ਸ਼ੁਭੰਗੀ ਅਤਰ ਪੋਰੇ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਉਹ ਭਾਬੀ ਜੀ ਘਰ ਪਰ ਹੈ ਵਿੱਚ ਅੰਗੂਰੀ ਦੀ ਭੂਮਿਕਾ ਲਈ ਜਾਣੇ ਜਾਂਦੀ ਹੈ ਅਤੇ ਕਸਤੂਰੀ ਵਿੱਚ ਕਸਤੂਰੀ ਨਾਂ ਦਾ ਮੁੱਖ ਪਾਤਰ ਦਾ ਕਿਰਦਾਰ ਨਿਭਾ ਰਹੀ ਹੈ।[1]
ਸ਼ੁਭੰਗੀ ਨੂੰ ਭਾਰਤੀ ਸੋਪ ਓਪੇਰਾ ਕਸਤੂਰੀ ਵਿਚ ਕਸਤੂਰੀ ਦੀ ਭੂਮਿਕਾ ਲਈ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਉਸ ਨੇ ਰਾਜਨ ਸ਼ਾਹੀ ਦੇ ਸੀਰੀਅਲ ਹਵਨ ਵਿੱਚ ਇੱਕ ਨਕਾਰਾਤਮਕ ਕਿਰਦਾਰ ਨਿਭਾਇਆ।[2] ਮੌਜੂਦਾ ਸਮਿਆਂ ਵਿਚ ਉਹ ਭਾਬੀ ਜੀ ਘਰ ਪਰ ਹੈਂ ਵਿਚ ਅੰਗੂਰੀ ਦਾ ਪਾਤਰ ਕਰ ਰਹੀ ਹੈ।[3]