ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | ਸ਼ੁਸ਼ੀਲਾ ਦੇਵੀ ਲਿਕਮਾਬਮ |
ਜਨਮ | ਮਨੀਪੁਰ, ਭਾਰਤ | ਫਰਵਰੀ 1, 1995
ਸ਼ੁਸ਼ੀਲਾ ਦੇਵੀ ਲਿਕਮਾਬਮ (ਅੰਗ੍ਰੇਜ਼ੀ:Shushila Devi Likmabam; ਜਨਮ 1 ਫਰਵਰੀ 1995) ਇੱਕ ਭਾਰਤੀ ਜੂਡੋਕਾ ਹੈ ਜਿਸਨੇ ਗਲਾਸਗੋ ਵਿਖੇ 2014 ਰਾਸ਼ਟਰਮੰਡਲ ਖੇਡਾਂ ਵਿੱਚ ਜੂਡੋ ਵਿੱਚ ਔਰਤਾਂ ਦੇ 48 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਹ ਭਾਰਤ ਦੇ ਮਨੀਪੁਰ ਰਾਜ ਤੋਂ ਹੈ। ਲਿਕਮਬਾਮ ਨੇ ਇਸ ਤੋਂ ਪਹਿਲਾਂ ਸੈਮੀਫਾਈਨਲ ਵਿੱਚ ਕਲੋਏ ਰੇਨਰ ਨੂੰ ਪਛਾੜਿਆ ਸੀ।[1] ਉਸਨੇ ਔਰਤਾਂ ਦੇ 48 ਕਿਲੋ ਜੂਡੋ ਵਿੱਚ ਚਾਂਦੀ ਦਾ ਤਗਮਾ ਜਿੱਤਿਆ।[2]
2014 ਰਾਸ਼ਟਰਮੰਡਲ ਖੇਡਾਂ ਵਿੱਚ, ਉਸਨੇ ਔਰਤਾਂ ਦੇ 48 ਕਿਲੋਗ੍ਰਾਮ ਜੂਡੋ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਸੋਨ ਤਗਮੇ ਦੇ ਮੈਚ ਵਿੱਚ ਕਿੰਬਰਲੇ ਰੇਨਿਕਸ ਤੋਂ ਹਾਰ ਗਈ।
2019 ਦੱਖਣੀ ਏਸ਼ੀਆਈ ਖੇਡਾਂ ਵਿੱਚ, ਉਸਨੇ ਔਰਤਾਂ ਦੇ 48 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤਿਆ।
ਲਿਕਮਬਾਮ ਨੇ ਜੂਡੋ ਵਿੱਚ ਭਾਰਤ ਲਈ ਇਕੱਲੇ ਪ੍ਰਤੀਨਿਧੀ ਵਜੋਂ 2020 ਸਮਰ ਓਲੰਪਿਕ ਲਈ ਕੁਆਲੀਫਾਈ ਕੀਤਾ।[3][4] ਉਸਨੇ ਔਰਤਾਂ ਦੇ 48 ਕਿਲੋਗ੍ਰਾਮ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਪਹਿਲੇ ਦੌਰ ਵਿੱਚ ਹੀ ਬਾਹਰ ਹੋ ਗਈ।[5]
2022 ਰਾਸ਼ਟਰਮੰਡਲ ਖੇਡਾਂ ਵਿੱਚ, ਉਸਨੇ ਔਰਤਾਂ ਦੇ 48 ਕਿਲੋਗ੍ਰਾਮ ਜੂਡੋ ਵਿੱਚ ਸੋਨੇ ਦੇ ਤਗਮੇ ਦੇ ਮੈਚ ਵਿੱਚ ਦੱਖਣੀ ਅਫਰੀਕਾ ਦੀ ਮਾਈਕਲ ਵਾਈਟਬੂਈ ਤੋਂ ਹਾਰ ਕੇ ਚਾਂਦੀ ਦਾ ਤਗਮਾ ਜਿੱਤਿਆ।[6]