਤੇ ਦੀਵਾਨ-ਏ-ਮੀਰ ਸਮੇਤ ਹੋਰ ਕਈ ਸ਼ਾਇਰਾਂ ਦੀਆਂ ਲਿਖਤਾਂ ਦਾ ਸੰਪਾਦਨ ਕੀਤਾ ਹੈ। [2]
ਨਿਜ਼ਾਮ ਨੇ ਕਈ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ। ਉਸ ਦੀਆਂ ਕਿਤਾਬਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ। [3]
ਨਿਜ਼ਾਮ ਦੇ ਕਾਵਿ ਸੰਗ੍ਰਹਿ ਗੁਮਸ਼ੁਦਾ ਦੈਰ ਕੀ ਗੂੰਜਤੀ ਘੰਟੀਆਂ ਨੂੰ ਉਰਦੂ ਵਿੱਚ 2010 ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲ਼ਿਆ। [1]
ਨਿਜ਼ਾਮ ਨੇ ਰਾਜਸਥਾਨੀ ਉਰਦੂ ਸ਼ਾਇਰ ਮਖਮੂਰ ਸਈਦੀ ਦੇ ਜੀਵਨ ਅਤੇ ਰਚਨਾਵਾਂ ਦਾ ਇੱਕ ਮੁਲਾਂਕਣ ਸੰਕਲਿਤ ਕੀਤਾ ਜਿਸਦਾ ਸਿਰਲੇਖ ਹੈ ਭੀੜ ਮੇਂ ਅਕੇਲਾ । ਇਸ ਨੂੰ ਰਾਜਸਥਾਨ ਉਰਦੂ ਅਕਾਦਮੀ ਨੇ 2007 ਵਿੱਚ ਪ੍ਰਕਾਸ਼ਿਤ ਕੀਤਾ ਸੀ।
ਉਸਨੇ ਪ੍ਰਸਿੱਧ ਖੋਜ ਵਿਦਵਾਨ "ਅੱਲਾਮਾ ਕਾਲੀਦਾਸ ਗੁਪਤਾ ਰਿਜ਼ਾ" 'ਤੇ ਇੱਕ ਕਿਤਾਬ ਦਾ ਸੰਪਾਦਨ ਕੀਤਾ ਹੈ ਜਿਸਦਾ ਨਾਮ ਹੈ "ਗ਼ਾਲਿਬੀਅਤ ਔਰ ਗੁਪਤ ਰਿਜ਼ਾ" ਉਸਨੇ ਨਾਗਰੀ ਵਿੱਚ ਮਾਡਰਨ ਉਰਦੂ ਕਵੀ "ਮੀਰਾ ਜੀ" ਦੀਆਂ ਚੋਣਵੀਆਂ ਕਵਿਤਾਵਾਂ ਸੰਪਾਦਿਤ ਕੀਤੀਆਂ ਹਨ। ਪ੍ਰਸਿੱਧ ਪਾਕਿਸਤਾਨੀ ਉਰਦੂ ਕਵੀ "ਮੁਨੀਰ ਨਿਆਜ਼ੀ" ਦੀ ਚੋਣਵੀਂ ਸ਼ਾਇਰੀ ਵੀ ਉਸ ਨੇ ਨਾਗਰੀ ਵਿੱਚ ਪ੍ਰਕਾਸ਼ਿਤ ਕੀਤੀ ਹੈ।